ਚੰਡੀਗੜ੍ਹ (ਰਣਬੀਰ, ਅਮਰਦੀਪ, ਸ਼ਸ਼ੀ)-ਸਥਾਨਕ ਸੰਨੀ ਇਨਕਲੇਵ ਵਿਖੇ ਸਥਿਤ ਸੀਨੀਅਰ ਸਿਟੀਜਨ ਕੌਂਸਲ ਵਲੋਂ ਸੀਨੀਅਰ ਸਿਟੀਜਨ ਡੇ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖਰਡ਼ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਈ। ਸੰਸਥਾਂ ਵਲੋਂ ਕਰਵਾਏ ਗਏ ਇਸ ਸਮਾਗਮ ਦੀ ਰਾਣਾ ਗਿੱਲ ਨੇ ਸ਼ਲਾਘਾ ਕਰਦੀਆਂ ਕਿਹਾ ਕਿ ਸਾਡਾ ਸਭ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਸਾਂਭ-ਸੰਭਾਲ ਤੇ ਸੇਵਾ ਕਰੀਏ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਹਰਬੰਸ ਸਿੰਘ ਸੋਢੀ ਡਾਇਰੈਕਟਰ ਦੂਰਦਰਸ਼ਨ ਚੰਡੀਗਡ਼੍ਹ, ਡਾ. ਚਰਨਜੀਤ ਕੌਰ, ਧਿਆਨ ਸਿੰਘ ਕਾਹਲੋਂ, ਅਮਰਜੀਤ ਸਿੰਘ ਪੰਛੀ, ਕੁਲਦੀਪ ਸਿੰਘ ਦੋਵੇਂ ਕੌਂਸਲਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਨਿਰਮਲ ਸਿੰਘ ਅਟਵਾਲ, ਸੇਵੀ ਰਾਇਤ, ਹਰਮਨ ਗਿੱਲ, ਗਿਆਨ ਸਿੰਘ ਬਾਜਵਾ, ਤਰਸੇਮ ਗੁੱਪਤਾ, ਹਰਮਿੰਦਰ ਸਿੰਘ, ਜਗਤਾਰ ਜੋਗ ਆਦਿ ਹਾਜ਼ਰ ਸਨ।
'ਸ਼ਿਸ਼ੂ ਮੌਤ ਦਰ' ਨੂੰ ਸੁਧਾਰਨ 'ਚ 'ਚੰਡੀਗੜ੍ਹ' ਨੰਬਰ ਵਨ, ਮਿਲਿਆ ਨੈਸ਼ਨਲ ਐਵਾਰਡ
NEXT STORY