ਨਵੀਂ ਦਿੱਲੀ/;ਚੰਡੀਗੜ੍ਹ (ਇੰਟ)- ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਦੇ ਕਤਲ ਮਗਰੋਂ ਗੈਂਗਸਟਰਾਂ ਵੱਲੋਂ ਲਗਾਤਾਰ ਇਕ-ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਸੰਪਤ ਨਹਿਰਾ ਨੇ ਧਮਕੀ ਦਿੱਤੀ ਹੈ ਕਿ ਵਿੱਕੀ ਦੀ ਮੌਤ ਦਾ ਬਦਲਾ ਇਕ ਦੇ ਬਦਲੇ ਚਾਰ ਮਾਰ ਕੇ ਲਿਆ ਜਾਵੇਗਾ। ਸੰਪਤ ਨਹਿਰਾ ਦੀ ਇਕ ਫੇਸਬੁੱਕ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਉਸਨੇ ਵਿੱਕੀ ਮਿੱਡੂਖੇੜਾ ਦੀ ਫੇਸਬੁੱਕ ਆਈ ਡੀ ਨੂੰ ਟੈਗ ਕਰਕੇ ਲਿਖਿਆ ਹੈ ਕਿ ‘ਤੇਰੀ ਮੌਤ ਦਾ ਬਦਲਾ ... ਇਕ ਦੇ ਬਦਲੇ 4 ਮਾਰ ਕੇ ਲਵਾਂਗੇ ...ਵੇਟ ਐਂਡ ਵਾਚ।'
ਗੌਰਤਲਬ ਹੈ ਕਿ ਸੰਪਤ ਨਹਿਰਾ ਰਾਜਸਥਾਨ ਦੇ ਚੁਰੂ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਮਕੋਕਾ ਦੇ ਦੋਸ਼ ’ਚ ਤਿਹਾੜ ਜੇਲ੍ਹ ’ਚ ਬੰਦ ਹੈ। ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਗੈਂਗ ਨਾਲ ਜੁੜਿਆ ਹੋਇਆ ਹੈ। ਸੰਪਤ ਨਹਿਰਾ ਦੀ ਜੋ ਫੇਸਬੁੱਕ ਪੋਸਟ ਸਾਹਮਣੇ ਆਈ ਹੈ, ਉਸ ’ਚ ਉਹ ਵਿੱਕੀ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵਿੱਕੀ ਦੇ ਕਤਲ ਦੇ ਅਗਲੇ ਹੀ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੇਸਬੁੱਕ ਪੋਸਟ ਸਾਹਮਣੇ ਆਈ ਸੀ, ਜਿਸ ’ਚ ਉਸ ਨੇ ਵਿੱਕੀ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਬਾਅਦ ਵਿੱਚ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਵਿਰੋਧੀ ਧੜੇ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ
ਮੋਹਾਲੀ ’ਚ 12 ਗੋਲ਼ੀਆਂ ਮਾਰ ਕੇ ਕੀਤਾ ਸੀ ਵਿੱਕੀ ਦਾ ਕਤਲ
ਦੱਸਣਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵਲੋਂ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿੱਡੂਖੇੜਾ ਨੂੰ ਲਗਭਗ 12 ਗੋਲੀਆਂ ਲੱਗੀਆਂ ਅਤੇ 10 ਗੋਲੀਆਂ ਉਸ ਦੇ ਸਰੀਰ ’ਚੋਂ ਆਰ-ਪਾਰ ਹੋ ਗਈਆਂ ਜਦਕਿ ਦੋ ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ ਹਨ। ਇਸ ਕਤਲ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਦਾ ਕਤਲ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਵਿਰੋਧੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖਬਰ ਵਜੋਂ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ- ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣਿਆ ਤਾਂ ਕੁਝ ਨਹੀਂ ਕਰ ਸਕਾਂਗੇ
ਨੋਟ : ਪੰਜਾਬ ਦੇ ਮੌਜੂਦਾ ਸਮਾਜਿਕ ਹਾਲਾਤ ਨੂੰ ਲੈ ਕੀ ਕੀ ਕਹੋਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਗੀ ਖ਼ਬਰ : ਕੈਪਟਨ ਦੀ ਅਪੀਲ 'ਤੇ ਕੇਂਦਰ ਵੱਲੋਂ ਪੰਜਾਬ ਲਈ ਵੈਕਸੀਨ ਦੀ ਸਪਲਾਈ 25 ਫ਼ੀਸਦੀ ਵਧਾਉਣ ਦੇ ਹੁਕਮ
NEXT STORY