ਨਵੀਂ ਦਿੱਲੀ—ਵਿੱਤ ਸਾਲ 2019 ਦੀ ਪਹਿਲੀ ਤਿਮਾਹੀ 'ਚ ਜ਼ੀ ਇੰਟਰਟੇਨਮੈਂਟ ਦਾ ਮੁਨਾਫਾ 31.2 ਫੀਸਦੀ ਵਧ ਕੇ 326 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2018 ਦੀ ਪਹਿਲੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦਾ ਮੁਨਾਫਾ 248.2 ਕਰੋੜ ਰੁਪਏ ਰਿਹਾ ਸੀ।
ਵਿੱਤ ਸਾਲ 2019 ਦੀ ਪਹਿਲੀ ਤਿਮਾਹੀ 'ਚ ਜ਼ੀ ਇੰਟਰਟੇਨਮੈਂਟ ਦੀ ਆਮਦਨ 15 ਫੀਸਦੀ ਵਧ ਕੇ 1,772 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਜ਼ੀ ਇੰਟਰਟੇਨਮੈਂਟ ਦੀ ਆਮਦਨ 1,504.3 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਜ਼ੀ ਇੰਟਰਟੇਮੈਂਟ ਦਾ ਐਬਿਟਡਾ 484.4 ਕਰੋੜ ਰੁਪਏ ਤੋਂ ਵਧ ਕੇ 565.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਜ਼ੀ ਇੰਟਰਟੇਮੈਂਟ ਦਾ ਐਬਿਟਡਾ ਮਾਰਜਨ 31.4 ਫੀਸਦੀ ਤੋਂ ਵਧ ਕੇ 31.9 ਫੀਸਦੀ ਰਿਹਾ ਹੈ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਜ਼ੀ ਇੰਟਰਟੇਮੈਂਟ ਦੀ ਘਰੇਲੂ ਵਿਗਿਆਪਨ ਆਮਦਨ 22.3 ਫੀਸਦੀ ਵਧ ਕੇ 1,087 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਜ਼ੀ ਇੰਟਰਟੇਮੈਂਟ ਦੀ ਘਰੇਲੂ ਸਬਸਕ੍ਰਿਪਸ਼ਨ ਆਮਦਨ 12.3 ਫੀਸਦੀ ਵਧ ਕੇ 425.2 ਕਰੋੜ ਰੁਪਏ ਰਹੀ ਹੈ।
ਰੁਪਿਆ 3 ਪੈਸੇ ਵਧ ਕੇ 68.42 ਦੇ ਪੱਧਰ 'ਤੇ ਖੁੱਲ੍ਹਿਆ
NEXT STORY