ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਬੁੱਧਵਾਰ ਨੂੰ ਕੇਪਟਾਉਨ ਵਿਚ ਖੇਡੇ ਗਏ ਤੀਸਰੇ ਵਨਡੇ ਮੈਚ ਵਿਚ ਇਤਿਹਾਸ ਰਚ ਦਿੱਤਾ। ਧੋਨੀ ਵਨਡੇ ਕੌਮਾਂਤਰੀ ਕ੍ਰਿਕਟ ਵਿਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਵਾਲੇ ਦੁਨੀਆ ਦੇ ਚੌਥੇ ਵਿਕਟਕੀਪਰ ਬਣ ਗਏ। ਜਾਣਦੇ ਹਾਂ ਉਨ੍ਹਾਂ ਵਿਕਟਕੀਪਰਸ ਦੇ ਬਾਰੇ ਵਿਚ ਜਿਨ੍ਹਾਂ ਨੇ ਵਨਡੇ ਕ੍ਰਿਕਟ ਵਿਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕੀਤੇ ਹਨ।
ਵਨਡੇ ਕ੍ਰਿਕਟ ਵਿਚ ਵਿਕਟ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ ਵਿਚ ਸ਼੍ਰੀਲੰਕਾ ਦੇ ਵਿਕਟਕੀਪਰ ਕੁਮਾਰ ਸੰਗਕਾਰਾ ਚੋਟੀ ਉੱਤੇ ਹਨ। ਉਨ੍ਹਾਂ ਨੇ 404 ਵਨਡੇ ਮੈਚਾਂ ਵਿਚ 482 ਸ਼ਿਕਾਰ ਕੀਤੇ ਹਨ, ਜਿਸ ਵਿਚ 383 ਕੈਚ ਅਤੇ 99 ਸਟੰਪਿੰਗ ਸ਼ਾਮਲ ਹਨ।
ਆਸਟਰੇਲੀਆ ਦੇ ਵਿਕਟਕੀਪਰ ਐਡਮ ਗਿਲਕ੍ਰਿਸਟ ਇਸ ਲਿਸਟ ਵਿਚ ਦੂਜੇ ਨੰਬਰ ਉੱਤੇ ਹਨ। ਗਿਲਕ੍ਰਿਸਟ ਨੇ ਰਾਸ਼ਟਰੀ ਟੀਮ ਵੱਲੋਂ ਖੇਡਦੇ ਹੋਏ 287 ਮੈਚਾਂ ਵਿਚ ਕੁਲ 472 ਸ਼ਿਕਾਰ ਕੀਤੇ ਹਨ, ਜਿਸ ਵਿਚ 417 ਕੈਚ ਅਤੇ 55 ਸਟੰਪਿਗ ਸ਼ਾਮਲ ਹਨ।
ਵਨਡੇ ਕ੍ਰਿਕਟ ਵਿਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ ਵਿਚ ਸਾਊਥ ਅਫਰੀਕਾ ਦੇ ਮਾਰਕ ਬਾਉਚਰ ਤੀਸਰੇ ਨੰਬਰ ਉੱਤੇ ਹਨ, ਜਿਨ੍ਹਾਂ ਨੇ 295 ਮੈਚਾਂ ਵਿਚ ਵਿਕਟ ਦੇ ਪਿੱਛੇ 424 ਸ਼ਿਕਾਰ ਕੀਤੇ ਹਨ। ਇਨ੍ਹਾਂ 424 ਸ਼ਿਕਾਰ ਵਿਚ 402 ਕੈਚ ਅਤੇ 22 ਸਟੰਪਿੰਗ ਸ਼ਾਮਲ ਹਨ।
ਇਸ ਲਿਸਟ ਵਿਚ ਭਾਰਤ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਚੌਥੇ ਸਥਾਨ ਉੱਤੇ ਹਨ। ਧੋਨੀ ਨੇ 315 ਵਨਡੇ ਮੈਚਾਂ ਵਿਚ ਵਿਰੋਧੀ ਟੀਮ ਦੇ 401 ਖਿਡਾਰੀਆਂ ਨੂੰ ਵਾਪਸ ਪੈਵੀਲੀਅਨ ਭੇਜਿਆ ਹੈ। ਧੋਨੀ ਭਾਰਤ ਦੇ ਪਹਿਲੇ ਵਿਕਟਕੀਪਰ ਹਨ ਜਿਨ੍ਹਾਂ ਨੇ ਵਿਕਟ ਦੇ ਪਿੱਛੇ 400 ਸ਼ਿਕਾਰ ਪੂਰੇ ਕੀਤੇ ਹਨ। ਸਟੰਪਿੰਗ ਦੀ ਗੱਲ ਕੀਤੀ ਜਾਵੇ ਤਾਂ ਧੋਨੀ ਇਸ ਮਾਮਲੇ ਵਿਚ 106 ਸਟੰਪਿੰਗ ਨਾਲ ਚੋਟੀ ਉੱਤੇ ਹਨ। ਧੋਨੀ ਇਕਮਾਤਰ ਵਿਕਟਕੀਪਰ ਹਨ ਜਿਨ੍ਹਾਂ ਦੇ ਨਾਮ ਵਨਡੇ ਵਿਚ 100 ਸਟੰਪਿੰਗ ਦਾ ਰਿਕਾਰਡ ਹੈ।
ਵਨਡੇ ਕੌਮਾਂਤਰੀ ਕ੍ਰਿਕਟ ਵਿਚ ਵਿਕਟ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ ਵਿਚ ਪਾਕਿਸਤਾਨ ਦੇ ਵਿਕਟਕੀਪਰ ਮੋਇਨ ਖਾਨ ਪੰਜਵੇਂ ਨੰਬਰ ਹਨ। ਮੋਇਨ ਖਾਨ ਨੇ 219 ਵਨਡੇ ਵਿਚ 287 ਸ਼ਿਕਾਰ ਕੀਤੇ ਹਨ। ਇਸ ਵਿਚ 273 ਕੈਚ ਤੇ 73 ਸਟੰਪਿੰਗ ਸ਼ਾਮਲ ਹਨ।
ਭਾਰਤੀ 'ਰਨ ਮਸ਼ੀਨ' ਕੋਹਲੀ ਨੇ ਤੋੜਿਆ ਬਰਾਇਨ ਲਾਰਾ ਦਾ 14 ਸਾਲ ਪੁਰਾਣਾ ਰਿਕਾਰਡ
NEXT STORY