ਗੈਜੇਟ ਡੈਸਕ– ਐਪਲ ਨੂੰ ਆਈਫੋਨ 4S ਸਲੋਅ ਕਰਨ ਦੇ ਮਾਮਲੇ ’ਚ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਐਪਲ ਨੂੰ iPhone 4S ਯੂਜ਼ਰਸ ਨੂੰ ਮੁਆਵਜ਼ਾ ਦੇਣਾ ਪਵੇਗਾ। ਐਪਲ ’ਤੇ ਦੋਸ਼ ਲਗਾਇਆ ਗਿਆ ਸੀ ਕਿ ਇਸਨੇ ਸਾਲ 2015 ’ਚ ਜਾਰੀ ਕੀਤੇ iOS 9 ਵਰਜ਼ਨ ਅਪਡੇਟ ਨਾਲ ਡਿਵਈਸ ਨੂੰ ਸਲੋਅ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਐਪਲ ਨੇ ਭਾਰਤੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਕ੍ਰੈਡਿਟ ਤੇ ਡੈਬਿਟ ਕਾਰਡ ਰਾਹੀਂ ਨਹੀਂ ਹੋਵੇਗੀ ਪੇਮੈਂਟ
ਇਸ ਲਾਅ ਸ਼ੂਟ ਨੂੰ 7 ਸਾਲ ਪਹਿਲਾਂ ਫਾਈਲ ਕੀਤਾ ਗਿਆ ਸੀ। ਹੁਣ ਜਾ ਕੇ ਕੰਪਨੀ ਨੇ ਇਸ ਮਾਮਲੇ ਨੂੰ ਸੈਟਲ ਕੀਤਾ ਹੈ। ਗਾਹਕਾਂ ਨੇ ਦਾਅਵਾ ਕੀਤਾ ਸੀ ਕਿ ਐਪਲ ਨੇ iOS 9 ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਸੀ ਇਸ ਨਾਲ ਪਰਫਾਰਮੈਂਸ ਐਨਹੈਂਸਡ ਹੋ ਜਾਵੇਗੀ ਪਰ ਇਸ ਅਪਡੇਟ ਤੋਂ ਬਾਅਦ ਆਈਫੋਨ 4S ਯੂਜ਼ਰਸ ਦੇ ਡਿਵਾਈਸ ਦੀ ਪਰਫਾਰਮੈਂਸ ਸਲੋ ਹੋ ਗਈ। ਉਸਨੂੰ ਲੈ ਕੇ ਹੁਣ ਐਪਲ 15 ਡਾਲਰ (ਕਰੀਬ 1,125 ਰੁਪਏ) ਆਈਫੋਨ 4S ਯੂਜ਼ਰਸ ਨੂੰ ਦੇਵੇਗੀ। ਰਿਪੋਰਟ ਮੁਤਾਬਕ, ਐਪਲ ’ਤੇ ਇਹ ਕੇਸ ਨਿਊਯਾਰਕ ਅਤੇ ਨਿਊ ਜਰਸੀ ਦੇ ਆਈਫੋਨ 4S ਯੂਜ਼ਰਸ ਨੇ ਕੀਤਾ ਸੀ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ’ਤੇ ਆਈਫੋਨਜ਼ ਨੂੰ ਸਲੋ ਕਰਨ ਦੇ ਦੋਸ਼ ਲੱਗੇ ਹਨ। ਕਈ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਕੰਪਨੀ ਨਵੀਂ ਅਪਡੇਟ ਦੇ ਨਾਲ ਆਈਫੋਨ ਮਾਡਲਾਂ ਦੀ ਬੈਟਰੀ ਨੂੰ ਸਲੋ ਕਰ ਦਿੰਦੀ ਹੈ ਤਾਂ ਜੋ ਯੂਜ਼ਰਸ ਨਵੇਂ ਮਾਡਲ ’ਤੇ ਅਪਗ੍ਰੇਡ ਕਰਦੇ ਰਹਿਣ। ਇਸਤੋਂ ਬਾਅਦ ਬੈਟਰੀ ਹੈਲਥ ਇੰਡੀਕੇਟਰ ਨੂੰ ਕੰਪਨੀ ਨੂੰ ਐਡ ਕਰਨਾ ਪਿਆ ਤਾਂ ਜੋ ਆਈਫੋਨ ਦੇ ਬੈਟਰੀ ਬਿਹੇਵਿਅਰ ਬਾਰੇ ਪਤਾ ਲਗਾਇਆ ਜਾ ਸਕੇ।
ਕੰਪਨੀ ਨਿਊਯਾਰਕ ਅਤੇ ਨਿਊ ਜਰਸੀ ਆਈਫੋਨ 4S ਯੂਜ਼ਰਸ ਦੇ ਨਾਲ 20 ਮਿਲੀਅਨ ਡਾਲਰ (ਕਰੀਬ 1.5 ਅਰਬ ਰੁਪਏ) ਕੰਪਸੇਟ ਕਰ ਰਹੀ ਹੈ। ਆਈਫੋਨ 4ਐੱਸ ਕਾਫੀ ਪੁਰਾਣਾ ਹੋ ਚੁੱਕਾ ਹੈ। ਯੂਜ਼ਰਸ ਨੂੰ 15 ਡਲਰ ਦਾ ਮੁਆਵਜ਼ਾ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਕੋਰਟ ਦੇ ਇਸ ਤਰ੍ਹਾਂ ਦੇ ਫੈਸਲੇ ਕਾਰਨ ਗਾਹਕਾਂ ਦਾ ਵਿਸ਼ਵਾਸ ਨਿਆ ਵਿਵਸਥਾ ’ਚ ਬਰਕਰਾਰ ਰਹਿੰਦਾ ਹੈ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਜਿਵੇਂ ਕਿ ਇਹ ਲਾਅ ਸ਼ੂਟ ਅਮਰੀਕਾ ’ਚ ਫਾਈਲ ਕੀਤਾ ਗਿਆ ਸੀ,ਇਸ ਕਾਰਨ ਇਹ ਸਾਫ ਨਹੀਂ ਹੈ ਕਿ ਐਪਲ ਇਹ ਪੇਮੈਂਟ ਦੂਜੇ ਬਾਜ਼ਾਰ ’ਚ ਮੌਜੂਦ ਆਈਫੋਨ 4ਐੱਸ ਯੂਜ਼ਰਸ ਨੂੰ ਦੇਵੇਗੀ ਜਾਂ ਨਹੀਂ ਜਿਨ੍ਹਾਂ ਨੇ iOS 9 ’ਤੇ ਅਪਡੇਟ ਕੀਤਾ ਹੈ। ਇਸ ਲਈ ਐਪਲ ਇਕ ਵੈੱਬਸਾਈਟ ਸੈੱਟਅਪ ਕਰ ਸਕਦਾ ਹੈ। ਇਸ ਨਾਲ ਯੂਜ਼ਰਸ ਆਪਣੇ ਆਈਫੋਨ 4ਐੱਸ ਦਾ IMEI ਨੰਬਰ ਦੇ ਕੇ ਪੈਸੇ ਕਲੇਮ ਕਰ ਸਕਦੇ ਹਨ।
ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
ਬਿਹਤਰੀਨ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Vivo ਦਾ ਨਵਾਂ ਸਮਾਰਟਫੋਨ
NEXT STORY