ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਕਾਰਤਿਕ ਮੱਸਿਆ ਨੂੰ ਮਨਾਇਆ ਜਾਣ ਵਾਲਾ ਇਹ 5 ਦਿਨਾਂ ਦਾ ਦੀਪਉਤਸਵ ਹਰ ਸਾਲ ਧਰਤੀ 'ਤੇ ਰੌਸ਼ਨੀ ਅਤੇ ਖੁਸ਼ੀ ਲਿਆਉਂਦਾ ਹੈ। ਦੀਵਾਲੀ ਦੀ ਸ਼ੁਰੂਆਤ ਸਜਾਵਟ, ਰੌਸ਼ਨੀ ਅਤੇ ਖਰੀਦਦਾਰੀ ਨਾਲ ਹੁੰਦੀ ਹੈ ਅਤੇ ਕਾਰਤਿਕ ਮੱਸਿਆ ਦੀ ਰਾਤ ਨੂੰ ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।
ਸਾਲ 2025 'ਚ ਕਾਰਤਿਕ ਮੱਸਿਆ 20 ਅਕਤੂਬਰ ਦੁਪਹਿਰ 03:44 ਤੋਂ ਸ਼ੁਰੂ ਹੋ ਕੇ 21 ਅਕਤੂਬਰ ਸਵੇਰੇ 05:54 ਨੂੰ ਖ਼ਤਮ ਹੋਵੇਗੀ। ਕਿਉਂਕਿ ਦੀਵਾਲੀ ਦੀ ਪੂਜਾ ਨਿਸ਼ਿਤਾ ਕਾਲ (ਰਾਤ ਦੇ ਸਮੇਂ) ਕਰਨ ਦਾ ਮਹੱਤਵ ਹੈ, ਇਸ ਲਈ ਇਸ ਸਾਲ ਦੀਵਾਲੀ 20 ਅਕਤੂਬਰ ਨੂੰ ਮਨਾਈ ਜਾਵੇਗੀ।
ਲਕਸ਼ਮੀ ਪੂਜਨ ਦਾ ਸ਼ੁੱਭ ਮਹੂਰਤ
ਦੀਵਾਲੀ ਦੇ ਦਿਨ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਫ਼ਲ, ਮਠਿਆਈਆਂ ਦਾ ਭੋਗ ਲਗਾਇਆ ਜਾਂਦਾ ਹੈ। ਪੂਜਾ 'ਚ ਸੋਨੇ-ਚਾਂਦੀ ਦੇ ਸਿੱਕੇ, ਧਨ ਦੀ ਪੂਜਾ ਕੀਤੀ ਜਾਂਦੀ ਹੈ। ਸਾਲ 2025 'ਚ ਦੀਵਾਲੀ 'ਤੇ ਲਕਸ਼ਮੀ ਪੂਜਾ ਕਰਨ ਲਈ 3 ਸ਼ੁੱਭ ਮਹੂਰਤ ਹਨ।
ਪ੍ਰਦੋਸ਼ ਕਾਲ: ਸ਼ਾਮ 05:46 ਤੋਂ ਰਾਤ 08:18 ਵਜੇ ਤੱਕ
ਸ਼ੁਭ ਮਹੂਰਤ : ਸ਼ਾਮ 07:08 ਤੋਂ ਰਾਤ 08:18 ਵਜੇ ਤੱਕ
ਨਿਸ਼ਿਤਾ ਕਾਲ: ਰਾਤ 11:41 ਤੋਂ ਮੱਧ ਰਾਤ 12:31 ਵਜੇ ਤੱਕ
ਦੀਵਾਲੀ ਪੂਜਾ ਲਈ ਸਮੱਗਰੀ
ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਮੂਰਤੀ, ਲਾਲ ਰੰਗ ਦਾ ਕੱਪੜਾ, ਪੰਚਾਮ੍ਰਿਤ, ਸ਼ੁੱਧ ਜਲ/ਗੰਗਾਜਲ, ਹਲਦੀ, ਕੁਮਕੁਮ, ਇਤਰ, ਫੁੱਲ, ਮਾਲਾ, ਸੁਪਾਰੀ, ਲੌਂਗ, ਇਲਾਇਚੀ, ਭੋਗ: ਖੀਲ, ਪਤਾਸੇ, ਗੰਨਾ, ਸਿੰਘਾੜਾ, ਮੌਸਮੀ ਫਲ, ਮਿਠਾਈ, ਸੋਨੇ-ਚਾਂਦੀ ਦੇ ਸਿੱਕੇ, ਮਿੱਟੀ ਦੇ ਦੀਵੇ, ਤੇਲ-ਘਿਓ, ਕਲਸ਼ ਆਦਿ। ਦੀਵਾਲੀ ਮਨਾਉਣ ਨਾਲ ਘਰ 'ਚ ਰੌਸ਼ਨੀ, ਖੁਸ਼ਹਾਲੀ ਅਤੇ ਧਨ ਦਾ ਵਾਧਾ ਹੁੰਦਾ ਹੈ। ਇਸ ਤਿਉਹਾਰ ਨੂੰ ਮਨਾਉਂਦੇ ਸਮੇਂ ਲਕਸ਼ਮੀ ਗਣੇਸ਼ ਦੀ ਪੂਜਾ ਅਤੇ ਸ਼ੁੱਭ ਮਹੂਰਤ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਦ ਪੂਰਨਿਮਾ ਦੀ ਰਾਤ ਕਰ ਲਵੋ ਇਹ ਕੰਮ, ਮਾਂ ਲਕਸ਼ਮੀ ਦੀ ਕਿਰਪਾ ਨਾਲ ਵਰ੍ਹੇਗਾ ਨੋਟਾਂ ਦਾ ਮੀਂਹ!
NEXT STORY