ਚੰਡੀਗੜ੍ਹ (ਅੰਕੁਰ)- ਪੰਜਾਬ ਦੇ ਪਹਿਲੇ ਦਲਿਤ ਡੀ. ਜੀ. ਪੀ. ਸੂਬੇ ਸਿੰਘ ਨਹੀਂ ਰਹੇ। ਸ਼ਨੀਵਾਰ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਮੋਹਾਲੀ ’ਚ ਹੋ ਗਿਆ। ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਜੁਲਾਈ 1996 ਤੋਂ ਫਰਵਰੀ 1997 ਤੱਕ ਪੰਜਾਬ ਪੁਲਸ ਦੀ ਕਮਾਨ ਸੰਭਾਲੀ। ਭਾਵੇਂ ਉਨ੍ਹਾਂ ਦਾ ਕਾਰਜਕਾਲ ਲਗਭਗ ਅੱਠ ਮਹੀਨਿਆਂ ਦਾ ਰਿਹਾ ਪਰ ਉਨ੍ਹਾਂ ਨੇ ਪੰਜਾਬ ਪੁਲਸ ਦੇ ਇਤਿਹਾਸ ’ਚ ਆਪਣੀ ਵਿਲੱਖਣ ਪਛਾਣ ਬਣਾਈ।
ਸੇਵਾਮੁਕਤੀ ਤੋਂ ਬਾਅਦ ਵੀ ਉਹ ਜਨਤਕ ਜੀਵਨ ਨਾਲ ਜੁੜੇ ਰਹੇ। ਮਾਰਚ 2014 ’ਚ ਉਨ੍ਹਾਂ ਨੂੰ ਪੰਜਾਬ ਪੁਲਸ ਕੰਪਲੇਂਟਸ ਅਥਾਰਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਮਈ 2014 ’ਚ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਇਹ ਨਿਯੁਕਤੀ ਵਾਪਸ ਲੈ ਲਈ ਸੀ।
ਮਿੰਟਾਂ 'ਚ ਸੀਲ ਹੋਵੇਗਾ ਚੰਡੀਗੜ੍ਹ ਸ਼ਹਿਰ! ਲਾਗੂ ਹੋਵੇਗਾ ਨਵਾਂ ਸੁਰੱਖਿਆ ਸਿਸਟਮ, ਕੈਸ਼ੀਅਰ ਕਤਲਕਾਂਡ ਮਗਰੋਂ...
NEXT STORY