ਜਲੰਧਰ/ਚੰਡੀਗੜ੍ਹ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਗਾਮੀ ਤਿਉਹਾਰੀ ਮੌਸਮ ਅਤੇ ਕੋਵੀਸ਼ੀਲਡ ਦੀ ਦੂਜੀ ਡੋਜ਼ 26 ਲੱਖ ਲੋਕਾਂ ਨੂੰ ਲਗਾਉਣ ਅਤੇ ਵੈਕਸੀਨ ਦੀ ਸਪਲਾਈ ਵਿਚ ਵਾਧਾ ਕਰਨ ਦੀ ਕੀਤੀ ਮੰਗ ਦਾ ਕੇਂਦਰੀ ਸਿਹਤ ਮੰਤਰੀ ਵੱਲੋਂ ਚੰਗਾ ਜਵਾਬ ਦਿੱਤਾ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਾਨਸੁੱਖ ਐੱਲ. ਮਾਂਡਵੀਆ ਨੇ ਪੰਜਾਬ ਲਈ ਤੁਰੰਤ 25 ਫ਼ੀਸਦੀ ਵੈਕਸੀਨ ਦਾ ਵਾਧਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਾਲ ਬੈਠਕ ਦੌਰਾਨ ਸੂਬੇ ਲਈ ਕੋਵਿਡ ਵੈਕਸੀਨ ਦੀਆਂ 55 ਲੱਖ ਖ਼ੁਰਾਕਾਂ ਜਾਰੀ ਕਰਨ ਦਾ ਮਾਮਲਾ ਚੁੱਕਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ
ਮਾਂਡਵੀਆ ਨੇ ਮੁੱਖ ਮੰਤਰੀ ਨੂੰ ਇਸ ਸਬੰਧ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਅਗਲੇ ਮਹੀਨੇ ਤੋਂ ਸਪਲਾਈ ਵਿਚ ਹੋਰ ਤੇਜ਼ੀ ਆ ਜਾਵੇਗੀ ਅਤੇ ਸੂਬੇ ਦੀਆਂ ਲੋੜਾਂ ਨੂੰ 31 ਅਕਤੂਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਪੰਜਾਬ ਲਈ ਤੁਰੰਤ ਵੈਕਸੀਨ ਦਾ ਕੋਟਾ ਵਧਾਉਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਲੋੜੀਂਦੀ ਸਪਲਾਈ ਹੋਣ ’ਤੇ ਸੂਬਾ ਸਰਕਾਰ ਰੋਜ਼ਾਨਾ 5 ਤੋਂ 7 ਲੱਖ ਲੋਕਾਂ ਨੂੰ ਵੈਕਸੀਨ ਲਗਾ ਸਕੇਗੀ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ’ਚ ਪੰਜਾਬ ਲਈ ਕੋਵਿਸ਼ੀਲਡ ਵੈਕਸੀਨ ਦੀ ਵੰਡ ਇਸ ਸਮੇਂ 2047060 ਬਣੀ ਹੈ, ਜਦੋਂ ਕਿ 26 ਲੱਖ ਖ਼ੁਰਾਕਾਂ ਦੀ ਲੋੜ ਹੈ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੋਰ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਵੈਕਸੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਰਾਜ ਸਭਾ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ 'ਪ੍ਰਤਾਪ ਸਿੰਘ ਬਾਜਵਾ' ਦਾ ਜ਼ਬਰਦਸਤ ਪ੍ਰਦਰਸ਼ਨ
ਉਨ੍ਹਾਂ ਨੇ ਮੰਤਰੀ ਨੂੰ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵਾਂ ਦੀ ਸਪਲਾਈ ਵਧਾਉਣ ਲਈ ਕਿਹਾ। 7 ਅਗਸਤ 2021 ਤੱਕ ਹਰਿਆਣਾ ਵਿਚ ਪ੍ਰਤੀ ਵਿਅਕਤੀ ਵੈਕਸੀਨ 35.2, ਦਿੱਲੀ ਵਿਚ 39.4, ਜੰਮੂ-ਕਸ਼ਮੀਰ ਵਿਚ 43.7, ਹਿਮਾਚਲ ਵਿਚ 62.0 ਅਤੇ ਰਾਜਸਥਾਨ ਵਿਚ 35.1 ਦਿੱਤੀ ਗਈ ਹੈ, ਜਦੋਂ ਕਿ ਪੰਜਾਬ ਵਿਚ ਸਿਰਫ 27.1 ਫ਼ੀਸਦੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ 7 ਅਗਸਤ ਤੱਕ 1,00,73,821 ਖ਼ੁਰਾਕਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਹਰਿਆਣਾ ਨੂੰ ਵੈਕਸੀਨ ਦੀਆਂ 1,27,94,804, ਦਿੱਲੀ ਨੂੰ 1,0679,728, ਜੰਮੂ-ਕਸ਼ਮੀਰ ਨੂੰ 66,90,063, ਹਿਮਾਚਲ ਪ੍ਰਦੇਸ਼ ਨੂੰ 55,51,170 ਅਤੇ ਰਾਜਸਥਾਨ ਨੂੰ 34,954,868 ਖ਼ੁਰਾਕਾਂ ਕੇਂਦਰ ਵੱਲੋਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਆਗੂ 'ਵਿੱਕੀ ਮਿੱਡੂਖੇੜਾ' ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਕੈਪਟਨ ਅਮਰਿੰਦਰ ਸਿੰਘ ਨੇ ਮਾਂਡਵੀਆ ਨੂੰ ਕਿਹਾ ਕਿ ਉਹ ਬਠਿੰਡਾ ਵਿਚ ਬਲਕ ਡਰੱਗ ਪਾਰਕ ਸਥਾਪਿਤ ਕਰੇ। ਸੂਬਾ ਸਰਕਾਰ ਨੇ ਅਕਤੂਬਰ 2020 ਵਿਚ ਬਿਨੈ-ਪੱਤਰ ਦਿੱਤਾ ਸੀ ਅਤੇ ਨਾਲ ਹੀ ਉੱਥੇ 1320 ਏਕੜ ਜ਼ਮੀਨ ਪਾਰਕ ਲਈ ਦੇਣ ਦੀ ਗੱਲ ਕਹੀ ਸੀ। ਇਸ ਪਾਰਕ ਲਈ ਸਰਕਾਰ ਨੇ 2 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ, ਸੀ. ਈ. ਟੀ. ਪੀ. ਚਾਰਜਿਸ 2 ਰੁਪਏ ਪ੍ਰਤੀ ਫੁੱਟ ਸਮੇਤ ਹੋਰ ਰਿਆਇਤਾਂ ਦੇਣ ਦਾ ਐਲਾਨ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਨੇ PMMSI ਅਧੀਨ ਮੱਛੀ ਪਾਲਣ ਪ੍ਰਾਜੈਕਟ ਕੀਤਾ ਲਾਗੂ : ਬਾਜਵਾ
NEXT STORY