Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    2:00:40 PM

  • situation in pok

    PoK 'ਚ ਹਾਲਾਤ ਤਣਾਅਪੂਰਨ ! 40 ਲੋਕਾਂ ਦੀ ਮੌਤ,...

  • sdo of mining department arrested in punjab

    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ!...

  • 21 year old punjabi boy dies in canada

    ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, 21 ਸਾਲਾ...

  • paper leak lok sabha rahul gandhi

    'ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ 'ਚ ਗੁੱਸਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Delhi News
  • New Delhi
  • ‘ਜਾਇਦਾਦਾਂ ਦੇ ਮੁਦਰੀਕਰਨ ਬਾਰੇ ਪੂਰਾ ਸੱਚ ਜਾਣਨਾ ਜ਼ਰੂੂਰੀ’

DELHI News Punjabi(ਦਿੱਲੀ)

‘ਜਾਇਦਾਦਾਂ ਦੇ ਮੁਦਰੀਕਰਨ ਬਾਰੇ ਪੂਰਾ ਸੱਚ ਜਾਣਨਾ ਜ਼ਰੂੂਰੀ’

  • Edited By Tanu,
  • Updated: 01 Sep, 2021 10:38 AM
New Delhi
it is important know the whole truth about monetization of assets
  • Share
    • Facebook
    • Tumblr
    • Linkedin
    • Twitter
  • Comment

ਹਰਦੀਪ ਸਿੰਘ ਪੁਰੀ ( ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ )

ਨਵੀਂ ਦਿੱਲੀ— “ਸੱਚ ਹਾਲੇ ਘਰੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ, ਤਦ ਤੱਕ ਝੂਠ ਅੱਧੀ ਦੁਨੀਆ ਘੁੰਮ ਚੁੱਕਾ ਹੁੰਦਾ ਹੈ।” ਲੋਕਾਂ ’ਚ ਚਿੰਤਾ ਤੇ ਡਰ ਪੈਦਾ ਕਰਨ ਲਈ ਕਿਸ ਤਰ੍ਹਾਂ ਝੂਠ, ਅੱਧਾ ਸੱਚ ਤੇ ਭਰਮਾਊ ਸੂਚਨਾ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਇਹ ਪ੍ਰਸਿੱਧ ਕਥਨ ਇਨ–ਬਿਨ ਬਿਆਨ ਕਰਦਾ ਹੈ। ਸਾਡੀਆਂ ਮੁੱਖ ਵਿਰੋਧੀ ਪਾਰਟੀਆਂ ਆਪਣੀ ਸਿਆਸੀ ਪ੍ਰਾਸੰਗਿਕਤਾ ਨੂੰ ਕਾਇਮ ਰੱਖਣ ਦੀ ਆਪਣੀ ਨਿਰਾਸ਼ਾ ਵਿਚ ਅਕਸਰ ਇਨ੍ਹਾਂ ਗ਼ਲਤ ਢੰਗ–ਤਰੀਕਿਆਂ ਦਾ ਸਹਾਰਾ ਲੈਂਦੀਆਂ ਰਹਿੰਦੀਆਂ ਹਨ।

ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਕਹਿਣਾ ਹੈ, ‘‘ਵੱਡਾ ਝੂਠ ਬੇਨਕਾਬ ਹੋ ਗਿਆ ਹੈ।’’ ਸੱਚਮੁੱਚ ਅਜਿਹਾ ਹੋ ਗਿਆ ਹੈ ਪਰ ਖ਼ੁਦ ਉਨ੍ਹਾਂ ਦਾ ਹੀ ਝੂਠ ਬੇਨਕਾਬ ਹੋਇਆ ਹੈ। ਇਹੋ ਨਹੀਂ, ਇਸ ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦਾ ਇਹ ਪਾਖੰਡ ਵੀ ਉਜਾਗਰ ਹੋ ਗਿਆ ਹੈ–ਅਜਿਹਾ ਆਖ਼ਿਰ ਕਿਵੇਂ ਹੋ ਸਕਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਤਾਂ ਜੋ ਦੇਸ਼ ਲਈ ਚੰਗਾ ਸੀ, ਉਹੀ ਦੇਸ਼ ਲਈ ਇਕਦਮ ਮਾੜਾ ਹੋ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਅਗਵਾਈ ਹੇਠ ਸਰਕਾਰ ਹੈ। ਉਨ੍ਹਾਂ ਦਾ ਸਾਰਾ ਬਿਆਨ ਹੀ ਪੂਰੀ ਤਰ੍ਹਾਂ ਝੂਠੇ ਦਾਅਵਿਆਂ ਤੇ ਅੱਧੇ ਸੱਚ ਨਾਲ ਭਰਿਆ ਹੋਇਆ ਹੈ। ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇਕ ਸੀਨੀਅਰ ਸੰਸਦ ਮੈਂਬਰ ਤੇ ਇਕ ਸਾਬਕਾ ਕੇਂਦਰੀ ਮੰਤਰੀ ਨੂੰ ਆਪਣਾ ਸਿਆਸੀ ਹਿੱਤ ਪੂਰਨ ਲਈ ਅਜਿਹਾ ਕਰਨਾ ਪੈਂਦਾ ਹੈ। ਭਾਵੇਂ ਇਸ ਵਿਚ ਉਹ ਪੂਰੀ ਤਰ੍ਹਾਂ ਨਾਕਾਮ ਰਹੇ ਹਨ।

ਮੋਦੀ ਸਰਕਾਰ ਨੇ ਸਿਰਫ਼ ਇਕ ਦਸਤਖਤ ਕਰ ਕੇ ਭਾਰਤ ਦੇ ਜਨਤਕ ਅਸਾਸਿਆਂ ਨੂੰ ਸਿਫ਼ਰ ਜਾਂ ਬਰਬਾਦੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ, ਚਿਦਾਂਬਰਮ ਦੇ ਇਸ ਦਾਅਵੇ ਤੋਂ ਇਹੋ ਜਾਪਦਾ ਹੈ ਕਿ ਉਹ ਜਾਂ ਤਾਂ ਇਹ ਸਮਝ ਹੀ ਨਹੀਂ ਸਕੇ ਹਨ ਕਿ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨ. ਐੱਮ. ਪੀ.) ਅਧੀਨ ਆਖ਼ਿਰ ਕੀ ਕੀਤਾ ਜਾਣਾ ਹੈ ਜਾਂ ਇਹ ਸਭ ਕੁਝ ਸਮਝ ਤਾਂ ਰਹੇ ਹਨ ਪਰ ਪੂਰੀ ਸੱਚਾਈ ਨੂੰ ਤੋੜ–ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। ਕੌੜਾ ਸੱਚ ਇਹੀ ਹੈ ਕਿ ਐੱਨ. ਐੱਮ. ਪੀ. ਦੇ ਕੋਈ ਵੀ ਅਸਾਸੇ ਵੇਚੇ ਨਹੀਂ ਜਾਣਗੇ। ਇਨ੍ਹਾਂ ਅਸਾਸਿਆਂ ਨੂੰ ਉਨ੍ਹਾਂ ਸ਼ਰਤਾਂ ’ਤੇ ਇਕ ਖੁੱਲ੍ਹੀ ਤੇ ਪਾਰਦਰਸ਼ੀ ਬੋਲੀ ਪ੍ਰਕਿਰਿਆ ਰਾਹੀਂ ਨਿੱਜੀ ਹਿੱਸੇਦਾਰਾਂ ਨੂੰ ਪਟੇ ਜਾਂ ਲੀਜ਼ ਉੱਤੇ ਦਿੱਤਾ ਜਾਵੇਗਾ, ਜਿਨ੍ਹਾਂ ਨਾਲ ਜਨਤਾ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ–ਨਾਲ ਹੋਰ ਵੀ ਬਹੁਤ ਕੁਝ ਹਾਸਲ ਹੋਵੇਗਾ। ਇਸ ਦੀ ਸਮੁੱਚੀ ਪ੍ਰਕਿਰਿਆ ਦੇਸ਼ ਦੇ ਕਾਨੂੰਨ ਤੇ ਅਦਾਲਤਾਂ ਦੀਆਂ ਆਸਾਂ ਉੱਤੇ ਖਰੀ ਉਤਰੇਗੀ। ਨਿੱਜੀ ਹਿੱਸੇਦਾਰ ਅਸਾਸਿਆਂ ਦਾ ਸੰਚਾਲਨ ਤੇ ਰੱਖ–ਰਖਾਅ ਕਰੇਗਾ ਤੇ ਪਟੇ ਜਾਂ ਲੀਜ਼ ਦੀ ਮਿਆਦ ਪੂਰੀ ਹੋ ਜਾਣ ’ਤੇ ਉਨ੍ਹਾਂ ਨੂੰ ਸਰਕਾਰ ਨੂੰ ਵਾਪਸ ਕਰੇਗਾ।

ਇਸ ਲਈ ਇਨਫਰਾਸਟਰੱਕਚਰ ਇਨਵੈਸਟਮੈਂਟਸ ਟਰੱਸਟਸ (ਇਨਵਿਟ) ਅਤੇ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟਸ (ਰੀਟ) ਦੀ ਵਰਤੋਂ ਕੀਤੀ ਜਾਵੇਗੀ, ਜੋ ਮਿਊਚੁਅਲ ਫ਼ੰਡ ਵਾਂਗ ਵੱਖ-ਵੱਖ ਨਿਵੇਸ਼ਾਂ ਦਾ ਸੰਯੋਜਨ (ਪੂਲਿੰਗ) ਕਰਨਗੇ, ਜਿਸ ਨੂੰ ਬੁਨਿਆਦੀ ਢਾਂਚਾ ਤੇ ਰੀਅਲ ਅਸਟੇਟ ’ਚ ਲਾਇਆ ਜਾਵੇਗਾ। ਇਸ ਨਾਲ ਭਾਰਤ ਦੇ ਲੋਕ ਅਤੇ ਪ੍ਰਮੁੱਖ ਵਿੱਤੀ ਨਿਵੇਸ਼ਕ ਸਾਡੇ ਰਾਸ਼ਟਰੀ ਅਸਾਸਿਆਂ ’ਚ ਨਿਵੇਸ਼ ਕਰ ਸਕਣਗੇ। ਕੁਝ ਇਨਵਿਟ ਅਤੇ ਰੀਟ ਪਹਿਲਾਂ ਤੋਂ ਹੀ ਸ਼ੇਅਰ ਬਾਜ਼ਾਰਾਂ ’ਚ ਸੂਚੀਬੱਧ ਹਨ।ਸਾਬਕਾ ਵਿੱਤ ਮੰਤਰੀ ਨੇ ਮਖੌਲ ਉਡਾਉਣ ਦੇ ਅੰਦਾਜ਼ ਵਿਚ ਅਸਾਸਿਆਂ ਦੇ ਮੁਦਰੀਕਰਨ ਤੋਂ ਹਰ ਸਾਲ ਹਾਸਲ ਹੋਣ ਵਾਲੇ ਜਿਸ 1.5 ਲੱਖ ਕਰੋੜ ਰੁਪਏ ਨੂੰ ‘ਕਿਰਾਇਆ’ ਕਿਹਾ ਹੈ, ਉਸ ਨਾਲ ਦੇਸ਼ ਵਿਚ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਨਵੇਂ ਸਿਰੇ ਤੋਂ ਕਿਤੇ ਜ਼ਿਆਦਾ ਸਰਕਾਰੀ ਨਿਵੇਸ਼ ਕਰਨ ਦਾ ਰਾਹ ਪੱਧਰਾ ਹੋਵੇਗਾ।

ਪਿਛਲੇ 7 ਸਾਲਾਂ ’ਚ ਦੇਸ਼ ਭਰ ਵਿਚ ਬਣਾਏ ਗਏ ਰਾਜਮਾਰਗਾਂ ਦੀ ਕੁੱਲ ਲੰਬਾਈ ਪਿਛਲੇ 70 ਸਾਲਾਂ ’ਚ ਬਣਾਏ ਗਏ ਰਾਜਮਾਰਗਾਂ ਦੀ ਕੁੱਲ ਲੰਬਾਈ ਤੋਂ ਡੇਢ ਗੁਣਾ ਵੱਧ ਹੈ। ਇਸੇ ਤਰ੍ਹਾਂ ਪਿਛਲੇ 7 ਸਾਲਾਂ ’ਚ ਸ਼ਹਿਰੀ ਖੇਤਰ ਵਿਚ ਕੀਤਾ ਗਿਆ ਕੁੱਲ ਨਿਵੇਸ਼ 2004–2014 ਦੌਰਾਨ ਦੇ 10 ਸਾਲਾਂ ਵਿਚ ਕੀਤੇ ਗਏ ਕੁੱਲ ਨਿਵੇਸ਼ ਤੋਂ ਸੱਤ ਗੁਣਾ ਵੱਧ ਹੈ। ਤਰਾਸਦੀ ਇਹ ਹੈ ਕਿ ਸ਼੍ਰੀ ਚਿਦਾਂਬਰਮ ਨੇ ਇਸ ਨੂੰ ਗ਼ਲਤ ਸਿੱਧ ਕਰਨ ਦੇ ਕ੍ਰਮ ਵਿਚ ਯੂ. ਪੀ. ਏ. ਸਰਕਾਰ ਵੱਲੋਂ ਚੁੱਕੇ ਗਏ ਉਨ੍ਹਾਂ ਨਿੱਕੇ–ਨਿੱਕੇ ਪ੍ਰਗਤੀਸ਼ੀਲ ਕਦਮਾਂ ਨੂੰ ਵੀ ਨਕਾਰ ਦਿੱਤਾ ਹੈ, ਜੋ ਜਨਤਕ ਅਸਾਸਿਆਂ ਦੇ ਮੁਦਰੀਕਰਨ ਲਈ ਚੁੱਕੇ ਗਏ ਸਨ। ਦਿੱਲੀ ਤੇ ਮੁੰਬਈ ਹਵਾਈ ਅੱਡਿਆਂ ਦਾ ਨਿੱਜੀਕਰਨ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ। ਉਸ ਦੌਰਾਨ ਸ਼੍ਰੀ ਚਿਦਾਂਬਰਮ ਵਿੱਤ ਮੰਤਰੀ ਸਨ।

ਉਹ ਲਿਖਦੇ ਹਨ ਕਿ ਰੇਲਵੇ ਇਕ ਰਣਨੀਤਕ ਖੇਤਰ ਹੈ ਅਤੇ ਇਸ ਨੂੰ ਨਿੱਜੀ ਹਿੱਸੇਦਾਰੀ ਲਈ ਖੁੱਲ੍ਹਾ ਨਹੀਂ ਹੋਣਾ ਚਾਹੀਦਾ। ਜਦੋਂ 2008 ’ਚ ਯੂ. ਪੀ. ਏ. ਸਰਕਾਰ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ–ਵਿਕਾਸ ਲਈ ਰਿਕੁਐਸਟ ਫ਼ਾਰ ਕੁਆਲੀਫ਼ਿਕੇਸ਼ਨ ਭਾਗ ਯੋਗਤਾ ਅਰਜ਼ੀਆਂ ਸੱਦੀਆਂ ਸਨ, ਉਦੋਂ ਉਨ੍ਹਾਂ ਵਿਰੋਧ ਕਿਉਂ ਨਹੀਂ ਕੀਤਾ ਸੀ? ਯੂ. ਪੀ. ਏ. ਤੋਂ ਬਾਅਦ ਵੀ ਕਈ ਰਾਜਾਂ ’ਚ ਕਾਂਗਰਸ ਦੀ ਸਰਕਾਰ ਨੇ ਜਨਤਕ ਅਸਾਸਿਆਂ ਦੇ ਮੁਦਰੀਕਰਨ ਲਈ ਨੀਤੀਗਤ ਫ਼ੈਸਲੇ ਲਏ ਹਨ।

ਇਸ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਨੇ ਕੁਝ ਖੇਤਰਾਂ ’ਚ ਗਲਬਾ ਪੈਦਾ ਹੋਣ ਦਾ ਖ਼ਦਸ਼ਾ ਪ੍ਰਗਟਾਉਂਦਿਆ ਇਕ ਹਊਆ ਖੜ੍ਹਾ ਕੀਤਾ ਹੈ। ਉਨ੍ਹਾਂ ਗ਼ੈਰ–ਪ੍ਰਤੀਯੋਗੀ ਰੀਤਾਂ ਲਈ ਅਮਰੀਕਾ ਵੱਲੋਂ ਕੁਝ ਟੈੱਕ ਕੰਪਨੀਆਂ ਉੱਤੇ ਸ਼ਿਕੰਜਾ ਕੱਸਣ, ਦੱਖਣੀ ਕੋਰੀਆ ਵੱਲੋਂ ਚਾਏਬੋਲਸ ਭਾਵ ਵੱਡੇ ਕਾਰੋਬਾਰੀ ਘਰਾਣਿਆਂ ਉੱਤੇ ਸਖ਼ਤੀ ਤੇ ਚੀਨ ਵੱਲੋਂ ਆਪਣੀਆਂ ਕੁਝ ਵੱਡੀਆਂ ਇੰਟਰਨੈੱਟ ਕੰਪਨੀਆਂ ਦੀ ਸੋਧ ਦਾ ਹਵਾਲਾ ਦਿੱਤਾ ਹੈ। ਭਾਰਤ ’ਚ ਵੀ ਅਜਿਹੇ ਸੰਸਥਾਨ ਹਨ, ਜੋ ਗ਼ੈਰ–ਪ੍ਰਤੀਯੋਗੀ ਰੀਤਾਂ ਨਾਲ ਸਬੰਧਤ ਮੁੱਦਿਆਂ ਦਾ ਨਿਬੇੜਾ ਕਰਦੇ ਹਨ। ਇੱਥੇ ਖੇਤਰ ਵਿਸ਼ੇਸ਼ ਲਈ ਰੈਗੂਲੇਟਰੀ ਅਥਾਰਿਟੀਆਂ ਹਨ। ਇੱਥੇ ਭਾਰਤੀ ਪ੍ਰਤੀਯੋਗਿਤਾ ਕਮਿਸ਼ਨ ਹੈ। ਖਪਤਕਾਰ ਅਦਾਲਤਾਂ ਹਨ। ਇਹ ਸਭ ਭਾਰਤ ਸਰਕਾਰ ਤੋਂ ਬਿਲਕੁਲ ਆਜ਼ਾਦ ਸੰਸਥਾਨ ਹਨ ਤੇ ਇਨ੍ਹਾਂ ਕੋਲ ਕਿਸੇ ਵੀ ਗ਼ੈਰ–ਪ੍ਰਤੀਯੋਗੀ ਰੀਤ ਨੂੰ ਰੋਕਣ ਲਈ ਵਾਜਿਬ ਅਧਿਕਾਰ ਹਨ। ਸਰਕਾਰ ਬਾਜ਼ਾਰ ਵਿਚ ਮੁਕਾਬਲੇ ਨੂੰ ਬਣਾ ਕੇ ਰੱਖਣ ਲਈ ਵੀ ਪ੍ਰਤੀਬੱਧ ਹੈ। ਸਾਬਕਾ ਵਿੱਤ ਮੰਤਰੀ ਨੇ ਰੋਜ਼ਗਾਰ ਵਰਗੇ ਮਾਮਲਿਆਂ ’ਚ ਵੀ ਹਊਆ ਖੜ੍ਹਾ ਕੀਤਾ ਹੈ।

ਨਿੱਜੀਕਰਨ ਦੇ ਮਾਮਲਿਆਂ ਦਾ ਵਾਜਪਾਈ ਸਰਕਾਰ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਸੰਚਾਲਨ ਦਾ ਪ੍ਰਬੰਧ ਕਿਤੇ ਵੱਧ ਹੁਨਰਮੰਦੀ ਨਾਲ ਕੀਤੇ ਜਾਣ ਉੱਤੇ ਅਸਲ ’ਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਧਦੀਆਂ ਹਨ। ਵਿੱਤ ਮੰਤਰੀ ਰਹਿ ਚੁੱਕੇ ਕਿਸੇ ਵਿਅਕਤੀ ਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਚਿਦਾਂਬਰਮ ਨੇ ਸਰਕਾਰ ਉੱਤੇ ਐੱਨ. ਐੱਮ. ਪੀ. ਬਾਰੇ ਭੇਤਦਾਰੀ ਰੱਖਣ ਦਾ ਦੋਸ਼ ਲਾਇਆ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਅਸਾਸਿਆਂ ਦੇ ਮੁਦਰੀਕਰਨ ਦਾ ਐਲਾਨ ਕਈ ਮਹੀਨੇ ਪਹਿਲਾਂ ਫ਼ਰਵਰੀ 2021 ’ਚ ਕੇਂਦਰੀ ਬਜਟ ਵਿਚ ਕੀਤਾ ਗਿਆ ਸੀ। ਉਸ ਲਈ ਵੈਬੀਨਾਰ ਅਤੇ ਰਾਸ਼ਟਰੀ ਪੱਧਰ ਦੇ ਵਿਚਾਰ–ਵਟਾਂਦਰੇ ਦੇ ਕਈ ਗੇੜ ਆਯੋਜਿਤ ਕੀਤੇ ਗਏ। ਪਿਛਲੇ ਹਫ਼ਤੇ ਜੋ ਐਲਾਨ ਕੀਤਾ ਗਿਆ, ਉਹ ਉਸ ਦੀ ਇਕ ਰੂਪ–ਰੇਖਾ ਸੀ।

ਸਾਡੀ ਸਰਕਾਰ ਦੂਰਦਰਸ਼ੀ ਤੇ ਲੋਕ–ਸਮਰਥਕ ਸੁਧਾਰ ਲਈ ਪ੍ਰਤੀਬੱਧ ਹੈ। ਅਸੀਂ ਦ੍ਰਿੜ੍ਹ ਵਿਸ਼ਵਾਸ ਨਾਲ ਕੰਮ ਕਰ ਰਹੇ ਹਾਂ। ਧੋਖਾ ਤੇ ਭੇਤਦਾਰੀ ਕਾਂਗਰਸ ਸ਼ੈਲੀ ਦੇ ਦਾਅ–ਪੇਚ ਰਹੇ ਹਨ। ਇਹ ਸਰਕਾਰ ਪਾਰਦਰਸ਼ਿਤਾ ਤੇ ਰਾਸ਼ਟਰ–ਹਿੱਤ ਨਾਲ ਕੋਈ ਸਮਝੌਤਾ ਨਹੀਂ ਕਰਦੀ।

  • monetization of assets
  • whole truth
  • Hardeep singh Puri
  • ਜਾਇਦਾਦਾਂ
  • ਕਾਂਗਰਸ
  • ਹਰਦੀਪ ਸਿੰਘ ਪੁਰੀ

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੈਰਾਲੰਪਿਕ ’ਚ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਸਨਮਾਨਿਤ ਕੀਤਾ

NEXT STORY

Stories You May Like

  • how dangerous is it to have a tower near your home
    ਘਰ ਦੇ ਨੇੜੇ ਟਾਵਰ ਹੋਣਾ ਕਿੰਨਾ ਕਿ ਖ਼ਤਰਨਾਕ ? ਟੈਲੀਕਾਮ ਵਿਭਾਗ ਨੇ ਖੁਦ ਦੱਸਿਆ ਪੂਰਾ ਸੱਚ
  • girl purchase accused properties bulldozer
    ਕੁੜੀ ਦੀ ਖਰੀਦ-ਫਰੋਖਤ ਕਰਨ ਵਾਲੇ ਦੋਸ਼ੀਆਂ 'ਤੇ ਪ੍ਰਸ਼ਾਸਨ ਦੀ ਕਾਰਵਾਈ, ਢਾਹ ਦਿੱਤੀਆਂ ਗੈਰ-ਕਾਨੂੰਨੀ ਜਾਇਦਾਦਾਂ
  • srinagar  drugs  smugglers  properties seized
    ਸ਼੍ਰੀਨਗਰ 'ਚ ਨਸ਼ੀਲੇ ਪਦਾਰਥ ਤਸਕਰਾਂ ਦੀਆਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
  • mankirt aulakh backs diljit dosanjh  s   satluj
    'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ ਮਨਕੀਰਤ ਔਲਖ
  • truth of video of 3 sisters getting married to a groom
    3 ਭੈਣਾਂ ਦੇ ਇਕ ਲਾੜੇ ਦੀ ਵੀਡੀਓ ਦਾ ਸਾਹਮਣੇ ਆਇਆ ਸੱਚ, CWC ਦੇ ਐਕਸ਼ਨ ਮਗਰੋਂ ਮੰਗ ਰਹੇ ਮੁਆਫੀਆਂ
  • now upi will work even without internet npci
    ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ
  • tar will fulfill the deficiency of water in the body
    ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰੇਗੀ 'ਤਰ' ! ਜਾਣੋ ਇਸ ਦੇ ਖਾਣ ਦੇ ਫਾਇਦੇ
  • terrorism era  punjab  fake encounters
    ਅੱਤਵਾਦ ਦੇ ਦੌਰ 'ਚ ਰੋਇਆ ਸੀ ਪੂਰਾ ਪੰਜਾਬ, ਫਰਜ਼ੀ ਮੁਕਾਬਲਿਆਂ 'ਚ ਕਈ ਘਰਾਂ ਦੇ ਬੁਝੇ ਚਿਰਾਗ
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • senior advocate h s phoolka
    ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਦਿੱਤੀ ਹਵਾਈ ਸਹੂਲਤ ਦੀ  HS ਫੂਲਕਾ ਨੇ ਕੀਤੀ...
  • junior assistant dies in dc office jalandhar
    ਡੀ. ਸੀ. ਦਫ਼ਤਰ 'ਚ ਜੂਨੀਅਰ ਅਸਿਸਟੈਂਟ ਦੀ ਮੌਤ, ਪਈਆਂ ਭਾਜੜਾਂ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
Trending
Ek Nazar
political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਿੱਲੀ ਦੀਆਂ ਖਬਰਾਂ
    • supreme court  digital arrest  crime  government agency
      ਕੇਂਦਰ ‘ਡਿਜੀਟਲ ਅਰੈਸਟ’ ਨੂੰ ਵੱਖਰਾ ਅਪਰਾਧ ਐਲਾਨ ਕਰਨ ’ਤੇ ਵਿਚਾਰ ਕਰੇ : ਸੁਪਰੀਮ...
    • congress mp  gurjeet singh aujla
      ਪੇਪਰ ਲੀਕ ਮੁੱਦੇ 'ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਅਹਿਮ ਬਿਆਨ
    • dharmendra pradhan
      ਦਿੱਲੀ ਤੋਂ ਵਿਦਾਈ, ਓਡਿਸ਼ਾ ਦੀ ਸਿਆਸਤ ’ਚ ਅਜੇ ਵੀ ‘ਪਾਵਰ ਸੈਂਟਰ’ ਹਨ ਧਰਮਿੰਦਰ...
    • jantar mantar protests delhi police crackdown on fake videos
      ਜੰਤਰ-ਮੰਤਰ ਪ੍ਰਦਰਸ਼ਨ: ਫਰਜ਼ੀ ਵੀਡੀਓਜ਼ 'ਤੇ ਦਿੱਲੀ ਪੁਲਸ ਸਖ਼ਤ; X, FB, Insta...
    • delhi assembly monsoon session to begin on august 7
      ਦਿੱਲੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 7 ਅਗਸਤ ਤੋਂ ਹੋਵੇਗਾ ਸ਼ੁਰੂ, ਕੈਬਨਿਟ ਬੈਠਕ...
    • no relief to companies in case of wrong branding of energy drinks fssai
      ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ,...
    • kangana ranaut s controversial statement on young hindu girls
      ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ ਬਿਆਨ, ਕਿਹਾ- ਬਦਸੂਰਤ,...
    • good news for women rs 2500 will be deposited in accounts every month
      ਔਰਤਾਂ ਲਈ Good News ! ਹਰ ਮਹੀਨੇ ਖਾਤਿਆਂ 'ਚ ਆਉਣਗੇ 2500 ਰੁਪਏ, ਦਿੱਲੀ ਸਰਕਾਰ...
    • congress mp met sc commission
      ਕਾਂਗਰਸੀ MPs ਨੇ ਨੈਸ਼ਨਲ SC ਕਮਿਸ਼ਨ ਕੋਲ ਚੁੱਕਿਆ ਬਰਨਾਲਾ ਲਾਠੀਚਾਰਜ ਦਾ ਮਾਮਲਾ
    • paper leak case priyanka gandhi raises issue
      ਪੇਪਰ ਲੀਕ ਮਾਮਲਾ: ਪ੍ਰਿਯੰਕਾ ਗਾਂਧੀ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ 'ਤੇ ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +