ਚੰਡੀਗੜ੍ਹ (ਰਾਜਿੰਦਰ)-ਚੰਡੀਗਡ਼੍ਹ ਦੇ ਨਵੇਂ ਡੀ. ਸੀ. ਮਨਦੀਪ ਸਿੰਘ ਬਰਾਡ਼ ਨੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਜੁਆਇਨ ਕਰ ਲਿਆ। ਉਨ੍ਹਾਂ ਸੈਕਟਰ-17 ਦੇ ਡੀ. ਸੀ. ਦਫ਼ਤਰ ’ਚ ਸ਼ਹਿਰ ਦੇ ਸੀਨੀਅਰ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਚਾਰਜ ਸੰਭਾਲਦੇ ਹੀ ਲੰਬਿਤ ਫਾਈਲਾਂ ਨੂੰ ਨਿਪਟਾਉਣ ਦੇ ਨਾਲ ਹੀ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ, ਤਾਂ ਕਿ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਲ੍ਹਾ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਡੀ. ਸੀ. ਨੇ ਕਿਹਾ ਕਿ ਉਹ ਸ਼ਹਿਰ ਤੋਂ ਵਾਕਿਫ ਹਨ ਪਰ ਸਬੰਧਤ ਵਿਭਾਗ ਦੇ ਮੁੱਦੇ ਜਾਣਨ ’ਚ ਹਾਲੇ ਉਨ੍ਹਾਂ ਨੂੰ ਥੋਡ਼੍ਹਾ ਸਮਾਂ ਲੱਗੇਗਾ। ਪ੍ਰਮੁੱਖ ਮੁੱਦੇ ਅਤੇ ਸਮੱਸਿਆਵਾਂ ਨੂੰ ਜਾਣਨ ਤੋਂ ਬਾਅਦ ਹੀ ਉਹ ਇਨ੍ਹਾਂ ਦੇ ਨਿਪਟਾਰੇ ’ਚ ਲਗ ਜਾਣਗੇ। ਇਸ ਤੋਂ ਬਾਅਦ ਸਾਬਕਾ ਡੀ. ਸੀ. ਬਰਾਡ਼ ਸਵੇਰੇ 10:30 ਵਜੇ ਦੇ ਲਗਭਗ ਯੂ. ਟੀ. ਸਕੱਤਰੇਤ ਪਹੁੰਚੇ। ਇਥੇ ਉਨ੍ਹਾਂ ਨੇ ਪਰਸਨਲ ਸੈਕਟਰੀ ਬੀ. ਐੱਲ. ਸ਼ਰਮਾ ਦੇ ਦਫ਼ਤਰ ਜਾ ਕੇ ਆਪਣੀ ਜੁਆਇਨਿੰਗ ਦੀ ਪ੍ਰਕਿਰਿਆ ਪੂਰੀ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਕਈ ਆਲ੍ਹਾ ਅਧਿਕਾਰੀਆਂ ਨਾਲ ਰਸਮੀ ਮੁਲਾਕਾਤ ਵੀ ਕੀਤੀ, ਜਿਸ ’ਚ ਫਾਈਨਾਂਸ ਸੈਕਟਰੀ ਅਜੋਏ ਕੁਮਾਰ ਸਿਨਹਾ ਸਮੇਤ ਯੂ. ਟੀ. ਦੇ ਹੋਰ ਅਧਿਕਾਰੀ ਸ਼ਾਮਲ ਸਨ। ਡੀ. ਸੀ. ਨੇ ਸਾਰੇ ਅਧਿਕਾਰੀਆਂ ਤੋਂ ਸਹਿਯੋਗ ਮੰਗਿਆ। ਮਲਟੀਪਲੈਕਸ ’ਚ ਫੂਡ ਆਈਟਮਾਂ ਦੀ ਮਹਿੰਗੇ ਰੇਟਾਂ ’ਤੇ ਵਿਕਰੀ ਨੂੰ ਕੰਟਰੋਲ ਕਰਨਾ ਅਹਿਮ ਚੁਣੌਤੀ ਮਲਟੀਪਲੈਕਸ ’ਚ ਫੂਡ ਆਈਟਮਾਂ ਦੀ ਮਹਿੰਗੇ ਰੇਟਾਂ ’ਤੇ ਵਿਕਰੀ ਨੂੰ ਕੰਟਰੋਲ ਕਰਨਾ ਨਵੇਂ ਡੀ. ਸੀ. ਲਈ ਅਹਿਮ ਚੁਣੌਤੀ ਹੋਵੇਗੀ। ਉਨ੍ਹਾਂ ਨੂੰ ਪਹਿਲਾਂ ਰਹੇ ਡੀ. ਸੀ. ਅਜੀਤ ਬਾਲਾਜੀ ਜੋਸ਼ੀ ਲਈ ਵੀ ਇਹੀ ਇਕ ਮੁੱਦਾ ਅਹਿਮ ਬਣਿਆ ਹੋਇਆ ਸੀ। ਮਲਟੀਪਲੈਕਸ ’ਚ ਮੂਵੀ ਦੇਖਣ ਆਉਣ ਵਾਲੇ ਲੋਕਾਂ ਨੂੰ ਲਗਾਤਾਰ ਜ਼ਿਆਦਾ ਕੀਮਤ ’ਤੇ ਖਾਣ-ਪੀਣ ਦਾ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨਿਕ ਪੱਧਰ ’ਤੇ ਜਾਂਚ ਕਰਵਾਉਣ ਦੀ ਗੱਲ ਕਹੀ ਗਈ। ਸ਼ਿਕਾਇਤ ਮਿਲਣ ’ਤੇ ਜਾਂਚ ਟੀਮ ਵੀ ਬਣਾਈ ਗਈ ਪਰ ਹਾਲੇ ਤੱਕ ਇਸ ’ਚ ਕੋਈ ਸਖਤ ਕਾਰਵਾਈ ਨਹੀਂ ਹੋ ਸਕੀ ਹੈ। ਇਹੀ ਕਾਰਨ ਹੈ ਕਿ ਮਲਟੀਪਲੈਕਸ ਵਾਲਿਆਂ ਦੀ ਮਨਮਾਨੀ ਜਾਰੀ ਹੈ। ਅਜਿਹੇ ’ਚ ਨਵੇਂ ਡੀ. ਸੀ. ਤੋਂ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਉਹ ਉਨ੍ਹਾਂ ਨੂੰ ਰਾਹਤ ਪਹੁੰਚਾਉਣਗੇ। ਅਸਟੇਟ ਆਫਿਸ ’ਚ ਚੱਲ ਰਹੇ ਰੈਕੇਟ ’ਤੇ ਵੀ ਲਾਉਣੀ ਹੋਵੇਗੀ ਲਗਾਮ ਡੀ. ਸੀ. ਲਈ ਅਸਟੇਟ ਆਫਿਸ ’ਚ ਕੰਮ ਕਰ ਰਹੇ ਰੈਕੇਟ ’ਤੇ ਵੀ ਲਗਾਮ ਲਗਾਉਣੀ ਇਕ ਵੱਡੀ ਚੁਣੌਤੀ ਹੈ। ਅਸਟੇਟ ਆਫਿਸ ਖਿਲਾਫ ਹਮੇਸ਼ਾ ਤੋਂ ਹੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਇਥੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਨਮਾਨੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਜ਼ਿਆਦਾਤਰ ਫਾਈਲਾਂ ਨੂੰ ਅਧਿਕਾਰੀ ਲਟਕਾ ਕੇ ਰੱਖਦੇ ਹਨ, ਜਿਸ ਕਾਰਨ ਵਾਰ-ਵਾਰ ਲੋਕਾਂ ਨੂੰ ਇਥੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਇਸ ਤੋਂ ਇਲਾਵਾ ਅਸਟੇਟ ਆਫਿਸ ’ਚ ਫਰਜ਼ੀ ਤਰੀਕੇ ਨਾਲ ਕੰਮ ਕਰਵਾਉਣ ਤੇ ਨੋਟਿਸ ਭੇਜਣ ਦੀਆਂ ਵੀ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਆਈਆਂ ਹਨ। ਅਜਿਹੇ ਰੈਕੇਟ ਦੀ ਪਹਿਚਾਣ ਕਰ ਕੇ ਕਾਰਵਾਈ ਕਰਨਾ ਡੀ. ਸੀ. ਬਰਾਡ਼ ਲਈ ਇਕ ਵੱਡੀ ਚੁਣੌਤੀ ਹੈ। ਹਾਲ ਹੀ ’ਚ ਇਸ ਸਬੰਧੀ ਮਿਲੀ ਇਕ ਸ਼ਿਕਾਇਤ ਦੀ ਜਾਂਚ ਏ. ਡੀ. ਸੀ. ਸਚਿਨ ਰਾਣਾ ਤੋਂ ਕਰਵਾ ਕੇ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਝੋਨੇ ’ਚ ਵੱਧ ਨਮੀ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਮਾਮਲੇ ’ਚ ਸਰਕਾਰਾਂ ਨੇ ਚੁੱਪੀ ਧਾਰੀ
NEXT STORY