ਡੇਰਾਬਸੀ (ਜ.ਬ.) : ਕਾਲਜ ਕਲੋਨੀ ’ਚ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਚੋਰੀ ਕਰ ਲਏ। ਮਕਾਨ ਮਾਲਕ ਵੱਲੋਂ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਮਕਾਨ ਮਾਲਕ ਵਿਪਨ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਕਾਲਜ ਕਲੋਨੀ ਦੇ ਮਕਾਨ ਨੰਬਰ 1646 ’ਚ ਰਹਿ ਰਿਹਾ ਹੈ। ਬੀਤੇ ਮੰਗਲਵਾਰ ਦੀ ਰਾਤ ਨੂੰ ਉਹ ਪਰਿਵਾਰ ਸਮੇਤ ਬਿਜਨੌਰ ਯੂ.ਪੀ. ਸਥਿਤ ਆਪਣੇ ਘਰ ਗਿਆ ਹੋਇਆ ਸੀ।
ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਮੇਨ ਗੇਟ ਦਾ ਤਾਲਾ ਲੱਗਿਆ ਹੋਇਆ ਸੀ ਅਤੇ ਅੰਦਰਲੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਬੈੱਡ ਦਾ ਸਾਰਾ ਸਾਮਾਨ ਬਾਹਰ ਖਿਲਰਿਆ ਪਿਆ ਸੀ। ਵਿਪਨ ਨੇ ਦੱਸਿਆ ਕਿ ਅਲਮਾਰੀ ’ਚੋਂ ਡੇਢ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ। ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰ ਕੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਕੌਣ ਹਨ ਅਕਾਲੀ ਦਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ
NEXT STORY