ਨਵੀਂ ਦਿੱਲੀ (ਬਿਊਰੋ) : ਫ਼ਿਲਮ ਇੰਡਸਟਰੀ ਦੀ ਇਕ ਪ੍ਰਸਿੱਧ ਅਦਾਕਾਰਾ ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ਦੇ ਖ਼ਿਲਾਫ਼ ਜਿਨਸੀ ਬਦਸਲੂਕੀ ਸਮੇਤ ਕਈ ਦੋਸ਼ ਲਗਾਉਂਦੇ ਹੋਏ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਦੇ ਇਲਾਵਾ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀ ਮੁਹਿੰਮ ਚਲਾਈ ਹੈ ਅਤੇ ਲਗਾਤਰ ਦੋਸ਼ ਲਗਾਉਂਦੇ ਹੋਏ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ। ਹੁਣ ਇਸ ਮਾਮਲੇ 'ਚ ਕਈ ਸੈਲੇਬ੍ਰਿਟੀਜ਼ ਤੋਂ ਬਾਅਦ ਕ੍ਰਿਕਟਰ ਰਹੇ ਇਰਫਾਨ ਖ਼ਾਨ ਦੀ ਵੀ ਐਂਟਰੀ ਹੋ ਗਈ ਹੈ।
ਦਰਅਸਲ ਅਨੁਰਾਗ ਕਸ਼ਯਪ ਦੇ ਖ਼ਿਲਾਫ਼ ਲਗਾਤਾਰ ਟਵੀਟ ਕਰਨ ਤੋਂ ਬਾਅਦ ਅਦਾਕਾਰਾ ਨੇ ਇਸ ਮਾਮਲੇ 'ਚ ਇਰਫਾਨ ਪਠਾਨ ਦਾ ਵੀ ਜ਼ਿਕਰ ਕੀਤਾ ਹੈ। ਅਦਾਕਾਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕੇਸ ਦੇ ਪ੍ਰਸੰਗ 'ਚ ਇਰਫਾਨ ਪਠਾਨ ਨਾਲ ਵੀ ਗੱਲ ਕੀਤੀ ਸੀ। ਪਾਇਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਟਵੀਟ 'ਚ ਲਿਖਿਆ ਹੈ- ਮੈਂ ਇਰਫਾਨ ਪਠਾਨ ਨੂੰ ਇਹ ਨਹੀਂ ਦੱਸਿਆ ਸੀ ਕਿ ਅਨੁਰਾਗ ਕਸ਼ਯਪ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਪਰ ਨਾਲ ਮੇਰੀ ਗੱਲਬਾਤ ਬਾਰੇ ਮੈਂ ਇਰਫਾਨ ਖ਼ਾਨ ਨੂੰ ਸਭ ਕੁਝ ਦੱਸ ਦਿੱਤਾ ਸੀ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ ਪਰ ਅਜੇ ਉਹ ਕੁਝ ਨਹੀਂ ਬੋਲ ਰਹੇ। ਉਹ ਮੇਰਾ ਵਧੀਆ ਦੋਸਤ ਹੋਣ ਦਾ ਦਾਅਵਾ ਕਰਦੇ ਹਨ।

ਅਨੁਰਾਗ ਕਸ਼ਅਪ ਖਿਲਾਫ਼ ਦਰਜ ਹੈ ਐੱਫ. ਆਈ. ਆਰ
ਅਦਾਕਾਰਾ ਨੇ ਪਿਛਲੇ ਹਫ਼ਤੇ ਫ਼ਿਲਮਕਾਰ ਅਨੁਰਾਗ ਕਸ਼ਅਪ ਖ਼ਿਲਾਫ਼ ਵਰਸੋਵਾ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਐੱਫ. ਆਈ. ਆਰ. 'ਚ ਕਸ਼ਅਪ ਖ਼ਿਲਾਫ਼ ਦੋਸ਼ਾਂ 'ਚ ਰੇਪ, ਗਲਤ ਇਰਾਦੇ ਨਾਲ ਰੋਕਣ ਅਤੇ ਮਹਿਲਾ ਦਾ ਅਪਮਾਨ ਕਰਨਾ ਸ਼ਾਮਲ ਹੈ। ਦੋਸ਼ ਹੈ ਕਿ ਸਾਲ 2014 'ਚ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਨੁਰਾਗ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ।
ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਨੁਰਾਗ ਕਸ਼ਅਪ ਖ਼ਿਲਾਫ਼ ਆਈ. ਪੀ. ਸੀ. ਦੇ ਸੈਕਸ਼ਨ 376-1 (ਬਲਾਤਕਾਰ/ਰੇਪ), 354 (ਮਹਿਲਾ ਦੀ ਮਰਿਆਦਾ ਭੰਗ ਕਰਨ ਦੀ ਇੱਛਾ ਨਾਲ ਤਾਕਤ ਦਾ ਇਸਤੇਮਾਲ ਕਰਨਾ), 341 ਤੇ 342 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਡੀ. ਸੀ. ਪੀ. ਮੰਜੂਨਾਥ ਸਿੰਗੇ ਨੇ ਐੱਫ. ਆਈ. ਆਰ. ਦਰਜ ਹੋਣ ਦੀ ਪੁਸ਼ਟੀ ਕੀਤੀ।
ਮੈਚ ਦੇਖਣ ਪਹੁੰਚੀ ਅਨੁਸ਼ਕਾ ਨੇ ਫਲਾਂਟ ਕੀਤਾ 'ਬੇਬੀ ਬੰਪ', ਦੂਜੀ ਵਾਰ ਵਿਰਾਟ ਲਈ ਹੋਈ ਲੱਕੀ ਸਾਬਿਤ, ਵੇਖੋ ਤਸਵੀਰਾਂ
NEXT STORY