ਗੈਜੇਟ ਡੈਸਕ– ਸ਼ਾਓਮੀ ਇੰਡੀਆ ਦੀ ਚੁਣੌਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਫਲਾਈਨ ਕਾਰੋਬਾਰੀਆਂ ਦੀ ਨਾਰਾਜ਼ਗੀ ਅਤੇ ED ਦੀ ਜਾਂਚ ਦਾ ਸਾਹਮਣਾ ਕਰ ਰਹੀ ਸ਼ਾਓਮੀ ਇੰਡੀਆ ਨੂੰ ਇਕ ਹੋਰ ਝਟਕਾ ਲੱਗਾ ਹੈ। ਕੰਪਨੀ ਦੇ ਆਫਲਾਈਨ ਰਿਟੇਲ ਡਾਇਰੈਕਟਰ ‘ਸੁਨੀਲ ਬੇਬੀ’ ਨੇ ਅਸਤੀਫਾ ਦੇ ਦਿੱਤੀ ਹੈ।
ਰਿਪੋਰਟ ਮੁਤਾਬਕ, ਇਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ ਹੈ। ਸ਼ਾਓਮੀ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਅਤੇ ਹੁਣ ਕੰਪਨੀ ਨੇ ਕਾਮਿਆਂ ਨੂੰ ਸੁਨੀਲ ਬੇਬੀ ਦੇ ਅਸਤੀਫੇ ਦੀ ਜਾਣਕਾਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ– ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ
ਮਨੁ ਕੁਮੈਰ ਜੈਨ ਦੁਬਈ ਹੋ ਗਏ ਹਨ ਸ਼ਿਫਟ
ਕੁਝ ਦਿਨ ਪਹਿਲਾਂ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਉਹ ਅਜੇ ਵੀ ਸ਼ਾਓਮੀ ਨਾਲ ਹੀ ਜੁੜੇ ਹੋਏ ਹਨ। ਕੰਪਨੀ ਨੇ ਉਨ੍ਹਾਂ ਨੂੰ ਆਪਣਾ ਗਲੋਬਲ ਵੀ.ਵੀ. ਬਣਾ ਦਿੱਤਾ ਹੈ ਅਤੇ ਉਹ ਦੁਬਈ ਸ਼ਿਫਟ ਹੋ ਗਏ ਹਨ।
ਸੁਨੀਲ ਬੇਬੀ ਨੂੰ ਸਾਲ 2020 ’ਚ ਕੰਪਨੀ ਨੇ ਸ਼ਾਓਮੀ ਦੀ ਸਫਲਤਾ ’ਚ ਸ਼ਾਮਿਲ 100 ਲੋਕਾਂ ਦੀ ਲਿਸਟ ’ਚ ਥਾਂ ਦਿੱਤੀ ਸੀ। ਉਹ ਕੰਪਨੀ ਦੇ ਆਫਲਾਈਨ ਐਕਸਪੈਂਸ਼ਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ
ਇਸ ਕਾਰਨ ਸੁਨੀਲ ਨੇ ਛੱਡੀ ਕੰਪਨੀ?
ਸ਼ਾਓਮੀ ਇੰਡੀਆ ਨੇ ਦੱਸਿਆ ਕਿ ਸੁਨੀਲ ਬੇਬੀ ਨੇ ਕੰਪਨੀ ਛੱਡਣ ਦਾ ਫੈਸਲਾ ਨਿੱਜੀ ਕਾਰਨਾਂ ਕਰਕੇ ਲਿਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ, ‘ਆਫਲਾਈਨ ਸੇਲਸ ਤੋਂ ਸੀਨੀਅਰ ਡਾਇਰੈਕਟਰ, ਸੁਨੀਲ ਬੇਬੀ ਨੇ ਨਿੱਜੀ ਕਾਰਨਾਂ ਕਰਕੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਉਹ ਕੰਪਨੀ ਦੀ ਆਫਲਾਈਨ ਸੇਲਸ ਅਤੇ ਰਿਟੇਲ ਬਿਜ਼ਨੈੱਸ ਨੂੰ ਸ਼ੇਪ ਦੇਣ ’ਚ ਇਕ ਪ੍ਰਮੁੱਖ ਵਿਅਕਤੀ ਸਨ।’
ਇਹ ਵੀ ਪੜ੍ਹੋ– ਗੂਗਲ ਵੱਲੋਂ ਪੇਸ਼ ਕੀਤੇ Android 13 ਨਾਲ ਬਦਲ ਜਾਵੇਗਾ ਫੋਨ ਚਲਾਉਣ ਦਾ ਤਰੀਕਾ, ਜਾਣੋ ਕੀ ਹੈ ਖ਼ਾਸੀਅਤ
ਇਹ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਕੰਪਨੀ ਨੂੰ ਆਫਲਾਈਨ ਰਿਟੇਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਟੇਲਰਜ਼ ਕੰਪਨੀ ’ਤੇ ਪ੍ਰਸਿੱਧ ਬ੍ਰਾਂਡ ‘ਰੈੱਡਮੀ ਨੋਟ’ ਸੀਰੀਜ਼ ਨੂੰ ਆਫਲਾਈਨ ਤੋਂ ਜ਼ਿਆਦਾ ਆਨਲਾਈਨ ਬਾਜ਼ਾਰ ’ਚ ਵੇਚਣ ਦਾ ਦੋਸ਼ ਲਗਾ ਰਹੇ ਹਨ, ਜਦਕਿ ਕੰਪਨੀ ਦਾ ਕਹਿਣਾ ਹੈ ਕਿ ਉਸਨੇ ਹਮੇਸ਼ਾ ਆਨਲਾਈਨ ਅਤੇ ਆਫਲਾਈਨ ਬਾਜ਼ਾਰ ਨੂੰ ਬਰਾਬਰ ਮਹੱਤਵ ਦਿੱਤਾ ਹੈ।
ਇਸਤੋਂ ਇਲਾਵਾ ਹਾਲ ਹੀ ’ਚ ਈ.ਡੀ. ਨੇ ਕੰਪਨੀ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੂੰ ਸਮਨ ਕੀਤਾ ਸੀ। ਈ.ਡੀ. ਨੇ ਕੰਪਨੀ ਦੀ 5500 ਕਰੋੜ ਰੁਪਏ ਦੀ ਜਾਇਦਾਦ ਨੂੰ ‘ਫੇਮਾ’ ਐਕਟ ਤਹਿਤ ਸੀਜ਼ ਕੀਤਾ ਹੈ।
ਇਹ ਵੀ ਪੜ੍ਹੋ– ਗੂਗਲ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਹੁਣ ਸੰਸਕ੍ਰਿਤ ਸਮੇਤ 24 ਨਵੀਆਂ ਭਾਸ਼ਾਵਾਂ ’ਚ ਵੀ ਕਰ ਸਕੋਗੇ ਟ੍ਰਾਂਸਲੇਟ
ਟਵਿੱਟਰ ਨੇ 2 ਪ੍ਰਬੰਧਕਾਂ ਨੂੰ ਕੀਤਾ ਬਰਖ਼ਾਸਤ, ਜਾਣੋ ਕਾਰਨ
NEXT STORY