ਨੈਸ਼ਨਲ ਡੈਸਕ - ਬੁਲਗਾਰੀਆਈ ਰਹੱਸਵਾਦੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨੇ ਸੋਨੇ ਦੇ ਨਿਵੇਸ਼ਕਾਂ 'ਚ ਚਿੰਤਾ ਅਤੇ ਸ਼ਸ਼ੋਪੰਜ ਪੈਦਾ ਕਰ ਦਿੱਤਾ ਹੈ। ਭਾਰਤ 'ਚ ਇਸ ਸਮੇਂ ਸੋਨੇ ਦੀ ਕੀਮਤ ਲਗਭਗ 1.59 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਚੱਲ ਰਹੀ ਹੈ। ਜਿੱਥੇ ਇਹ ਵਧਦੀਆਂ ਕੀਮਤਾਂ ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਫਾਇਦੇਮੰਦ ਸਾਬਤ ਹੋ ਰਹੀਆਂ ਹਨ, ਉੱਥੇ ਹੀ ਗਹਿਣੇ ਖਰੀਦਣ ਵਾਲੇ ਆਮ ਲੋਕਾਂ ਦੇ ਬਜਟ 'ਤੇ ਇਹ ਕਾਫੀ ਭਾਰੀ ਪੈ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਪੋਸਟਾਂ ਅਨੁਸਾਰ, ਬਾਬਾ ਵੇਂਗਾ ਨੇ ਸਾਲ 2026 'ਚ ਭਾਰੀ ਆਰਥਿਕ ਅਸਥਿਰਤਾ ਦੀ ਭਵਿੱਖਬਾਣੀ ਕੀਤੀ ਸੀ। ਇਨ੍ਹਾਂ ਦਾਅਵਿਆਂ 'ਚ ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਦੌਰਾਨ ਸੋਨੇ ਦੀਆਂ ਕੀਮਤਾਂ 'ਚ 25 ਤੋਂ 40 ਫੀਸਦੀ ਤੱਕ ਦਾ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ, ਤਾਂ ਸੋਨੇ ਦਾ ਭਾਅ 1.63 ਲੱਖ ਰੁਪਏ ਤੋਂ ਲੈ ਕੇ 1.82 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।
ਦੂਜੇ ਪਾਸੇ, ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਕਈ ਗਲੋਬਲ ਕਾਰਕਾਂ ਜਿਵੇਂ ਕਿ ਵਿਆਜ ਦਰਾਂ, ਮਹਿੰਗਾਈ, ਭੂ-ਰਾਜਨੀਤਿਕ ਤਣਾਅ ਅਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਮਾਹਰਾਂ ਨੇ ਨਿਵੇਸ਼ਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਫਵਾਹਾਂ ਦੇ ਆਧਾਰ 'ਤੇ ਜਲਦਬਾਜ਼ੀ 'ਚ ਕੋਈ ਫੈਸਲਾ ਨਾ ਲੈਣ। ਉਨ੍ਹਾਂ ਮੁਤਾਬਕ, ਨਿਵੇਸ਼ਕਾਂ ਨੂੰ ਘਬਰਾ ਕੇ ਨਾ ਤਾਂ ਸੋਨਾ ਵੇਚਣਾ ਚਾਹੀਦਾ ਹੈ ਅਤੇ ਨਾ ਹੀ ਲੋੜ ਤੋਂ ਵੱਧ ਖਰੀਦਦਾਰੀ ਕਰਨੀ ਚਾਹੀਦੀ ਹੈ, ਬਲਕਿ ਆਪਣੀ ਨਿਵੇਸ਼ ਯੋਜਨਾ 'ਤੇ ਟਿਕੇ ਰਹਿਣਾ ਚਾਹੀਦਾ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਕਿਸੇ ਲਿਖਤੀ ਰੂਪ ਵਿੱਚ ਮੌਜੂਦ ਨਹੀਂ ਹਨ; ਇਹ ਸਿਰਫ਼ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਸੁਣੀਆਂ-ਸੁਣਾਈਆਂ ਗੱਲਾਂ 'ਤੇ ਅਧਾਰਤ ਹਨ। ਹਾਲਾਂਕਿ ਇਤਿਹਾਸ ਦੀਆਂ ਕੁਝ ਘਟਨਾਵਾਂ ਉਨ੍ਹਾਂ ਦੇ ਦਾਅਵਿਆਂ ਦੇ ਨੇੜੇ ਰਹੀਆਂ ਹਨ, ਪਰ ਵਿਗਿਆਨ ਅਜਿਹੀਆਂ ਗੱਲਾਂ ਨੂੰ ਪ੍ਰਮਾਣਿਤ ਨਹੀਂ ਕਰਦਾ ਅਤੇ ਇਨ੍ਹਾਂ ਨੂੰ ਸਿਰਫ਼ ਇਕ 'ਇਤਫ਼ਾਕ' ਮੰਨਦਾ ਹੈ। ਸੋਨਾ ਇੱਕ ਸੁਰੱਖਿਅਤ ਨਿਵੇਸ਼ ਜ਼ਰੂਰ ਹੈ, ਪਰ ਇਸ 'ਚ ਹਮੇਸ਼ਾ ਸੋਚ-ਸਮਝ ਕੇ ਅਤੇ ਸੰਤੁਲਿਤ ਤਰੀਕੇ ਨਾਲ ਨਿਵੇਸ਼ ਕਰਨਾ ਹੀ ਬਿਹਤਰ ਹੁੰਦਾ ਹੈ।
Vastu : ਘਰ 'ਚ ਨਹੀਂ ਹੋਵੇਗੀ ਹੁਣ ਕਿਸੇ ਵੀ ਤਰ੍ਹਾਂ ਦੀ ਤੰਗੀ, ਵਾਸਤੂ ਅਨੁਸਾਰ ਕਰ ਲਓ ਇਹ ਕੰਮ
NEXT STORY