ਬਿਜ਼ਨੈੱਸ ਡੈਸਕ- ਉੱਤਰ ਪ੍ਰਦੇਸ਼ 'ਚ ਅੱਜ ਤੋਂ ਤਿੰਨ ਦਿਨਾਂ ਯੂਪੀ ਗਲੋਬਲ ਇਨਵੈਸਟਰਸ ਸਮਿਟ (ਯੂਪੀ ਜੀ.ਆਈ.ਐੱਸ 2023) ਦੀ ਸ਼ੁਰੂਆਤ ਹੋ ਗਈ ਹੈ। ਸਮਾਗਮ ਲਈ ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਟਨ ਦਬਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਇਸ ਮੌਕੇ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਟਵੀਟ ਵੀ ਕੀਤਾ ਹੈ। ਇਸ ਪ੍ਰੋਗਰਾਮ 'ਚ ਦੇਸ਼ ਦੇ ਮਸ਼ਹੂਰ ਉਦਯੋਗਪਤੀ ਜਿਵੇਂ ਮੁਕੇਸ਼ ਅੰਬਾਨੀ, ਕੁਮਾਰ ਮੰਗਲਮ ਬਿਰਲਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਮੌਕੇ ਸੰਮੇਲਨ 'ਚ ਕਿਹਾ ਕਿ ਕਾਨੂੰਨ ਵਿਵਸਥਾ 'ਚ ਸੁਧਾਰ ਅਤੇ ਇਜ ਆਫ ਡੂਇੰਗ ਕਾਰੋਬਾਰ 'ਚ ਸੁਧਾਰ ਦੇ ਕਾਰਨ ਯੂ.ਪੀ. ਨਵੇਂ ਭਾਰਤ ਲਈ ਉਮੀਦ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਉਦਯੋਗ ਅਤੇ ਸਹਿਯੋਗ ਦੋਵਾਂ ਦੀ ਲੋੜ ਹੈ ਜਿਸ ਨੂੰ ਉੱਤਰ ਪ੍ਰਦੇਸ਼ ਪੂਰਾ ਕਰ ਰਿਹਾ ਹੈ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਅਗਲੇ ਚਾਰ ਸਾਲਾਂ ਦੌਰਾਨ ਉੱਤਰ ਪ੍ਰਦੇਸ਼ 'ਚ 75 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਨਾਲ ਲਗਭਗ 1 ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਲਖਨਊ 'ਚ ਆਯੋਜਿਤ 'ਯੂਪੀ ਗਲੋਬਲ ਇਨਵੈਸਟਰਸ ਸਮਿਟ' 'ਚ ਬੋਲਦੇ ਹੋਏ ਮੁਕੇਸ਼ ਅੰਬਾਨੀ ਨੇ ਦਾਅਵਾ ਕੀਤਾ ਕਿ 5 ਸਾਲਾਂ 'ਚ ਹੀ ਉੱਤਰ ਪ੍ਰਦੇਸ਼ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਮੁਕੇਸ਼ ਅੰਬਾਨੀ ਨੇ 2023 ਦੇ ਅੰਤ ਤੱਕ ਯੂਪੀ ਦੇ ਸਾਰੇ ਸ਼ਹਿਰਾਂ 'ਚ 5ਜੀ ਰੋਲਆਊਟ ਕਰਨ ਦੀ ਗੱਲ ਵੀ ਆਖੀ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਕੀ ਹੈ ਰਿਲਾਇੰਸ ਇੰਡਸਟਰੀਜ਼ ਦਾ ਯੂਪੀ ਦੇ ਲਈ ਪਲਾਨ?
ਰਿਲਾਇੰਸ ਨੇ ਵੀ ਯੂਪੀ 'ਚ ਬਾਇਓ-ਗੈਸ ਊਰਜਾ ਕਾਰੋਬਾਰ 'ਚ ਪ੍ਰਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ 'ਤੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਬਾਇਓ-ਗੈਸ ਨਾਲ ਨਾ ਸਿਰਫ ਵਾਤਾਵਰਣ 'ਚ ਸੁਧਾਰ ਹੋਵੇਗਾ ਸਗੋਂ ਕਿਸਾਨਾਂ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ 'ਸਾਡੇ ਕਿਸਾਨ ਅੰਨਦਾਤਾ ਤਾਂ ਹੈ ਹੀ ਹਨ, ਹੁਣ ਊਰਜਾ ਦਾਤਾ ਵੀ ਬਣਨਗੇ। ਇਸ ਦੇ ਨਾਲ ਹੀ ਇੱਕ ਹੋਰ ਘੋਸ਼ਣਾ 'ਚ, ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰ.ਆਈ.ਐੱਲ ਉੱਤਰ ਪ੍ਰਦੇਸ਼ 'ਚ 10 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦੀ ਸਥਾਪਨਾ ਕਰੇਗੀ। ਇਹ ਉੱਤਰ ਪ੍ਰਦੇਸ਼ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਅਕਸ਼ੈ ਊਰਜਾ ਪ੍ਰੋਜੈਕਟ ਹੋਵੇਗਾ।
ਇਹ ਵੀ ਪੜ੍ਹੋ-ਭਾਰਤੀ ਏਅਰਲਾਈਨ ਇਕ ਜਾਂ ਦੋ ਸਾਲਾਂ 'ਚ ਦੇ ਸਕਦੀ ਹੈ 1,700 ਜਹਾਜ਼ਾਂ ਦਾ ਆਰਡਰ : ਰਿਪੋਰਟ
ਦੋ ਪਾਇਲਟ ਪ੍ਰੋਜੈਕਟ ਵੀ ਚਲਾਏਗਾ ਰਿਲਾਇੰਸ ਸਮੂਹ
ਮੁਕੇਸ਼ ਅੰਬਾਨੀ ਨੇ ਯੂਪੀ ਦੇ ਪਿੰਡਾਂ ਅਤੇ ਛੋਟੇ ਕਸਬਿਆਂ 'ਚ ਸਸਤੀ ਸਿੱਖਿਆ ਦੇ ਨਾਲ-ਨਾਲ ਸਿਹਤ ਸੰਭਾਲ ਸੇਵਾਵਾਂ ਲਈ ਰਿਲਾਇੰਸ ਦੇ ਜੀਓ ਪਲੇਟਫਾਰਮਾਂ ਰਾਹੀਂ ਦੋ ਪਾਇਲਟ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਜੀਓ-ਸਕੂਲ ਅਤੇ ਜੀਓ-ਏਆਈ-ਡਾਕਟਰ ਦੇ ਨਾਲ ਹੀ ਯੂਪੀ ਦੇ ਖੇਤੀਬਾੜੀ ਅਤੇ ਗੈਰ-ਖੇਤੀ ਉਤਪਾਦਾਂ ਦੇ ਸਰੋਤਾਂ ਨੂੰ ਕਈ ਗੁਣਾ ਵਧਾਉਣ ਦਾ ਇਰਾਦਾ ਵੀ ਮੁਕੇਸ਼ ਅੰਬਾਨੀ ਨੇ ਜਤਾਇਆ। ਇਸ ਨਾਲ ਕਿਸਾਨਾਂ, ਸਥਾਨਕ ਕਾਰੀਗਰਾਂ, ਸ਼ਿਲਪਕਾਰਾਂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਫ਼ਾਇਦਾ ਮਿਲੇਗਾ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਰਿਲਾਇੰਸ ਦਾ ਉੱਤਰ ਪ੍ਰਦੇਸ਼ 'ਚ ਕੁੱਲ ਨਿਵੇਸ਼ 1.25 ਲੱਖ ਕਰੋੜ ਰੁਪਏ ਹੋ ਜਾਵੇਗਾ
ਮੁਕੇਸ਼ ਅੰਬਾਨੀ ਵੱਲੋਂ ਯੂਪੀ 'ਚ 75 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਐਲਾਨ ਤੋਂ ਬਾਅਦ ਰਿਲਾਇੰਸ ਦਾ ਕੁੱਲ ਨਿਵੇਸ਼ 1.25 ਲੱਖ ਕਰੋੜ ਹੋ ਜਾਵੇਗਾ। ਇਸ ਨਾਲ 1 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਨਵੀਆਂ ਨੌਕਰੀਆਂ ਆਉਣ ਨਾਲ ਸੂਬੇ ਦੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਣਗੇ। ਸਾਲ 2018 ਤੋਂ ਹੁਣ ਤੱਕ ਰਿਲਾਇੰਸ ਉੱਤਰ ਪ੍ਰਦੇਸ਼ 'ਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੀ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ "ਨਵੇਂ ਭਾਰਤ ਦੇ ਲਈ ਉੱਤਰ ਪ੍ਰਦੇਸ਼ ਉਮੀਦ ਦਾ ਕੇਂਦਰ ਬਣ ਗਿਆ ਹੈ। ਨੋਇਡਾ ਤੋਂ ਗੋਰਖਪੁਰ ਤੱਕ ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਸਭ ਇਕੱਠੇ ਮਿਲ ਕੇ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨੂੰ ਭਾਰਤ ਦੇ ਸਭ ਤੋਂ ਖੁਸ਼ਹਾਲ ਸੂਬਿਆਂ 'ਚੋਂ ਇੱਕ 'ਚ ਬਦਲ ਦੇਵਾਂਗੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
MSCI ਦੇ ਫੈਸਲੇ ਨੇ ਵਿਗਾੜਿਆ ਨਿਵੇਸ਼ਕਾਂ ਦਾ ਮੂਡ, ਅਡਾਨੀ ਦੋ ਦਿਨਾਂ 'ਚ ਟਾਪ-20 'ਚੋਂ ਹੋਏ ਬਾਹਰ
NEXT STORY