ਵੈੱਬ ਡੈਸਕ- ਹਿੰਦੂ ਧਰਮ 'ਚ ਪਿੱਤਰ ਪੱਖ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਅਤੇ ਤ੍ਰਿਪਤੀ ਲਈ ਤਰਪਣ, ਪਿੰਡ ਦਾਨ ਅਤੇ ਸ਼ਰਾਧ ਕਰਦੇ ਹਨ। ਪਿੱਤਰ ਪੱਖ 'ਚ ਹਰ ਦਿਨ ਉਸ ਤਾਰੀਕ ਅਨੁਸਾਰ ਸ਼ਰਾਧ ਕੀਤਾ ਜਾਂਦਾ ਹੈ ਜਿਸ ਦਿਨ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੋਵੇ।
6ਵਾਂ ਸ਼ਰਾਧ
ਇਸ ਸਾਲ ਪਿੱਤਰ ਪੱਖ ਦਾ 6ਵੇਂ ਸ਼ਰਾਧ 12 ਸਤੰਬਰ ਸਵੇਰੇ 09:58 ਵਜੇ ਸ਼ੁਰੂ ਹੋ ਕੇ 13 ਸਤੰਬਰ ਸਵੇਰੇ 07:23 ਵਜੇ ਖ਼ਤਮ ਹੋਵੇਗਾ।
6ਵੇਂ ਸ਼ਰਾਧ ਦਾ ਸਮਾਂ
- ਕੁਤੁਪ ਮੁਹੂਰਤ– 11:52 ਵਜੇ ਤੋਂ 12:42 ਵਜੇ ਤੱਕ
- ਰੌਹਿਣ ਮੁਹੂਰਤ – 12:42 ਵਜੇ ਤੋਂ 01:32 ਵਜੇ ਤੱਕ
- ਦੁਪਹਿਰ ਦਾ ਸਮਾਂ – 01:32 ਵਜੇ ਤੋਂ 04:01 ਵਜੇ ਤੱਕ
ਕਿਵੇਂ ਕਰਦੇ ਹਨ ਸ਼ਰਾਧ?
ਸਵੇਰੇ ਇਸ਼ਨਾਨ ਕਰਕੇ ਉਸ ਸਥਾਨ ਨੂੰ ਗੰਗਾਜਲ ਨਾਲ ਪਵਿੱਤਰ ਕਰੋ ਜਿੱਥੇ ਪਿੱਤਰ ਤਰਪਣ ਕਰਨਾ ਹੈ।
ਪਿੱਤਰਾਂ ਲਈ ਵਿਸ਼ੇਸ਼ ਭੋਜਨ ਤਿਆਰ ਕਰੋ। ਖੀਰ ਦਾ ਪ੍ਰਬੰਧ ਜ਼ਰੂਰੀ ਮੰਨਿਆ ਜਾਂਦਾ ਹੈ।
ਭੋਜਨ 'ਚੋਂ 4 ਗ੍ਰਾਸ ਕੱਢੋ–
- ਇਕ ਗਾਂ ਲਈ
- ਦੂਜਾ ਕੁੱਤੇ ਲਈ
- ਤੀਜਾ ਕਾਂ ਲਈ
- ਚੌਥਾ ਦੇਵ ਲਈ
ਧਾਰਮਿਕ ਮਾਨਤਾ ਹੈ ਕਿ ਭੋਜਨ ਪਿੱਤਰਾਂ ਤੱਕ ਸਿੱਧਾ ਪਹੁੰਚਦਾ ਹੈ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਉਂ ਨਹੀਂ ਛੱਡਣੀ ਚਾਹੀਦੀ ਥਾਲੀ 'ਚ ਜੂਠ, ਜਾਣੋ ਇਸ ਦੇ ਪਿੱਛੇ ਦੇ ਵੱਡੇ ਕਾਰਨ
NEXT STORY