ਮੋਹਾਲੀ (ਅਮਰਦੀਪ) : ਪਿੰਡ ਧਡ਼ਾਕ ਦੇ ਲੋਕ ਜੋ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਤਾਂ ਉਨ੍ਹਾਂ ਆਪਣੀ ਇਹ ਮੁੱਖ ਸਮੱਸਿਆ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਰੱਖੀ ਸੀ ਤਾਂ ਮੰਤਰੀ ਨੇ ਉਨ੍ਹਾਂ ਦੀਅਾਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਹੈ। ਮੰਤਰੀ ਨੇ ਪਿੰਡ ਵਿਚ ਇਕ ਹਜ਼ਾਰ ਫੁੱਟ ਡੂੰਘਾ ਟਿਊਬਵੈੱਲ ਪਾਸ ਕਰਵਾ ਦਿੱਤਾ ਹੈ, ਜਿਸ ’ਤੇ 19. 25 ਲੱਖ ਰੁਪਏ ਖਰਚ ਆਵੇਗਾ। ਟਿਊਬਵੈੱਲ ਲਾਉਣ ਦਾ ਉਦਘਾਟਨ ਖੁਦ ਮੰਤਰੀ ਨੇ ਕਰਨਾ ਸੀ ਪਰ ਕਿਸੇ ਰੁਝੇਵੇਂ ਕਾਰਨ ਉਹ ਖੁਦ ਨਹੀਂ ਆ ਸਕੇ ਤੇ ਉਨ੍ਹਾਂ ਆਪਣੇ ਦੋ ਨੁਮਾਇੰਦੇ ਸਾਬਕਾ ਸਰਪੰਚ ਸੰਜੀਵ ਕੁਮਾਰ ਰੂਬੀ ਤੇ ਮਾਸਟਰ ਪ੍ਰੇਮ ਸਿੰਘ ਨੂੰ ਭੇਜ ਕੇ ਟਿਊਬਵੈੱਲ ਦੇ ਨਵੇਂ ਕੰਮ ਦਾ ਉਦਘਾਟਨ ਕਰਵਾਇਆ। ਟਿਊਬਵੈੱਲ ਦੇ ਲੱਗਣ ਨਾਲ ਪਿੰਡ ਧਡ਼ਾਕ ਕਲਾਂ ਤੇ ਧਡ਼ਾਕ ਖੁਰਦ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਇਸ ਮੌਕੇ ਤਰਲੋਚਨ ਸਿੰਘ ਸੋਨੀ, ਅਮਰੀਕ ਸਿੰਘ, ਜਸਵੰਤ, ਜਰਨੈਲ ਸਿੰਘ ਸਰਪੰਚ, ਗੁਰਮੀਤ ਸਿੰਘ ਸਰਪੰਚ, ਨਾਗਰ ਸਿੰਘ, ਹਾਕਮ ਸਿੰਘ, ਗੁਰਮੁੱਖ ਸਿੰਘ ਤੇ ਮੰਗਤ ਸਿੰਘ ਵੀ ਹਾਜ਼ਰ ਸਨ।
ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਵਾਉਣ ਲਈ ਵਿਧਾਨ ਸਭਾ ’ਚ ਚੁੱਕਾਂਗਾ ਮੁੱਦਾ : ਬੈਂਸ
NEXT STORY