ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਕੋਰੋਨਾ ਆਫ਼ਤ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਦੀ ਸਹਾਇਤਾ ਲਈ ਇਕ ਸ਼ਾਨਦਾਰ ਪਹਿਲ ਕੀਤੀ ਸੀ। ਇਸ ਦੇ ਤਹਿਤ ਕੋਈ ਵੀ ਵਿਅਕਤੀ ਆਪਣੇ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦੀ ਕੀਮਤ ਦਾ 90 ਪ੍ਰਤੀਸ਼ਤ ਤੱਕ ਦਾ ਕਰਜ਼ਾ ਲੈ ਸਕਦਾ ਹੈ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਕੋਈ ਵੀ ਵਿਅਕਤੀ ਸੋਨੇ ਦੇ ਗਹਿਣਿਆਂ ਨੂੰ ਗਿਰਵੀ ਰੱਖ ਕੇ ਇੱਕ ਬੈਂਕ ਜਾਂ ਗੈਰ-ਬੈਂਕਿੰਗ ਵਿੱਤੀ ਕੰਪਨੀ (ਬੈਂਕਾਂ / ਐਨਬੀਐਫਸੀ) ਕੋਲੋਂ ਕਰਜ਼ਾ ਲੈ ਸਕਦਾ ਹੈ। ਇਸਦੇ ਲਈ ਕੇਂਦਰੀ ਬੈਂਕ ਨੇ ਅਗਸਤ 2020 ਵਿਚ ਸੋਨੇ ਦੇ ਕਰਜ਼ਿਆਂ ਲਈ ਵੱਧ ਤੋਂ ਵੱਧ ਲੋਨ ਟੂ ਵੈਲਯੂ (ਐਲ.ਟੀ.ਵੀ.) ਅਨੁਪਾਤ ਨੂੰ 75 ਪ੍ਰਤੀਸ਼ਤ ਤੋਂ ਵਧਾ ਕੇ 90% ਕਰ ਦਿੱਤਾ ਹੈ। ਹੁਣ ਤੁਸੀਂ ਇਸ ਦਾ ਲਾਭ ਸਿਰਫ 31 ਮਾਰਚ 2021 ਤੱਕ ਲੈ ਸਕਦੇ ਹੋ। ਇਸ ਦੇ ਤਹਿਤ ਬੈਂਕਾਂ ਦੀਆਂ ਛੁੱਟੀਆਂ ਨੂੰ ਵੇਖਦਿਆਂ ਤੁਹਾਡੇ ਕੋਲ ਸੋਨੇ ਬਦਲੇ 90 ਪ੍ਰਤੀਸ਼ਤ ਲੋਨ ਲੈਣ ਲਈ ਸਿਰਫ 1 ਦਿਨ ਬਚਿਆ ਹੈ। ਭਾਵ ਇਸ ਮਹੀਨੇ 30 ਮਾਰਚ 2021 ਨੂੰ ਹੀ ਬੈਂਕ ਖੁੱਲਣ ਵਾਲੇ ਹਨ।
ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ
ਨਿੱਜੀ ਲੋਨ ਦੇ ਮੁਕਾਬਲੇ ਗੋਲਡ ਲੋਨ ਬਹੁਤ ਸਸਤਾ ਪੈਂਦਾ ਹੈ
ਜੇ ਤੁਸੀਂ ਗੈਰ-ਖੇਤੀਬਾੜੀ ਉਦੇਸ਼ਾਂ ਲਈ ਸੋਨੇ ਦਾ ਕਰਜ਼ਾ ਲੈ ਰਹੇ ਹੋ ਤਾਂ ਜਲਦੀ ਕਰੋ ਕਿਉਂਕਿ ਬੈਂਕ ਤੋਂ ਸੋਨੇ ਬਦਲੇ 90% ਤੱਕ ਦਾ ਕਰਜ਼ਾ ਲੈਣ ਲਈ ਸਿਰਫ 1 ਦਿਨ ਬਚਿਆ ਹੈ। ਇਸ ਦਾ ਕਾਰਨ ਇਹ ਹੈ ਕਿ ਸੋਮਵਾਰ 29 ਮਾਰਚ ਨੂੰ ਹੋਲੀ ਦੀ ਛੁੱਟੀ ਹੈ। ਇਸ ਤੋਂ ਬਾਅਦ 30 ਮਾਰਚ ਨੂੰ ਬੈਂਕਾਂ ਵਿਚ ਕੰਮ ਹੋਵੇਗਾ। ਫਿਰ 31 ਮਾਰਚ 2021 ਨੂੰ ਸਾਲ ਦਾ ਆਖਰੀ ਦਿਨ ਹੋਣ ਕਾਰਨ ਬੈਂਕਾਂ ਵਿਚ ਪਬਲਿਕ ਡੀਲਿੰਗ ਨਹੀਂ ਹੋਵੇਗੀ। ਇਸ ਦਿਨ ਬੈਂਕਾਂ ਵਿਚ ਕਲੋਜ਼ਿੰਗ ਦਾ ਕੰਮ ਹੁੰਦਾ ਹੈ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਅਸਲ ਵਿਚ ਸੋਨੇ ਬਦਲੇ ਕਰਜ਼ਾ ਲੈਣਾ ਕਿਸੇ ਵੀ ਨਿੱਜੀ ਕਰਜ਼ੇ ਨਾਲੋਂ ਬਹੁਤ ਸਸਤਾ ਹੁੰਦਾ ਹੈ। ਇਸ ਦੇ ਨਾਲ ਹੀ ਸੋਨੇ ਦੇ ਕਰਜ਼ੇ ਨੂੰ ਪ੍ਰਵਾਨ ਹੋਣ ਵਿਚ ਬਹੁਤ ਘੱਟ ਸਮਾਂ ਲਗਦਾ ਹੈ। ਇਸ ਸਮੇਂ ਜ਼ਿਆਦਾਤਰ ਬੈਂਕ 7 ਤੋਂ ਲੈ ਕੇ 12.50 ਪ੍ਰਤੀਸ਼ਤ ਦੀ ਸਲਾਨਾ ਵਿਆਜ ਦਰ 'ਤੇ ਸੋਨੇ ਦੇ ਕਰਜ਼ੇ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ ਹੀ ਐਨ.ਬੀ.ਐਫ.ਸੀ. ਇਸ ਸਹੂਲਤ ਨੂੰ 9.24 ਫੀਸਦ ਤੋਂ 12 ਫੀਸਦ ਦੇ ਵਿਆਜ ਦਰ ਨਾਲ ਮੁਹੱਈਆ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਰਤਨ ਟਾਟਾ ਨਾਲ ਪੰਗਾ ਲੈ ਕੇ ਬੁਰੇ ਫਸੇ ਸ਼ਪੋਰਜੀ ਪਾਲੋਨਜੀ, ਦੇਣਾ ਹੋਵੇਗਾ 22000 ਕਰੋੜ ਦਾ ਕਰਜ਼ਾ
ਗੋਲਡ ਲੋਨ ਲੈਣ ਤੋਂ ਪਹਿਲਾਂ ਧਿਆਨ ਵਿਚ ਰੱਖੋ ਇਹ ਜ਼ਰੂਰੀ ਗੱਲਾ
ਸੋਨਾ ਬਦਲੇ ਲੋਨ ਲੈਣ ਤੋਂ ਪਹਿਲਾਂ ਕੁਝ ਚੀਜ਼ਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਹ ਵੇਖੋ ਕਿ ਤੁਹਾਡੇ ਕੋਲ ਮੌਜੂਦ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲਣ ਵਾਲੇ ਕਰਜ਼ੇ ਨਾਲ ਤੁਹਾਡੀ ਜ਼ਰੂਰਤ ਪੂਰੀ ਹੋਵੇਗੀ ਜਾਂ ਨਹੀਂ।
ਇਸ ਤੋਂ ਬਾਅਦ ਸੋਨੇ ਦੇ ਕਰਜ਼ਿਆਂ ਲਈ ਲਾਗੂ ਨਿਯਮਾਂ ਦੇ ਅਧਾਰ 'ਤੇ ਹੀ ਉਸ ਵਿੱਤੀ ਸੰਸਥਾ ਦੀ ਚੋਣ ਕਰੋ ਜੋ ਤੁਹਾਡੀ ਜ਼ਰੂਰਤ ਅਤੇ ਮੁੜ ਅਦਾਇਗੀ ਦੀਆਂ ਸ਼ਰਤਾਂ ਦੇ ਅਨੁਸਾਰ ਤੁਹਾਡੇ ਲਈ ਸਭ ਤੋਂ ਢੁਕਵਾਂ ਹੋਵੇ। ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਲਵੋ ਕਿ ਸੋਨੇ ਦਾ ਕਰਜ਼ਾ ਲੈਣ ਤੋਂ ਬਾਅਦ ਰਿਣਦਾਤਾ ਨੂੰ ਕਰਜ਼ੇ ਦਾ ਭੁਗਤਾਨ ਕਿਵੇਂ ਕਰਨਾ ਹੈ। ਜੇ ਤੁਸੀਂ ਸਮੇਂ ਸਿਰ ਲੋਨ ਨਹੀਂ ਮੋੜਦੇ ਤਾਂ ਤੁਹਾਨੂੰ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : SBI ਦੀ ਪਾਲਸੀ 'ਚ ਹਰ ਰੋਜ਼ ਜਮ੍ਹਾ ਕਰੋ 100 ਰੁਪਏ ਤੋਂ ਘੱਟ ਦੀ ਰਾਸ਼ੀ , ਮਿਲੇਗਾ 2.5 ਕਰੋੜ ਦਾ ਕਵਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
31 ਮਾਰਚ ਤੱਕ ਖਰੀਦੋ ਸਸਤਾ ਘਰ, ਕੇਂਦਰ ਸਰਕਾਰ ਦੇ ਰਹੀ ਹੈ 2.67 ਲੱਖ ਦੀ ਛੋਟ
NEXT STORY