ਜਲੰਧਰ— ਕਈ ਵਾਰ ਵਿਅਕਤੀ ਦੀ ਜ਼ਿੰਦਗੀ 'ਚ ਉਸ ਦੇ ਬੁਰੇ ਗ੍ਰਹਿ ਦੋਸ਼ਾਂ ਦੇ ਚਲਦੇ ਕਈ ਮੁਸ਼ਕਲਾਂ ਪੈਦਾ ਹੋਣ ਲੱਗਦੀਆਂ ਹਨ, ਜਿਸ ਦੇ ਕਾਰਨ ਉਸ ਨੂੰ ਕਿਸੇ ਕੰਮ ਵਿਚ ਵੀ ਸਫਲਤਾ ਨਹੀਂ ਮਿਲ ਪਾਉਂਦੀ ਪਰ ਜੇਕਰ ਵਿਅਕਤੀ ਕੁਝ ਉਚਿਤ ਉਪਾਅ ਕਰੇ ਤਾਂ ਆਪਣੀ ਜ਼ਿੰਦਗੀ 'ਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਹਮੇਸ਼ਾ-ਹਮੇਸ਼ਾ ਲਈ ਮੁਕਤੀ ਪਾ ਸਕਦਾ ਹੈ। ਤਾਂ ਜੇਕਰ ਤੁਹਾਡੀ ਜ਼ਿੰਦਗੀ 'ਚ ਗ੍ਰਹਿਆਂ ਦੇ ਬੁਰੇ ਪ੍ਰਭਾਵਾਂ ਕਾਰਨ ਪੈਸਿਆਂ ਦੀ ਤੰਗੀ ਹੈ, ਜ਼ਿੰਦਗੀ 'ਚ ਸਫਲਤਾ ਨਹੀਂ ਮਿਲ ਰਹੀ ਜਾਂ ਵਾਸਤੂ ਦੋਸ਼ਾਂ ਕਾਰਨ ਘਰ 'ਚ ਸੁਖ-ਸ਼ਾਂਤੀ ਨਹੀਂ ਹੈ ਤਾਂ ਕਾਲੀ ਮਿਰਚ ਦੇ ਕੁਝ ਚਮਤਕਾਰੀ ਉਪਾਅ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ।
— ਧਨ ਪ੍ਰਾਪਤੀ
ਜੇਕਰ ਤੁਹਾਡੇ ਘਰ ਵਿਚ ਧਨ ਦੀ ਕਮੀ ਰਹਿੰਦੀ ਹੈ ਤਾਂ ਇਹ ਉਪਾਅ ਕਰ ਸਕਦੇ ਹੋ। ਇਸ ਉਪਾਅ ਨਾਲ ਧਨ 'ਚ ਵਾਧਾ ਹੋਵੇਗਾ।
ਉਪਾਅ
ਸਭ ਤੋਂ ਪਹਿਲਾਂ ਕਾਲੀ ਮਿਰਚ ਦੇ 5 ਦਾਣੇ ਲਓ ਅਤੇ ਉਨ੍ਹਾਂ ਨੂੰ ਆਪਣੇ ਸਿਰ ਤੋਂ 7 ਵਾਰੀ ਵਾਰ ਲਓ। ਫਿਰ ਕਿਸੇ ਚੁਰਾਹੇ 'ਤੇ ਖੜੇ ਹੋ ਕੇ ਜਾਂ ਕਿਸੇ ਸ਼ਾਂਤੀ ਵਾਲੀ ਥਾਂ 'ਤੇ ਚਾਰਾਂ ਦਿਸ਼ਾਵਾਂ 'ਚ 4 ਦਾਣੇ ਸੁੱਟ ਦਿਓ ਅਤੇ 5ਵੇਂ ਦਾਣੇ ਨੂੰ 'ਤੇ ਅਸਮਾਨ ਵੱਲ ਸੁੱਟ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਵਿਅਕਤੀ ਇਹ ਉਪਾਅ ਕਰਦਾ ਹੈ। ਉਸ ਦੇ ਲਈ ਅਚਾਨਕ ਧਨ ਪ੍ਰਾਪਤੀ ਦੇ ਯੋਗ ਬਣਦੇ ਹਨ। ਨਾਲ ਹੀ ਜੇਕਰ ਕਿਸੇ ਦੀ ਬੁਰੀ ਨਜ਼ਰ ਕਾਰਨ ਤੁਹਾਡੀ ਆਰਥਿਕ ਹਾਲਤ ਖਾਰਾਬ ਹੋ ਰਹੀ ਹੈ ਤਾਂ ਉਹ ਦੋਸ਼ ਵੀ ਦੂਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਬੁਰੀ ਨਜ਼ਰ ਵੀ ਉੱਤਰ ਜਾਂਦੀ ਹੈ।
— ਵਾਸਤੂ ਦੋਸ਼ ਹੋਣਗੇ ਦੂਰ
ਜੇਕਰ ਤੁਹਾਡੇ ਘਰ 'ਚ ਵੀ ਕਈ ਤਰ੍ਹਾਂ ਦੇ ਵਾਸਤੂ ਦੋਸ਼ ਹਨ, ਜਿਨ੍ਹਾਂ ਦਾ ਤੁਸੀਂ ਚਾਹ ਕੇ ਵੀ ਦੂਰ ਨਹੀਂ ਕਰ ਪਾ ਰਹੇ ਹੋ ਤਾਂ ਇਕ ਵਾਰ ਇਹ ਉਪਾਅ ਜ਼ਰੂਰ ਕਰੋ।
ਉਪਾਅ
ਸ਼ਾਸਤਰਾਂ ਅਨੁਸਾਰ ਸ਼ਨੀ ਦੇਵ ਦਾ ਪ੍ਰਭਾਵ ਹੋਣ ਨਾਲ ਕਈ ਲੋਕ ਪ੍ਰੇਸ਼ਾਨ ਰਹਿੰਦੇ ਹਨ। ਸ਼ਨੀ ਗ੍ਰਹਿ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਤੁਹਾਨੂੰ ਇਕ ਕਾਲੇ ਕੱਪੜੇ 'ਚ ਕਾਲੀ ਮਿਰਚ ਅਤੇ ਪੈਸੇ ਲਪੇਟ ਕੇ ਕਿਸੇ ਗਰੀਬ ਨੂੰ ਦਾਨ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਨੀ ਗ੍ਰਹਿ ਦਾ ਪ੍ਰਭਾਵ ਘੱਟ ਹੋਣ ਲੱਗਦਾ ਹੈ।
— ਸਫਲਤਾ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਹੋਣਗੀਆਂ ਦੂਰ
ਕਈ ਵਾਰ ਹੁੰਦਾ ਹੈ ਜਦੋਂ ਵਿਅਕਤੀ ਦਾ ਬਣਦਾ ਕੰਮ ਵਿਗੜ ਜਾਂਦਾ ਹੈ ਜਾਂ ਕੰਮ ਵਿਚ ਅਨੇਕ ਰੁਕਾਵਟਾਂ ਆਉਣ ਲੱਗਦੀਆਂ ਹਨ। ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਾਲੀ ਮਿਰਚ ਦਾ ਟੋਟਕਾ ਬਹੁਤ ਸਹਾਇਕ ਸਾਬਤ ਹੋ ਸਕਦਾ ਹੈ।
ਉਪਾਅ
ਤੁਸੀਂ ਜਦੋਂ ਵੀ ਘਰ 'ਚੋਂ ਬਾਹਰ ਕੰਮ ਕਰਨ ਲਈ ਜਾਓ ਤਾਂ ਇਕ ਕਾਲੀ ਮਿਰਚ ਮੁੱਖ ਦਰਵਾਜੇ ਦੇ ਬਾਹਰ ਰੱਖੋ ਅਤੇ ਉਸ 'ਤੇ ਪੈਰ ਰੱਖ ਕੇ ਜਾਓ। ਧਿਆਨ ਰਹੇ ਕਿ ਕਾਲੀ ਮਿਰਚ 'ਤੇ ਪੈਰ ਰੱਖਣ ਤੋਂ ਬਾਅਦ ਜਲਦੀ ਨਾਲ ਘਰ ਨਾ ਆਓ। ਇਸ ਨਾਲ ਲਾਲ ਕਿਤਾਬ ਟੋਟਕੇ ਦਾ ਅਸਰ ਉਲਟਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਤੁਹਾਡਾ ਬਣਦਾ ਕੰਮ ਵਿਗੜ ਸਕਦਾ ਹੈ।
— ਬੀਮਾਰੀਆਂ ਹੋਣਗੀਆਂ ਦੂਰ
ਜੇਕਰ ਤੁਹਾਡੇ ਘਰ 'ਚ ਕੋਈ ਨਾ ਕੋਈ ਮੈਂਬਰ ਬੀਮਾਰ ਰਹਿੰਦਾ ਹੈ ਤਾਂ ਕਾਲੀ ਮਿਰਚ ਦੇ ਟੋਟਕੇ ਨਾਲ ਇਸ ਬੀਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਉਪਾਅ
ਕਾਲੀ ਮਿਰਚ ਦੇ 8 ਦਾਣੇ ਲਓ ਅਤੇ ਘਰ ਦੇ ਕਿਸੇ ਕੋਨੇ 'ਚ ਦੀਵੇ 'ਚ ਪਾ ਕੇ ਸਾੜ੍ਹ ਦਿਓ। ਇਸ ਉਪਾਅ ਨਾਲ ਘਰ 'ਚ ਬੀਮਾਰੀਆਂ ਪੈਦਾ ਕਰਨ ਵਾਲੀ ਊਰਜਾ ਦਾ ਨਾਸ਼ ਹੁੰਦਾ ਹੈ।
ਸਾਖੀ ਰਾਇ ਬੁਲਾਰ ਖਾਨ ਸਾਹਿਬ ਜੀ ਦੀ
NEXT STORY