ਜਲੰਧਰ(ਬਿਊਰੋ)- ਦੀਵਾਲੀ ਆਉਣ ਵਾਲੀ ਹੈ, ਇਸ ਲਈ ਸਾਫ-ਸਫਾਈ ਦਾ ਦੌਰ ਸ਼ੁਰੂ ਹੋ ਗਿਆ ਹੈ। ਉਂਝ ਤਾਂ ਹਰ ਵਿਅਕਤੀ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ ਕਰਦਾ ਹੈ ਤਾਂ ਕਿ ਦੀਵਾਲੀ ਦੇ ਦਿਨ ਦੇਵੀ ਲਕਸ਼ਮੀ ਉਨ੍ਹਾਂ ਦੇ ਘਰ ਆਏ ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵਾਲੀ 'ਤੇ ਜੇਕਰ ਕੁਝ ਚੀਜ਼ਾਂ ਘਰੋਂ ਬਾਹਰ ਕਰ ਦਿੱਤੀਆਂ ਜਾਣ ਤਾਂ ਧਨ ਸੰਬੰਧੀ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਵਾਸਤੂ ਸ਼ਾਸਤਰੀ ਵੀ ਮੰਨਦੇ ਹਨ ਕਿ ਘਰ 'ਚ ਸਾਫ-ਸਫਾਈ ਦਾ ਪੂਰਾ ਲਾਭ ਉਦੋਂ ਮਿਲੇਗਾ ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਘਰੋਂ ਬਾਹਰ ਕਰ ਦੇਵੋ। ਆਓ ਜਾਣਦੇ ਹਨ ਕਿਹੜੀਆਂ ਹਨ ਉਹ ਚੀਜ਼ਾਂ।
1- ਪੁਰਾਣੇ ਬੂਟ, ਜੁੱਤੀਆਂ ਅਤੇ ਚੱਪਲਾਂ ਜੋ ਤੁਸੀਂ ਨਹੀਂ ਪਾਉਂਦੇ ਜਾਂ ਟੁੱਟੇ ਹੋਏ ਹਨ, ਉਨ੍ਹਾਂ ਨੂੰ ਘਰ 'ਚ ਨਾ ਰੱਖੋ।
2- ਅਕਸਰ ਲੋਕ ਘਰ ਦੀਆਂ ਪੌੜੀਆਂ ਹੇਠਾਂ ਬੇਕਾਰ ਸਾਮਾਨ ਰੱਖ ਦਿੰਦੇ ਹਨ ਜੋ ਵਰਤੋਂ 'ਚ ਨਹੀਂ ਆਉਂਦਾ। ਅਜਿਹਾ ਕਰਨ ਨਾਲ ਜਗ੍ਹਾ ਤਾਂ ਰੁਕਦੀ ਹੀ ਹੈ ਨਾਲ ਹੀ ਸਾਰੇ ਘਰ 'ਚ ਨਕਾਰਾਤਮਕ ਊਰਜਾ ਫੈਲਦੀ ਰਹਿੰਦੀ ਹੈ।
3- ਬੰਦ ਪਈ ਘੜੀ 'ਚ ਬੈਟਰੀ ਪਾਓ ਜਾਂ ਉਸ ਨੂੰ ਘਰ 'ਚ ਨਾ ਰੱਖੋ। ਬੰਦ ਪਈ ਘੜੀ ਘਰ 'ਚ ਤਰੱਕੀ ਨਹੀਂ ਹੋਣ ਦਿੰਦੀ।
4- ਘਰ 'ਚ ਕੋਈ ਵੀ ਬਿਜਲੀ ਨਾਲ ਚੱਲਣ ਵਾਲਾ ਯੰਤਰ ਖਰਾਬ ਪਿਆ ਹੈ ਤਾਂ ਉਸ ਦੀ ਮੁਰੰਮਤ ਕਰਵਾਓ। ਜੇਕਰ ਉਪਯੋਗ ਲਾਇਕ ਨਾ ਹੋਵੇ ਤਾਂ ਉਸ ਨੂੰ ਵੇਚ ਦਿਓ। ਖਰਾਬ ਯੰਤਰ ਘਰ 'ਚ ਬਹੁਤ ਪਰੇਸ਼ਾਨੀਆਂ ਨੂੰ ਜਨਮ ਦਿੰਦੇ ਹਨ।
5- ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ, ਫੱਟੀਆਂ ਤਸਵੀਰਾਂ ਜਾਂ ਗਰੰਥ ਵਿਸਰਜਿਤ ਕਰ ਦਿਓ। ਦੀਵਾਲੀ ਦੇ ਦਿਨ ਨਵੀਂਆਂ ਮੂਰਤੀਆਂ, ਤਸਵੀਰਾਂ ਅਤੇ ਗਰੰਥ ਘਰ 'ਚ ਸਥਾਪਤ ਕਰੋ।
6- ਘਰ ਦਾ ਕੋਈ ਵੀ ਸ਼ੀਸ਼ਾ ਟੁੱਟਿਆ ਹੋਇਆ ਹੈ ਤਾਂ ਉਸ ਨੂੰ ਬਣਵਾਓ।
7- ਘਰ ਦੀ ਛੱਤ 'ਤੇ ਕਬਾੜ ਇੱਕਠਾ ਕਰ ਕੇ ਰੱਖਿਆ ਹੈ ਤਾਂ ਵੇਚ ਦਿਓ।
8- ਟੁੱਟੇ-ਫੁੱਟੇ ਪੁਰਾਣੇ ਭਾਂਡੇ ਅਤੇ ਜਿਨ੍ਹਾਂ ਭਾਂਡਿਆਂ ਦੀ ਤੁਸੀਂ ਵਰਤੋਂ ਨਹੀਂ ਕਰਦੇ, ਉਨ੍ਹਾਂ ਨੂੰ ਘਰ 'ਚ ਨਾ ਰੱਖੋ।
9- ਘਰ ਦਾ ਪੁਰਾਣਾ ਸਾਮਾਨ ਜਿਵੇਂ ਕੱਪੜੇ, ਖਿਡੌਣੇ ਆਦਿ ਕਿਸੇ ਲੋੜਵੰਦ ਨੂੰ ਦੇ ਦਿਓ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।
ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
NEXT STORY