ਬੇਂਗਲੁਰੂ—ਸੂਚਨਾ ਤਕਨੀਕੀ ਸਮੇਤ ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਮੁੱਖ ਕੰਪਨੀ ਵਿਪਰੋ ਲਿਮਟਿਡ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 2,198.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ ਜੋ ਪਿਛਲੇ ਸਾਲ ਦੇ 2,073.9 ਕਰੋੜ ਰੁਪਏ ਦੀ ਤੁਲਨਾ 'ਚ 5.57 ਫੀਸਦੀ ਜ਼ਿਆਦਾ ਹੈ।
ਕੰਪਨੀ ਨੇ ਇਥੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ। ਉਸ ਨੇ ਦੱਸਿਆ ਕਿ ਪਿਛਲੀ ਤਿਮਾਹੀ 'ਚ ਕੁੱਲ ਮਿਲਾ ਕੇ ਆਧਾਰ 'ਤੇ ਉਸ ਦਾ ਕੁੱਲ ਰਾਜਸਵ 13,893.8 ਕਰੋੜ ਰੁਪਏ ਤੋਂ ਘੱਟ ਕੇ 13,468.7 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਇਸ 'ਚ 3.06 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੰਪਨੀ ਨੇ ਤੀਜੀ ਤਿਮਾਹੀ 'ਚ ਆਈ. ਟੀ. ਸੇਵਾ ਕਾਰੋਬਾਰ ਤੋਂ ਪ੍ਰਾਪਤ ਰਾਜਸਵ 201.4 ਕਰੋੜ ਡਾਲਰ ਤੋਂ 205.4 ਕਰੋੜ ਡਾਲਰ ਦੇ ਵਿਚਕਾਰ ਰਹਿਣ ਦੀ ਉਮੀਦ ਜਤਾਈ ਹੈ। ਡਾਲਰ ਦੇ ਏਕਲ ਆਧਾਰ 'ਤੇ 30 ਸਤੰਬਰ ਨੂੰ ਖਤਮ ਦੂਜੀ ਤਿਮਾਹੀ 'ਚ ਆਈ. ਟੀ. ਸੇਵਾ ਕਾਰੋਬਾਰ ਨਾਲ ਉਸ ਦੀ ਆਮਦਨੀ 201.35 ਕਰੋੜ ਡਾਲਰ ਰਹੀ ਹੈ।
ਖਾੜੀ ਦੇਸ਼ਾਂ 'ਤੇ ਨਿਰਭਰਤਾ ਘੱਟ ਕਰਨ ਲਈ ਅਮਰੀਕਾ ਤੋਂ ਕੱਚਾ ਤੇਲ ਮੰਗਵਾਉਣ ਲਗਾ ਭਾਰਤ
NEXT STORY