ਨਵੀਂ ਦਿੱਲੀ - ਧਨ ਕਮਾਉਣ ਲਈ ਵਿਅਕਤੀ ਸਖ਼ਤ ਮਿਹਨਤ ਕਰਦਾ ਹੈ। ਕਦੇ ਤਾਂ ਮਿਹਨਤ ਦਾ ਫ਼ਲ ਮਿਲਦਾ ਹੈ ਅਤੇ ਕਦੇ ਨਹੀਂ ਮਿਲਦਾ। ਕਈ ਵਾਰ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਪੈਸਾ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਿ ਮੈਨੇਜਮੈਂਟ ਸਹੀ ਨਾ ਹੋਣ ਕਾਰਨ ਫਿਰ ਧਨ ਦੀ ਕਮੀ ਹੋ ਜਾਂਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਿਹਨਤ ਤਾਂ ਜ਼ਿਆਦਾ ਹੁੰਦੀ ਹੈ ਪਰ ਮਿਹਨਤ ਮੁਤਾਬਕ ਪੈਸਾ ਨਹੀਂ ਮਿਲਦਾ। ਇਨ੍ਹਾਂ ਸਮੱਸਿਆਵਾਂ ਦਾ ਕਾਰਨ ਵਾਸਤੂਦੋਸ਼ ਅਤੇ ਕੁਝ ਗਲਤ ਆਦਤਾਂ ਹਨ।
ਇਹ ਵੀ ਪੜ੍ਹੋ: Vastu Tips : ਇਨ੍ਹਾਂ ਵਾਸਤੂ ਦੋਸ਼ਾਂ ਨੂੰ ਖ਼ਤਮ ਕਰਕੇ ਧਨ ਦੀ ਦੇਵੀ ਲਕਸ਼ਮੀ ਮਾਤਾ ਦੀਆਂ ਹਾਸਲ ਕਰੋ ਖ਼ੁਸ਼ੀਆਂ
- ਧਿਆਨ, ਪੂਜਾ, ਪ੍ਰਾਰਥਨਾ ਦੇ ਸਮੇਂ ਚਿਹਰਾ ਜਾਂ ਮੂੰਹ ਪੂਰਬ ਜਾਂ ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ।
- ਹਰ ਸ਼ਨੀਵਾਰ ਨੂੰ ਘਰ ਦੀ ਸਫਾਈ ਜ਼ਰੂਰ ਕਰੋ।
- ਘਰ ਦੇ ਮੁੱਖ ਦਰਵਾਜ਼ੇ 'ਤੇ ਗਣੇਸ਼ ਜੀ ਦੀ ਮੂਰਤੀ ਜਾਂ ਤਸਵੀਰ ਨੂੰ ਇਸ ਤਰ੍ਹਾਂ ਰੱਖੋ ਕਿ ਉਨ੍ਹਾਂ ਦਾ ਚਿਹਰਾ ਘਰ ਦੇ ਅੰਦਰ ਵੱਲ ਹੋਵੇ। ਇਸ 'ਤੇ ਸਵੇਰੇ ਹਰੀ ਦੁਰਵਾ ਚੜ੍ਹਾਓ।
- ਘਰ ਵਿੱਚ ਸਥਾਪਤ ਦੇਵਤਿਆਂ ਨੂੰ ਕੁਮਕੁਮ, ਚੰਦਨ, ਫੁੱਲ ਆਦਿ ਭੇਟ ਕਰੋ।
- ਸ਼ਾਮ ਤੋਂ ਪਹਿਲਾਂ ਘਰ ਵਿੱਚ ਦੀਵਾ ਜਗਾਓ। ਘਰ ਦੀਆਂ ਬੀਬੀਆਂ ਨੂੰ ਵੀ ਦੇਵੀ ਦੇਵਤਿਆਂ ਦੀ ਨਿਯਮਤ ਆਰਤੀ ਕਰਨੀ ਚਾਹੀਦੀ ਹੈ।
- ਪਰਿਵਾਰ ਦੇ ਹਰੇਕ ਮੈਂਬਰ ਦੀ ਚੰਗੀ ਸਿਹਤ ਲਈ, ਹਰ ਰੋਜ਼ ਸਵੇਰੇ ਪੀਲੇ ਚੰਦਨ ਨੂੰ ਰਗੜੋ ਅਤੇ ਪਰਿਵਾਰ ਦੇ ਹਰੇਕ ਮੈਂਬਰ ਦੇ ਮੱਥੇ 'ਤੇ ਇਸ ਦਾ ਇੱਕ ਟੀਕਾ ਲਗਾਓ। ਕਿਸੇ ਵੀ ਮੈਂਬਰ ਨੂੰ ਇਸ ਨੂੰ ਪੂੰਝਣਾ ਜਾਂ ਮਿਟਾਉਣਾ ਨਹੀਂ ਚਾਹੀਦਾ। ਇਹ ਚੰਗਾ ਹੈ ਕਿ ਤੁਸੀਂ ਸਮੂਹਿਕ ਪ੍ਰਾਰਥਨਾ ਜਾਂ ਭਜਨ ਕਰਨ ਤੋਂ ਬਾਅਦ ਇਸ ਕਿਸਮ ਦਾ ਕੰਮ ਕਰੋ। ਇਹ ਇੱਕ ਸਾਤਵਿਕ ਕਿਰਿਆ ਹੈ।
- ਪਰਿਵਾਰ ਵਿੱਚ ਕਿਸੇ ਵੀ ਸ਼ੁਭ ਕਾਰਜ ਲਈ, ਪੂਜਾ, ਵਿਆਹ, ਜਨਮਦਿਨ ਦੀ ਪਾਰਟੀ ਆਦਿ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੁਸ਼ਲਤਾ ਨਾਲ ਕਰਨ ਲਈ, ਸਭ ਤੋਂ ਪਹਿਲਾਂ ਉਸ ਦਿਨ ਗਣੇਸ਼ ਦੇ ਚਿੱਤਰ ਦੇ ਸਾਹਮਣੇ ਧੂਪ ਧੁਖਾਉ। ਗਣੇਸ਼ ਜੀ ਦੀ ਸੁੰਢ ਦੀ ਪੂਜਾ ਜ਼ਰੂਰ ਕਰੋ। ਮੰਗਲਿਕ ਕਾਰਜਾਂ ਦਾ ਨਿਪਟਾਰਾ ਸੁਚੱਜੇ ਢੰਗ ਨਾਲ ਹੋਵੇਗਾ। ਲਗਾਤਾਰ 'ਗਜਾਨਨ-ਗਜਾਨਨ' ਕਹਿੰਦੇ ਰਹੋ।
ਇਹ ਵੀ ਪੜ੍ਹੋ: ਜਾਣੋ ਭੋਲੇਨਾਥ ਕਿਉਂ ਧਾਰਨ ਕਰਦੇ ਨੇ ਮੱਥੇ 'ਤੇ ਚੰਦਰਮਾ ਅਤੇ ਜਟਾਂ 'ਚ ਗੰਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਜਾਪ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
NEXT STORY