ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਲੋੜ ਪੈਣ 'ਤੇ ਸਰਕਾਰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੇ ਲਈ ਅਗਲੇ ਵਿੱਤੀ ਸਾਲ ਲਈ ਬਜਟ ਅਲਾਟਮੈਂਟ ਰਾਸ਼ੀ ਨਾਲ ਵੱਖਰੀ ਰਾਸ਼ੀ ਮੁਹੱਈਆ ਕਰਵਾ ਸਕਦੀ ਹੈ। ਰੋਜ਼ਗਾਰ ਯੋਜਨਾ ਲਈ ਬਜਟ 'ਚ ਅਲਾਟਮੈਂਟ ਘਟਾਏ ਜਾਣ 'ਤੇ ਵਿਰੋਧੀ ਪਾਰਟੀਆਂ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਲੋਕ ਸਭਾ 'ਚ ਆਮ ਬਜਟ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਕਿ ਨਵੀਂ ਇਨਕਮ ਟੈਕਸ ਪ੍ਰਣਾਲੀ ਨਾਲ ਤਨਖਾਹਦਾਰ ਵਰਗ ਕੋਲ ਖਰਚ ਕਰਨ ਲਈ ਜ਼ਿਆਦਾ ਪੈਸੇ ਹੋਣਗੇ। ਉਨ੍ਹਾਂ ਕਿਹਾ ਕਿ ਬਜਟ 'ਚ ਵਿਕਾਸ ਅਤੇ ਵਿੱਤੀ ਅਨੁਸ਼ਾਸਨ ਦੇ ਵਿਚਕਾਰ ਨਾਜ਼ੁਕ ਸੰਤੁਲਨ ਕਾਇਮ ਕੀਤਾ ਗਿਆ ਹੈ।
ਸੀਤਾਰਮਨ ਨੇ ਕਿਹਾ, “ਮਨਰੇਗਾ ਮੰਗ ਆਧਾਰਿਤ ਯੋਜਨਾ ਹੈ, ਜਦੋਂ ਕਦੇ ਇਸ ਦੀ ਮੰਗ ਵਧੇਗੀ, ਅਸੀਂ ਲੋੜ ਅਨੁਸਾਰ ਵਾਧੂ ਫੰਡ ਮੁਹੱਈਆ ਕਰਾਵਾਂਗੇ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੁਧਾਰਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ 'ਚ ਵਿਆਪਕ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਵਿੱਤੀ ਸਾਲ 2024 'ਚ ਮਨਰੇਗਾ ਲਈ ਬਜਟ ਅਨੁਮਾਨ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
ਚਾਲੂ ਵਿੱਤੀ ਸਾਲ ਲਈ ਮਨਰੇਗਾ ਲਈ ਸੋਧਿਆ ਅਨੁਮਾਨ 89,400 ਕਰੋੜ ਰੁਪਏ ਹੈ ਜਦਕਿ ਬਜਟ 'ਚ 73,000 ਕਰੋੜ ਰੁਪਏ ਖਰਚ ਦਾ ਅਨੁਮਾਨ ਲਗਾਇਆ ਗਿਆ ਸੀ। ਅਗਲੇ ਵਿੱਤੀ ਸਾਲ ਲਈ ਇਸ ਯੋਜਨਾ ਲਈ ਬਜਟ 'ਚ 60,000 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ, "ਵਿੱਤੀ ਸਾਲ 2024 'ਚ ਜੇਕਰ ਲੋੜ ਪਈ ਤਾਂ ਅਸੀਂ ਵਾਧੂ ਫੰਡ ਮੁਹੱਈਆ ਕਰਾਵਾਂਗੇ।"
ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
ਇਸ ਹਫਤੇ ਦੀ ਸ਼ੁਰੂਆਤ 'ਚ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਵੀ ਪ੍ਰਮੁੱਖ ਪੇਂਡੂ ਰੁਜ਼ਗਾਰ ਯੋਜਨਾ ਲਈ ਘੱਟ ਅਲਾਟਮੈਂਟ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਪੇਂਡੂ ਖੇਤਰਾਂ 'ਚ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਪੇਂਡੂ ਰਿਹਾਇਸ਼ ਅਤੇ ਜਲ ਸਪਲਾਈ ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦਰਤ ਕਰੇਗਾ।
ਨਾਗੇਸਵਰਨ ਨੇ ਕਿਹਾ, “ਮਨਰੇਗਾ ਲਈ ਫੰਡਾਂ ਦੀ ਘੱਟ ਵੰਡ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਪੇਂਡੂ ਅਤੇ ਜਲ ਜੀਵਨ ਮਿਸ਼ਨ ਨੂੰ ਖ਼ਾਸ ਤੌਰ 'ਤੇ ਬਹੁਤ ਸਾਰਾ ਪੈਸਾ ਅਲਾਟ ਕੀਤਾ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਨ੍ਹਾਂ ਪ੍ਰਾਜੈਕਟਾਂ 'ਚ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇਗਾ, ਇਸ ਲਈ ਮਨਰੇਗਾ ਤਹਿਤ ਕੰਮ ਦੀ ਮੰਗ ਘੱਟ ਹੋਵੇਗੀ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
AirAsia ਨੂੰ ਲੱਗਾ ਵੱਡਾ ਝਟਕਾ, DGCA ਨੇ ਲਗਾਇਆ 20 ਲੱਖ ਦਾ ਜੁਰਮਾਨਾ
NEXT STORY