ਵੈੱਬ ਡੈਸਕ- ਹਿੰਦੂ ਧਰਮ 'ਚ ਅਹੋਈ ਅਸ਼ਟਮੀ ਦਾ ਵਰਤ ਮਾਵਾਂ ਲਈ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦੀਆਂ ਹਨ। ਇਸ ਸਾਲ ਅਹੋਈ ਅਸ਼ਟਮੀ ਸੋਮਵਾਰ, 13 ਅਕਤੂਬਰ 2025 ਨੂੰ ਮਨਾਈ ਜਾਵੇਗੀ।
ਅਹੋਈ ਅਸ਼ਟਮੀ ਦਾ ਮਹੱਤਵ
ਮਾਨਤਾ ਹੈ ਕਿ ਜਿਹੜੀ ਮਾਂ ਅਹੋਈ ਅਸ਼ਟਮੀ ਦਾ ਵਰਤ ਨਿਰਜਲਾ ਰਹਿ ਕੇ ਕਰਦੀ ਹੈ, ਉਸ ਦੀ ਸੰਤਾਨ ਹਮੇਸ਼ਾ ਸੁਖੀ ਅਤੇ ਤੰਦਰੁਸਤ ਰਹਿੰਦੀ ਹੈ। ਮਾਂ ਅਹੋਈ ਦੀ ਪੂਜਾ ਕਰਨ ਨਾਲ ਸੰਤਾਨ ਦੇ ਜੀਵਨ ਵਿਚ ਆਉਣ ਵਾਲੇ ਸਾਰੇ ਸੰਕਟ ਦੂਰ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਬੇਔਲਾਦ ਔਰਤਾਂ ਵਲੋਂ ਇਹ ਵਰਤ ਕਰਨ 'ਤੇ ਮਾਤਾ ਅਹੋਈ ਦੀ ਕਿਰਪਾ ਨਾਲ ਉਨ੍ਹਾਂ ਨੂੰ ਸੰਤਾਨ ਸੁੱਖ ਪ੍ਰਾਪਤ ਹੁੰਦਾ ਹੈ।
ਤਾਰਿਆਂ ਦੇ ਦਰਸ਼ਨ ਬਿਨਾਂ ਅਧੂਰੀ ਮੰਨੀ ਜਾਂਦੀ ਹੈ ਪੂਜਾ
ਹਿੰਦੂ ਧਰਮ 'ਚ ਜਿੱਥੇ ਕਈ ਤਿਉਹਾਰਾਂ 'ਚ ਚੰਨ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਅਹੋਈ ਅਸ਼ਟਮੀ 'ਚ ਤਾਰਿਆਂ ਦੇ ਦਰਸ਼ਨ ਵਿਸ਼ੇਸ਼ ਮਹੱਤਵ ਰੱਖਦੇ ਹਨ। ਜਦੋਂ ਸ਼ਾਮ ਦੇ ਸਮੇਂ ਆਸਮਾਨ 'ਚ ਤਾਰੇ ਦਿਖਾਈ ਦੇਣ ਲੱਗਦੇ ਹਨ, ਉਦੋਂ ਮਾਵਾਂ ਵਲੋਂ ਉਨ੍ਹਾਂ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਫਿਰ ਆਪਣੇ ਵਰਤ ਦਾ ਪਾਰਣ (ਖੋਲ੍ਹਣਾ) ਕਰਦੀਆਂ ਹਨ। ਕਿਹਾ ਜਾਂਦਾ ਹੈ ਕਿ ਤਾਰਿਆਂ ਦੇ ਦਰਸ਼ਨ ਬਿਨਾਂ ਅਹੋਈ ਮਾਂ ਦੀ ਪੂਜਾ ਅਧੂਰੀ ਰਹਿ ਜਾਂਦੀ ਹੈ।
ਅਹੋਈ ਅਸ਼ਟਮੀ 2025 — ਪੂਜਾ ਦਾ ਸ਼ੁੱਭ ਮੁਹੂਰਤ
ਤਰੀਕ: ਸੋਮਵਾਰ, 13 ਅਕਤੂਬਰ 2025
ਪੂਜਾ ਦਾ ਸਮਾਂ: ਸ਼ਾਮ 5:53 ਤੋਂ 7:08 ਤੱਕ (ਕੁੱਲ 1 ਘੰਟਾ 15 ਮਿੰਟ)
ਤਾਰਿਆਂ ਨੂੰ ਅਰਘ ਦਾ ਸਮਾਂ: ਸ਼ਾਮ 6:17 ਵਜੇ ਤੱਕ
ਚੰਦ੍ਰੋਦਯ ਸਮਾਂ: ਰਾਤ 11:40 ਵਜੇ
ਅਹੋਈ ਅਸ਼ਟਮੀ ਦੀ ਪੂਜਾ ਵਿਧੀ
- ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ।
- ਘਰ 'ਚ ਗੰਗਾਜਲ ਛਿੜਕੋ ਅਤੇ ਕੰਧ ‘ਤੇ ਕੁਮਕੁਮ ਨਾਲ ਅਹੋਈ ਮਾਤਾ ਦੀ ਤਸਵੀਰ ਬਣਾਓ।
- ਸ਼ਾਮ ਦੇ ਸਮੇਂ ਪੂਜਾ ਸਥਾਨ 'ਤੇ ਘਿਓ ਦਾ ਦੀਵਾ ਜਲਾਓ।
- ਪੂਜਾ ਦੀ ਥਾਲੀ 'ਚ ਫੁੱਲ, ਫ਼ਲ ਅਤੇ ਮਠਿਆਈ ਰੱਖੋ।
- ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਨ।
- ਫਿਰ ਘਰ 'ਚ ਬਣੇ ਪਕਵਾਨਾਂ ਦਾ ਭੋਗ ਅਹੋਈ ਮਾਤਾ ਨੂੰ ਲਗਾਓ
- ਇਸ ਤੋਂ ਬਾਅਦ ਸ਼ਾਮ ਨੂੰ ਤਾਰਿਆਂ ਦੇ ਦਰਸ਼ਨ ਕਰਕੇ ਅਰਘ ਦਿਓ।
- ਬਾਅਦ 'ਚ ਘਰ ਦੇ ਬਜ਼ੁਰਗਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਵੋ ਅਤੇ ਫਿਰ ਪ੍ਰਸਾਦ ਖਾ ਕੇ ਵਰਤ ਖੋਲ੍ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ, ਧਨਤੇਰਸ 'ਤੇ ਵਰ੍ਹੇਗਾ ਧਨ
NEXT STORY