ਨਵੀਂ ਦਿੱਲੀ - ਚੰਗੀ ਨੀਂਦ ਤੰਦਰੁਸਤ ਜੀਵਨ ਦਾ ਆਧਾਰ ਮੰਨੀ ਜਾਂਦੀ ਹੈ। ਜੇਕਰ ਰਾਤ ਦੇ ਸਮੇਂ 8 ਘੰਟੇ ਤੱਕ ਦੀ ਨੀਂਦ ਆ ਜਾਵੇ ਤਾਂ ਅਗਲਾ ਸਾਰਾ ਦਿਨ ਸਰੀਰ ਅਤੇ ਦਿਮਾਗ ਚੁਸਤ ਰਹਿੰਦੇ ਹਨ। ਵਾਸਤੂ ਸ਼ਾਸਤਰ ਮੁਤਾਬਕ ਠੀਕ ਢੰਗ ਨਾਲ ਨੀਂਦ ਨਾ ਲੈਣ ਦੇ ਕਾਰਨ ਵਿਅਕਤੀ ਦੇ ਸੌਣ ਦੀ ਦਿਸ਼ਾ ਅਤੇ ਉਸਦੀਆਂ ਸੌਣ ਦੀਆਂ ਆਦਤਾਂ ਹਨ। ਜੇ ਕੋਈ ਵਿਅਕਤੀ ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਨਿਯਮਾਂ ਅਨੁਸਾਰ ਸੌਂਦਾ ਹੈ, ਤਾਂ ਉਹ ਰਾਤ ਨੂੰ ਸ਼ਾਂਤੀ ਨਾਲ ਸੌਂ ਸਕਦਾ ਹੈ। ਇਸ ਸੰਬੰਧ ਵਿੱਚ, ਆਓ ਜਾਣਦੇ ਹਾਂ ਉਹ ਨਿਯਮ ਕਿਹੜੇ ਹਨ? ਜਿਨ੍ਹਾਂ ਦੀ ਸੋਂਦੇ ਸਮੇਂ ਹਮੇਸ਼ਾ ਪਾਲਣਾ ਕਰਨੀ ਚਾਹੀਦੀ ਹੈ।
ਵਾਸਤੂ ਸ਼ਾਸਤਰ ਮੁਤਾਬਕ ਸਾਨੂੰ ਪੂਰਬ ਦਿਸ਼ਾ ਵਿਚ ਸੌਣਾ ਚਾਹੀਦਾ ਹੈ। ਪੂਰਬ ਦਿਸ਼ਾ ਵਿਚ ਸਿਰ ਕਰਕੇ ਸੌਣ ਨਾਲ ਵਿਅਕਤੀ 'ਤੇ ਸਕਾਰਾਤਮਕ ਪ੍ਰਭਾਵ ਪੈਂਦੇ ਹਨ। ਇਸ ਨਾਲ ਵਿਅਕਤੀ ਦੀ ਕਾਰਜ ਕਰਨ ਦੀ ਸਮਰੱਥਾ ਅਤੇ ਧਿਆਨ ਲਗਾਉਣ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ। ਵਾਸਤੂ ਮੁਤਾਬਕ ਤੁਸੀਂ ਪੱਛਮ ਦਿਸ਼ਾ ਵੱਲ ਵੀ ਸਿਰ ਕਰਕੇ ਸੌ ਸਕਦੇ ਹੋ । ਮਾਨਤਾ ਹੈ ਕਿ ਇਸ ਨਾਲ ਵਿਅਕਤੀ ਦਾ ਮਾਣ ਵਧਣ ਲਗਦਾ ਹੈ।
ਕਦੇ ਵੀ ਉੱਤਰ ਦਿਸ਼ਾ ਵਿੱਚ ਸਿਰ ਕਰਕੇ ਨਾ ਸੌਵੋ। ਅਜਿਹਾ ਕਰਨ ਨਾਲ ਮਨ ਵਿੱਚ ਕਈ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਆਉਂਦੇ ਹਨ। ਇਸ ਤੋਂ ਇਲਾਵਾ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹੋ ਸਕਦਾ ਹੈ। ਹਾਲਾਂਕਿ ਤੁਸੀਂ ਦੱਖਣ ਦਿਸ਼ਾ ਵਿੱਚ ਆਪਣਾ ਸਿਰ ਕਰਕੇ ਸੌਂ ਸਕਦੇ ਹੋ। ਵਾਸਤੂ ਅਨੁਸਾਰ ਦੱਖਣ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।
ਵਾਸਤੂ ਸ਼ਾਸਤਰ ਮੁਤਾਬਕ ਗੰਦੇ ਬਿਸਤਰੇ ਅਤੇ ਟੁੱਟੇ ਹੋਏ ਬੈੱਡ ਉੱਤੇ ਕਦੇ ਵੀ ਨਹੀਂ ਸੌਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਗੰਦੇ ਬਿਸਤਰੇ ਉੱਤੇ ਸੌਂਣ ਨਾਲ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਬਿਨਾਂ ਕੱਪੜਿਆਂ ਦੇ ਨਹੀਂ ਸੌਂਣਾ ਚਾਹੀਦਾ।
ਸੌਂਣ ਤੋਂ ਪਹਿਲਾਂ ਆਪਣੇ ਹੱਥ-ਮੂੰਹ ਧੋ ਕੇ ਅਤੇ ਬਰੱਸ਼ ਕਰਕੇ ਜ਼ਰੂਰ ਸੋਵੋ। ਵਾਸਤੂ ਸ਼ਾਸਤਰ ਮੁਤਾਬਕ ਬਿਸਤਰੇ ਉੱਤੇ ਜੂਠੇ ਮੂੰਹ ਨਹੀਂ ਸੌਂਣਾ ਚਾਹੀਦਾ। ਜੂਠੇ ਮੂੰਹ ਸੌਂਣ ਨਾਲ ਵਿਅਕਤੀ ਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ ਅਜਿਹਾ ਕਰਨ ਨਾਲ ਰਾਤ ਨੂੰ ਨੀਂਦ ਕਈ ਵਾਰ ਟੁੱਟਦੀ ਹੈ।
ਇਹ ਵੀ ਪੜ੍ਹੋ: Rashifal 2021: ਜਾਣੋ ਮੀਨ ਰਾਸ਼ੀ ਵਾਲਿਆਂ ਲਈ ਕਿਵੇਂ ਦਾ ਰਹੇਗਾ ਅਗਸਤ ਦਾ ਮਹੀਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਨਾਗ ਪੰਚਮੀ' 'ਤੇ ਭੁੱਲ ਕੇ ਨਾ ਪਿਲਾਓ ਸੱਪਾਂ ਨੂੰ ਦੁੱਧ, ਸਿਰਫ਼ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY