ਨਵੀਂ ਦਿੱਲੀ—ਰਿਲਾਇੰਸ ਕੰਮਿਊਨਿਕੇਸ਼ਨਸ 30 ਨਵੰਬਰ ਤੱਕ ਪੂਰੇ ਦੇਸ਼ 'ਚ 2ਜੀ ਆਪਰੇਸ਼ਨ ਸਮੇਤ ਆਪਣੇ ਵਾਇਰਲੈੱਸ ਕਾਰੋਬਾਰ ਬੰਦ ਕਰਨ ਜਾ ਰਹੀ ਹੈ। ਕੰਪਨੀ ਆਪਣੇ ਗਾਹਕਾਂ ਨੂੰ 4ਜੀ 'ਚ ਮਾਈਗ੍ਰੇਸ਼ਨ ਲਈ ਕਹੇਗੀ। ਕੰਪਨੀ ਨੇ ਕਰਮਚਾਰੀਆਂ ਨੂੰ 30 ਨਵੰਬਰ ਤੱਕ ਅਸਤੀਫਾ ਦੇਣ ਲਈ ਨੋਟਿਸ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਦੇ ਕਰੀਬ 3.5 ਕਰੋੜ ਗਾਹਕ ਹਨ। ਕੰਪਨੀ ਦਾ ਆਈ. ਐੱਲ. ਡੀ. ਵਾਇਸ, 4ਜੀ ਡੋਂਗਲ ਟਾਵਰ ਕਾਰੋਬਾਰ ਜਾਰੀ ਰਹੇਗਾ। 21 ਨਵੰਬਰ ਤੋਂ ਕੰਪਨੀ ਦਾ ਡੀ. ਟੀ. ਐੱਚ. ਕਾਰੋਬਾਰ ਵੀ ਬੰਦ ਹੋ ਜਾਵੇਗਾ।
ਰਿਲਾਇੰਸ ਕੰਮਿਊਨਿਕੇਸ਼ਨਸ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਦੇ ਕੋਲ ਪੂੰਜੀ ਨਾ ਹੋਣ ਅਤੇ ਕਾਰੋਬਾਰ ਚਲਾਉਣਾ ਮੁਸ਼ਕਿਲ ਹੋ ਜਾਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਅੱਗੇ ਕਿਹਾ ਕਿ ਵੈਂਡਰਸ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਅਗਲੇ 7 ਦਿਨਾਂ 'ਚ ਕਾਰੋਬਾਰ ਬੰਦ ਕਰਨ ਦਾ ਬਿਓਰਾ ਦਿੱਤਾ ਜਾਵੇਗਾ।
ਟਰਾਈ ਲਿਆਉਣ ਜਾ ਰਹੀ ਹੈ ਇੰਟਰਨੈੱਟ ਟੈਲੀਫੋਨੀ ਫੀਚਰ, ਬਿਨਾਂ ਨੈੱਟਵਰਕ ਦੇ ਵੀ ਕਰ ਸਕੋਗੇ ਕਾਲ
NEXT STORY