ਨਵੀਂ ਦਿੱਲੀ - ਘਰ ਵਿੱਚ ਲਗਾਏ ਗਏ ਰੁੱਖ ਅਤੇ ਬੂਟੇ ਘਰ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਬਹੁਤ ਸਾਰੇ ਲੋਕ ਬਾਗਬਾਨੀ ਦੇ ਸ਼ੌਕੀਨ ਹੁੰਦੇ ਹਨ, ਇਸਦੇ ਲਈ ਉਹ ਆਪਣੇ ਘਰ ਨੂੰ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਅਤੇ ਪੌਦਿਆਂ ਨਾਲ ਸਜਾਉਂਦੇ ਹਨ। ਗੁਲਾਬ ਇਨ੍ਹਾਂ ਫੁੱਲਾਂ ਵਿੱਚੋਂ ਇੱਕ ਹੈ। ਗੁਲਾਬ ਦੇ ਫੁੱਲ ਨੂੰ ਪਿਆਰ ਅਤੇ ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਗੁਲਾਬ ਦਾ ਫੁੱਲ ਖੁਸ਼ਹਾਲੀ ਅਤੇ ਕਿਸਮਤ ਨਾਲ ਜੁੜਿਆ ਹੋਇਆ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੇ ਕੁਝ ਵਾਸਤੂ ਟਿਪਸ...
ਵਿੱਤੀ ਸੰਕਟ ਤੋਂ ਮਿਲੇਗਾ ਛੁਟਕਾਰਾ
ਘਰ 'ਚ ਮੌਜੂਦ ਧਨ ਦੀ ਘਾਟ ਨੂੰ ਦੂਰ ਕਰਨ ਲਈ ਤੁਸੀਂ ਘਰ 'ਚ ਗੁਲਾਬ ਦੇ ਫੁੱਲ ਲਗਾ ਸਕਦੇ ਹੋ। ਵਾਸਤੂ ਸ਼ਾਸਤਰ ਅਨੁਸਾਰ ਸ਼ਾਮ ਨੂੰ ਪੂਜਾ ਦੌਰਾਨ ਗੁਲਾਬ ਦੇ ਫੁੱਲ 'ਤੇ ਕਪੂਰ ਲਗਾਓ ਅਤੇ ਇਸ ਨੂੰ ਜਲਾਓ। ਇਸ ਤੋਂ ਬਾਅਦ ਮਾਂ ਭਗਵਤੀ ਨੂੰ ਇਹ ਫੁੱਲ ਚੜ੍ਹਾਓ। ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵਿੱਤੀ ਸੰਕਟ ਤੋਂ ਛੁਟਕਾਰਾ ਮਿਲੇਗਾ।
ਇਹ ਵੀ ਪੜ੍ਹੋ : ਜਾਣੋ ਸਿੰਧੂਰ ਲਗਾਉਣ ਦੇ ਧਾਰਮਿਕ ਅਤੇ ਵਿਗਿਆਨਕ ਫ਼ਾਇਦਿਆਂ ਬਾਰੇ
ਪੈਸੇ ਦੀ ਘਾਟ ਹੋ ਜਾਵੇਗੀ ਦੂਰ
ਜੇਕਰ ਤੁਹਾਡੇ ਘਰ 'ਚ ਧਨ ਦੀ ਘਾਟ ਹੈ ਤਾਂ ਸ਼ੁੱਕਰਵਾਰ ਨੂੰ ਮਾਂ ਦੁਰਗਾ ਨੂੰ ਪੰਜ ਗੁਲਾਬ ਦੀਆਂ ਪੱਤੀਆਂ ਚੜ੍ਹਾਓ। ਵਾਸਤੂ ਸ਼ਾਸਤਰ ਅਨੁਸਾਰ ਇਸ ਨਾਲ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਘਰ ਵਿੱਚ ਆਵੇਗੀ ਖੁਸ਼ਹਾਲੀ
ਵਾਸਤੂ ਸ਼ਾਸਤਰ ਮੁਤਾਬਕ ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਦੇ ਮੰਦਰ 'ਚ ਜਾ ਕੇ ਲਾਲ ਗੁਲਾਬ ਚੜ੍ਹਾਓ। 11 ਸ਼ੁੱਕਰਵਾਰ ਨੂੰ ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਵਪਾਰ ਵਿੱਚ ਵੀ ਲਾਭ ਹੋਵੇਗਾ।
ਇਹ ਵੀ ਪੜ੍ਹੋ : Vastu Tips : ਮੋਰਪੰਖੀ ਬੂਟਾ ਘਰ 'ਚ ਲਿਆਵੇਗਾ ਖੁਸ਼ਹਾਲੀ, ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ
ਸਕਾਰਾਤਮਕ ਊਰਜਾ ਦਾ ਹੋਵੇਗਾ ਘਰ ਵਿਚ ਵਾਸ
ਫੇਂਗਸ਼ੂਈ ਸ਼ਾਸਤਰ ਮੁਤਾਬਕ ਤੁਸੀਂ ਘਰ ਦੇ ਸਾਹਮਣੇ ਗੁਲਾਬ ਦਾ ਦਰੱਖਤ ਲਗਾ ਸਕਦੇ ਹੋ। ਇਸ ਨਾਲ ਘਰ 'ਚ ਸਕਾਰਾਤਮਕ ਮਾਹੌਲ ਆਵੇਗਾ। ਲਾਲ ਰੰਗ ਦਾ ਗੁਲਾਬ ਦਾ ਫੁੱਲ ਊਰਜਾ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ।
ਇਸ ਦਿਸ਼ਾ ਵਿੱਚ ਲਗਾਉਣਾ ਹੁੰਦਾ ਹੈ ਸ਼ੁੱਭ
ਤੁਸੀਂ ਬਾਲਕੋਨੀ ਦੇ ਦੱਖਣ-ਪੱਛਮ ਦਿਸ਼ਾ ਵਿੱਚ ਗੁਲਾਬ ਦਾ ਫੁੱਲ ਲਗਾ ਸਕਦੇ ਹੋ। ਇਸ ਤੋਂ ਇਲਾਵਾ ਇਸ ਫੁੱਲ ਨੂੰ ਉਗਾਉਣ ਦੀ ਸਹੀ ਦਿਸ਼ਾ ਦੱਖਣ ਦੱਸੀ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਫੁੱਲ ਉਗਾਉਣ ਨਾਲ ਤੁਹਾਡੀ ਸਮਾਜਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਪਰਿਵਾਰ ਨਾਲ ਸਬੰਧ ਵੀ ਮਿੱਠੇ ਬਣ ਜਾਣਗੇ।
ਇਹ ਵੀ ਪੜ੍ਹੋ : Vastu Tips : ਤੁਹਾਡੇ ਮੂਡ ਨੂੰ ਬੂਸਟ ਕਰੇਗਾ Spider Plant, ਜਾਣੋ ਇਸਦੇ ਹੋਰ ਵੀ ਫਾਇਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਘਰ ਆਵੇਗਾ ਧਨ ਤੇ ਬਣੇਗਾ ਹਰ ਕੰਮ
NEXT STORY