ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਫਟੇ-ਪੁਰਾਣੇ ਨੋਟ ਹਨ ਤਾਂ ਉਨ੍ਹਾਂ ਨੂੰ ਬਦਲਣ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਬੈਂਕ ਬਰਾਂਚ 'ਚ ਉਨ੍ਹਾਂ ਨੋਟਾਂ ਨੂੰ ਬਦਲ ਸਕਦੇ ਹੋ। ਕੋਈ ਵੀ ਬੈਂਕ ਬਰਾਂਚ ਫਟੇ-ਪੁਰਾਣੇ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਸਕਦੀ। ਸਾਰੇ ਬੈਂਕ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਪਾਬੰਦ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦਾ ਸਾਰੇ ਬੈਂਕਾਂ ਨੂੰ ਸਾਫ਼ ਹੁਕਮ ਹੈ। ਬੈਂਕਾਂ ਨੂੰ ਨੋਟ ਬਦਲੇ ਜਾਣ ਦੀ ਸਹੂਲਤ ਦਾ ਬੋਰਡ ਵੀ ਲਾਉਣਾ ਪਵੇਗਾ। ਫਟੇ ਨੋਟ ਦੇ ਬਚੇ ਹੋਏ ਹਿੱਸੇ ਦੇ ਆਧਾਰ 'ਤੇ ਬੈਂਕ ਉਸ ਦਾ ਰੀਫੰਡ ਦੇਣਗੇ।
ਬਹੁਤ ਸਾਰੀਆਂ ਥਾਵਾਂ ਤੋਂ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ ਕਿ ਬੈਂਕ ਫਟੇ ਅਤੇ ਪੁਰਾਣੇ ਨੋਟ ਬਦਲਣ ਤੋਂ ਇਨਕਾਰ ਕਰ ਦਿੰਦੇ ਹਨ। ਸਭ ਤੋਂ ਜ਼ਿਆਦਾ ਮੁਸ਼ਕਿਲ ਦੂਰ-ਦੁਰਾਡੇ ਦੇ ਇਲਾਕਿਆਂ 'ਚ ਹੈ। ਉਥੇ ਕਿਹਾ ਜਾਂਦਾ ਹੈ ਕਿ ਨੋਟ ਬਦਲਣ ਲਈ ਆਰ. ਬੀ. ਆਈ. ਦੇ ਦਫਤਰ ਜਾਂ ਬੈਂਕ ਦੇ ਦਫ਼ਤਰ ਜਾਣਾ ਹੋਵੇਗਾ ਪਰ ਅਜਿਹਾ ਨਹੀਂ ਹੈ। ਗਾਹਕਾਂ ਨੂੰ ਨਿਯਮਾਂ ਦੀ ਜਾਣਕਾਰੀ ਨਾ ਹੋਣ ਦਾ ਬੈਂਕ ਗਲਤ ਫਾਇਦਾ ਚੁੱਕਦੇ ਹਨ।
ਆਰ. ਬੀ. ਆਈ. ਦੇ ਅਧਿਕਾਰੀਆਂ ਨੇ ਇਹ ਸਪੱਸ਼ਟ ਕੀਤਾ ਕਿ ਨੋਟ ਰੀਫੰਡ ਰੂਲਸ-2018 'ਚ ਇਸ ਗੱਲ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਜਿਹੜੀ ਬੈਂਕ ਬਰਾਂਚ ਨੋਟ ਨਾ ਬਦਲੇ, ਉਸ ਦੀ ਸ਼ਿਕਾਇਤ ਬੈਂਕਿੰਗ ਲੋਕਪਾਲ, ਆਰ. ਬੀ. ਆਈ. ਦੇ ਸ਼ਿਕਾਇਤ ਪੋਰਟਲ 'ਤੇ ਕੀਤੀ ਜਾ ਸਕਦੀ ਹੈ। ਸਬੰਧਤ ਬਰਾਂਚ ਖਿਲਾਫ ਆਰ. ਬੀ. ਆਈ. ਕਾਰਵਾਈ ਕਰੇਗਾ।
ਇਸ ਤਰ੍ਹਾਂ ਮਿਲੇਗਾ ਫਟੇ ਨੋਟਾਂ ਦਾ ਰੀਫੰਡ
ਜਿਥੋਂ ਤੱਕ ਫਟੇ-ਪੁਰਾਣੇ ਨੋਟਾਂ ਨੂੰ ਬਦਲੇ ਜਾਣ ਦਾ ਸਵਾਲ ਹੈ ਤਾਂ ਨੋਟ ਦੇ ਕੱਟੇ ਹੋਏ ਟੁਕੜੇ ਦੇ ਆਧਾਰ 'ਤੇ ਉਸ ਦਾ ਰੀਫੰਡ ਮਿਲੇਗਾ। ਆਰ. ਬੀ. ਆਈ. ਦੇ ਨਿਯਮਾਂ ਮੁਤਾਬਕ 50 ਰੁਪਏ ਤੋਂ ਹੇਠਾਂ ਅਤੇ ਉਸ ਤੋਂ ਉਪਰ ਦੇ ਨੋਟਾਂ ਲਈ ਰੀਫੰਡ ਦੇ ਵੱਖ-ਵੱਖ ਨਿਯਮ ਹਨ। 50 ਰੁਪਏ ਤੋਂ ਉਪਰ ਦੇ ਨੋਟਾਂ ਦੀ ਗੱਲ ਕਰੀਏ ਤਾਂ ਜੇਕਰ ਫਟੇ ਨੋਟ ਦਾ 80 ਫ਼ੀਸਦੀ ਹਿੱਸਾ ਤੁਹਾਡੇ ਕੋਲ ਹੈ ਤਾਂ ਬੈਂਕ ਉਸ ਦਾ ਸੌ-ਫ਼ੀਸਦੀ ਰੀਫੰਡ ਦੇਵੇਗਾ। ਜੇਕਰ ਇਹ ਟੁਕੜਾ 40 ਫ਼ੀਸਦੀ ਤੋਂ ਜ਼ਿਆਦਾ ਹੈ ਤਾਂ ਅੱਧੀ ਕੀਮਤ ਮਿਲੇਗੀ। ਉਥੇ ਹੀ ਜੇਕਰ 40 ਫ਼ੀਸਦੀ ਤੋਂ ਛੋਟਾ ਟੁਕੜਾ ਹੈ ਤਾਂ ਉਸ ਦਾ ਕੋਈ ਪੈਸਾ ਨਹੀਂ ਮਿਲੇਗਾ।
ਦਰਦ ਨਿਵਾਰਕ ਤੇਲ ਨੂੰ ਲੈ ਕੇ 2 ਅਦਾਕਾਰਾਂ ਨੂੰ ਵੀ ਹਰਜਾਨਾ ਭਰਨ ਦਾ ਹੁਕਮ
NEXT STORY