ਨਵੀਂ ਦਿੱਲੀ (ਭਾਸ਼ਾ)- ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ ਦੋਸ਼ ਲਾਇਆ ਹੈ ਕਿ ਸਟਾਰ ਇੰਡੀਆ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੇ ਮੈਚਾਂ ਦੇ ਟੀ. ਵੀ. ਪ੍ਰਸਾਰਣ ਅਧਿਕਾਰਾਂ ਨੂੰ ਸਾਂਝਾ ਕਰਨ ਨੂੰ ਲੈ ਕੇ ਉਨ੍ਹਾਂ ਵਿਚਾਲੇ ਹੋਏ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਹੈ। ਇਸ ਕਾਰਨ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ ਵਾਲਟ ਡਿਜ਼ਨੀ ਦੀ ਮਾਲਕੀ ਵਾਲੀ ਕੰਪਨੀ ਤੋਂ 68.54 ਕਰੋੜ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਦੱਸ ਦੇਈਏ ਕਿ ਅਗਸਤ 2022 ’ਚ, ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ 2024 ਤੋਂ 2027 ਤੱਕ ਆਈ. ਸੀ. ਸੀ. ਪੁਰਸ਼ ਅਤੇ ਅੰਡਰ-19 ਅੰਤਰਰਾਸ਼ਟਰੀ ਮੈਚਾਂ ਦੇ ਟੀ. ਵੀ. ਪ੍ਰਸਾਰਣ ਅਧਿਕਾਰਾਂ ਨੂੰ ਉਪ-ਲਾਇਸੈਂਸ ਲਈ ਸਟਾਰ ਇੰਡੀਆ ਨਾਲ ਇਕ ਗੱਠਜੋੜ ਸਮਝੌਤਾ ਕੀਤਾ ਸੀ। ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ ਨੇ ਆਪਣੇ ਦਸੰਬਰ ਤਿਮਾਹੀ ਦੇ ਨਤੀਜਿਆਂ ਦੇ ਵਿੱਤੀ ਵੇਰਵਿਆਂ ’ਚ ਕਿਹਾ ਕਿ ਸਟਾਰ ਇੰਡੀਆ ‘ਲੋੜੀਂਦੀਆਂ ਮਨਜ਼ੂਰੀਆਂ ਹਾਸਲ ਕਰਨ, ਲੋੜੀਂਦੇ ਦਸਤਾਵੇਜ਼ਾਂ ਅਤੇ ਸਮਝੌਤੇ ਨੂੰ ਲਾਗੂ ਕਰਨ ’ਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ
ਇਸ ਸਬੰਧ ਵਿਚ ਉਸ ਦਾ ਮੰਨਣਾ ਹੈ ਕਿ ਉਸ ਨੇ ‘ਆਪਣੇ ਵਿਹਾਰ ਨਾਲ ਇਸ ਸਮਝੌਤੇ ਦੀ ਉਲੰਘਣਾ ਕੀਤੀ ਹੈ।’ ਗੱਠਜੋੜ ਸਮਝੌਤਾ ਕੁਝ ਸ਼ਰਤਾਂ ਦੇ ਅਧੀਨ ਸੀ, ਜਿਵੇਂ ਕਿ ਵਿੱਤੀ ਵਚਨਬੱਧਤਾ ਦੇਣਾ, ਬੈਂਕ ਗਾਰੰਟੀ ਦੀ ਵਿਵਸਥਾ ਅਤੇ ਆਈ. ਸੀ. ਸੀ. ਤੋਂ ਉਪ-ਲਾਇਸੈਂਸਿੰਗ ਲਈ ਆਈ. ਸੀ. ਸੀ. ਦੀ ਮਨਜ਼ੂਰੀ ਆਦਿ। ਜ਼ੀ ਐਂਟਰਟੇਨਮੈਂਟ ਨੇ ਕਿਹਾ ਕਿ ਹੁਣ ਤੱਕ ਕੰਪਨੀ ਨੇ ਸਮਝੌਤੇ ਤਹਿਤ ਬੈਂਕ ਗਾਰੰਟੀ ਕਮਿਸ਼ਨ ਅਤੇ ਬੈਂਕ ਗਾਰੰਟੀ ਤੇ ਜਮ੍ਹਾ ਰਾਸ਼ੀ ਦੇ ਆਪਣੇ ਹਿੱਸੇ ’ਤੇ ਵਿਆਜ ਦੇ ਰੂਪ ’ਚ 72.14 ਕਰੋੜ ਰੁਪਏ ਖ਼ਰਚ ਕੀਤੇ ਹਨ। ਸਟਾਰ ਨੇ 31 ਦਸੰਬਰ 2023 ਨੂੰ ਖ਼ਤਮ ਤਿਮਾਹੀ ਅਤੇ ਉਸ ਤੋਂ ਬਾਅਦ ਆਪਣੇ ਵਕੀਲ ਰਾਹੀਂ ਜ਼ੀ ਐਂਟਰਟੇਨਮੈਂਟ ਨੂੰ ਪੱਤਰ ਭੇਜ ਕੇ ਗੱਠਜੋੜ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਇਸ ’ਚ ਅਧਿਕਾਰਾਂ ਲਈ ਰਾਈਟਸ ਫ਼ੀਸ ਦੀ ਪਹਿਲੀ ਕਿਸ਼ਤ ਦੇ ਬਕਾਏ ਵਜੋਂ 20.35 ਕਰੋੜ ਡਾਲਰ (1,693.42 ਕਰੋੜ ਰੁਪਏ) ਦਾ ਭੁਗਤਾਨ ਨਾ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਸਟਾਰ ਇੰਡੀਆ ਨੇ ਬੈਂਕ ਗਾਰੰਟੀ ਕਮਿਸ਼ਨ ਅਤੇ ਜਮ੍ਹਾਂ ਵਿਆਜ ਦੇ ਭੁਗਤਾਨ ਲਈ 17 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ। ਜ਼ੀ ਐਂਟਰਟੇਨਮੈਂਟ ਨੇ ਕਿਹਾ ਕਿ ਕਾਨੂੰਨੀ ਸਲਾਹ ਦੇ ਆਧਾਰ ’ਤੇ ਸਾਡੇ ਪ੍ਰਬੰਧਨ ਦਾ ਮੰਨਣਾ ਹੈ ਕਿ ਸਟਾਰ ਨੇ ਸਹਿਯੋਗ ਸਮਝੌਤੇ ਅਨੁਸਾਰ ਕੰਮ ਨਹੀਂ ਕੀਤਾ ਹੈ ਅਤੇ ਉਹ ਜ਼ਰੂਰੀ ਮਨਜ਼ੂਰੀਆਂ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਸਮਝੌਤਾ ਪੂਰਾ ਕਰਨ ’ਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਟੱਲ ਡਿਫਾਲਟ ਵੱਲ ਵਧ ਰਿਹੈ ਪਾਕਿਸਤਾਨ, ਕਰਜ਼ੇ ਦੀ ਅਦਾਇਗੀ ਇਤਿਹਾਸਕ ਉਚਾਈ ’ਤੇ
NEXT STORY