ਨਵੀਂ ਦਿੱਲੀ- ਪੈਟਰੋਲ, ਐੱਲ. ਪੀ. ਜੀ. ਅਤੇ ਡੀਜ਼ਲ ਸਣੇ ਹੋਰ ਈਂਧਣ ਦੀਆਂ ਕੀਮਤਾਂ ਵਿਚ ਨਿਰੰਤਰ ਵਾਧੇ ਨਾਲ ਮਈ ਵਿਚ ਥੋਕ ਮਹਿੰਗਾਈ ਵੱਧ ਕੇ ਰਿਕਾਰਡ 12.94 ਫ਼ੀਸਦੀ 'ਤੇ ਪਹੁੰਚ ਗਈ। ਥੋਕ ਮਹਿੰਗਾਈ ਵਿਚ ਉਛਾਲ ਦਾ ਇਹ ਲਗਾਤਾਰ ਪੰਜਵਾਂ ਮਹੀਨਾ ਹੈ।
ਇਸ ਵਿਚ ਤੇਜ਼ੀ ਕਾਰਨ ਰਿਜ਼ਰਵ ਬੈਂਕ ਵੱਲੋਂ ਇਕਨੋਮੀ ਨੂੰ ਸਪੋਰਟ ਲਈ ਵਿਆਜ ਦਰਾਂ ਵਿਚ ਹੋਰ ਕਮੀ ਕਰਨਾ ਮੁਸ਼ਕਲ ਹੋ ਸਕਦਾ ਹੈ। ਪ੍ਰਚੂਨ ਮਹਿੰਗਾਈ ਵਿਚ ਵੀ ਇਸੇ ਤਰ੍ਹਾਂ ਤੇਜ਼ੀ ਦੇਖਣ ਨੂੰ ਮਿਲਦੀ ਹੈ ਤਾਂ ਵਿਆਜ ਦਰਾਂ ਵਧਾਉਣ ਦਾ ਜੋਖਮ ਵੱਧ ਸਕਦਾ ਹੈ। ਹਾਲਾਂਕਿ, ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਇਕਨੋਮੀ ਵਿਚ ਆਈ ਸੁਸਤੀ ਦੇ ਮੱਦੇਨਜ਼ਰ ਆਰ. ਬੀ. ਆਈ. ਨੇ ਅਜੇ ਵੀ ਨੀਤੀਗਤ ਰੁਖ਼ ਨਰਮ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ- ਗੌਤਮ ਅਡਾਨੀ ਨੂੰ ਝਟਕਾ, 6 ਫਰਮਾਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਹੋਏ ਢੇਰੀ
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਥੋਕ ਮਹਿੰਗਾਈ ਦਰ 10.94 ਫ਼ੀਸਦੀ, ਮਾਰਚ ਵਿਚ 7.39 ਫ਼ੀਸਦੀ ਅਤੇ ਫਰਵਰੀ ਵਿਚ 4.17 ਫ਼ੀਸਦੀ ਰਹੀ ਸੀ। ਮਈ ਵਿਚ ਈਂਧਣ ਦੀ ਮਹਿੰਗਾਈ ਵੱਧ ਕੇ 37 ਫ਼ੀਸਦੀ 'ਤੇ ਪਹੁੰਚ ਗਈ, ਜੋ ਅਪ੍ਰੈਲ ਵਿਚ ਦਰਜ 21 ਫ਼ੀਸਦੀ ਤੋਂ ਲਗਭਗ ਦੁੱਗਣੀ ਹੈ। ਈਂਧਣ ਕੀਮਤਾਂ ਵਿਚ ਵਾਧੇ ਦੀ ਵਜ੍ਹਾ ਨਾਲ ਥੋਕ ਮਹਿੰਗਾਈ ਦਰ ਵਿਚ ਤੇਜ਼ ਉਛਾਲ ਆਇਆ ਹੈ। ਮੈਨੂਫੈਕਚਰਡ ਪ੍ਰਾਡਕਟਸ ਦੀ ਥੋਕ ਮਹਿੰਗਾਈ 10.8 ਫ਼ੀਸਦੀ ਹੋ ਗਈ। ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਅੰਕੜਾ ਮਈ 2020 ਵਿਚ (-) 3.37 ਫ਼ੀਸਦੀ ਸੀ। ਉੱਥੇ ਹੀ, ਮਈ ਵਿਚ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਦਰ ਮਾਮੂਲੀ ਘੱਟ ਹੋ ਕੇ 4.31 ਫ਼ੀਸਦੀ ਰਹੀ, ਯਾਨੀ ਇਸ ਸਾਲ ਮਈ ਵਿਚ ਮਹਿੰਗੇ ਈਂਧਣ ਦੇ ਮੱਦੇਨਜ਼ਰ ਥੋਕ ਮਹਿੰਗਾਈ ਰਿਕਾਰਡ ਦਰ 'ਤੇ ਪਹੁੰਚੀ ਹੈ। ਇਸ ਵਿਚਕਾਰ ਇਕਰਾ ਮੁਤਾਬਕ, ਜੂਨ ਵਿਚ ਵੀ ਇਹ ਦੋਹਰੇ ਅੰਕਾਂ ਵਿਚ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ
ਗੌਤਮ ਅਡਾਨੀ ਨੂੰ ਝਟਕਾ, 6 ਫਰਮਾਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਹੋਏ ਢੇਰੀ!
NEXT STORY