ਨਵੀਂ ਦਿੱਲੀ-ਦੇਸ਼ 'ਚ ਸਤੰਬਰ 'ਚ ਲਗਾਤਾਰ ਦੂਜੇ ਮਹੀਨੇ ਨਿਰਮਾਣ ਸਰਗਰਮੀਆਂ 'ਚ ਤੇਜ਼ੀ ਦਾ ਰੁਖ਼ ਰਿਹਾ। ਨਵੇਂ ਆਰਡਰ ਆਉਣ ਅਤੇ ਉਤਪਾਦਨ ਵਧਣ ਨਾਲ ਸਤੰਬਰ 'ਚ ਨਿਰਮਾਣ ਸਰਗਰਮੀਆਂ ਬਿਹਤਰ ਰਹੀਆਂ। ਹਾਲਾਂਕਿ ਉਨ੍ਹਾਂ ਦੀ ਵਾਧੇ ਦੀ ਰਫਤਾਰ ਇਤਿਹਾਸਕ ਰੁਝਾਨਾਂ ਨੂੰ ਦੇਖਦਿਆਂ ਕੁਝ ਹੌਲੀ ਰਹੀ। ਇਕ ਸਰਵੇ 'ਚ ਇਹ ਸਿੱਟਾ ਸਾਹਮਣੇ ਆਇਆ ਹੈ। ਨਿੱਕਈ ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਸਤੰਬਰ ਮਹੀਨੇ 'ਚ 51.2 ਅੰਕ ਰਿਹਾ। ਅਗਸਤ ਦੇ ਅੰਕੜੇ ਦੇ ਮੁਕਾਬਲੇ ਇਸ ਵਿਚ ਮਾਮੂਲੀ ਤਬਦੀਲੀ ਨਜ਼ਰ ਆਈ। ਇਸ ਨਾਲ ਜੀ. ਐੱਸ. ਟੀ. ਵਿਵਸਥਾ ਲਾਗੂ ਹੋਣ ਤੋਂ ਬਾਅਦ ਕਾਰੋਬਾਰੀ ਸਰਗਰਮੀਆਂ 'ਚ ਸੁਧਾਰ ਜਾਰੀ ਰਹਿਣ ਦਾ ਸੰਕੇਤ ਮਿਲਦਾ ਹੈ। ਹਾਲਾਂਕਿ ਇਹ ਅੰਕੜਾ 54.1 ਦਾ ਲੰਬੇ ਸਮੇਂ ਦੇ ਰੁਝਾਨ ਤੋਂ ਹੇਠਾ ਰਿਹਾ। ਪੀ. ਐੱਮ. ਆਈ. 'ਚ 50 ਤੋਂ ਘੱਟ ਅੰਕ ਗਿਰਾਵਟ ਨੂੰ ਦਰਸਾਉਂਦਾ ਹੈ, ਜਦਕਿ ਇਸ ਤੋਂ ਉਪਰ ਦਾ ਅੰਕੜਾ ਕਾਰੋਬਾਰ 'ਚ ਵਾਧੇ ਦਾ ਰੁਝਾਨ ਦਿਖਾਉਂਦਾ ਹੈ।
ਇਸ ਵਿਚਕਾਰ ਕੋਲੇ ਅਤੇ ਬਿਜਲੀ ਦਾ ਉਤਪਾਦਨ ਵੱਧਣ ਨਾਲ ਦੇਸ਼ 'ਚ ਆਦਾਰ ਭੂਤ ਢਾਂਚਾ ਖੇਤਰ ਦੇ 8 ਪ੍ਰਮੁੱਖ ਉਦਯੋਗਾਂ ਦੇ ਉਤਪਾਦਨ ਦੀ ਰਫਤਾਰ ਮਾਪਨ ਵਾਲਾ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਮੌਜੂਦਾ ਸਾਲ ਦੇ ਅਗਸਤ 'ਚ 4.9 ਫੀਸਦੀ ਦੀ ਬੜ੍ਹਤ ਵਿਚ ਰਿਹਾ ਹੈ। ਜਦਕਿ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਇਹ ਅੰਕੜਾ 3.1 ਫੀਸਦੀ ਰਿਹਾ ਸੀ।
ਰੇਲ ਯਾਤਰੀਆਂ ਲਈ ਚੰਗੀ ਖਬਰ, ਮਾਰਚ 2018 ਤਕ ਈ-ਟਿਕਟ 'ਤੇ ਸਰਵਿਸ ਚਾਰਜ ਨਹੀਂ
NEXT STORY