ਲੋਕ ਇਸ ਗੱਲ ਨੂੰ ਲੈ ਕੇ ਬਹਿਸ ਕਰਨਾ ਚਾਹੁੰਦੇ ਹਨ ਕਿ ਕੀ ਮਾਸਕ ਪਹਿਨਣਾ ਕੋਵਿਡ-19 ਤੋਂ ਬਚਾਅ ਲਈ ਕੰਮ ਕਰਦਾ ਹੈ ਪਰ ਯੂ.ਐੱਸ.ਸੈਂਟਰ ਆਫ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ. ਡੀ. ਸੀ.) ਦਾ ਕਹਿਣਾ ਹੈ ਕਿ ਘੱਟ ਤੋਂ ਘੱਟ ਤੁਹਾਨੂੰ ਦਸਤਾਨੇ ਉਤਾਰ ਦੇਣੇ ਚਾਹੀਦੇ ਹਨ। ਯੂ. ਐੱਸ. ਸੀ. ਡੀ. ਸੀ. ਅਤੇ ਯੂਰਪੀ ਸੀ. ਡੀ. ਸੀ. ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ ਇਹ ਕਿਹਾ ਗਿਆ ਹੈ ਕਿ ਕੋਵਿਡ-19 ਤੋਂ ਸੁਰੱਖਿਆ ਲਈ ਦਸਤਾਨਿਆਂ ਦੀ ਵਰਤੋਂ ਜ਼ਰੂਰੀ ਰਣਨੀਤੀ ਨਹੀਂ ਹੈ। ਇਨ੍ਹਾਂ ਅਨੁਸਾਰ ‘ਜ਼ਰੂਰੀ ਨਹੀਂ ਕਿ ਦਸਤਾਨੇ ਤੁਹਾਨੂੰ ਕੋਵਿਡ-19 ਤੋਂ ਬਚਾਉਣਗੇ।’
ਸ਼ਿਕਾਗੋ ਯੂਨੀਵਰਸਿਟੀ ’ਚ ਇਨਫੈਕਸ਼ਨ ਕੰਟਰੋਲ ਪ੍ਰੋਗਰਾਮ ਬਾਲ ਵਿਭਾਗ ਦੀ ਡਾਇਰੈਕਟਰ ਏਲੀਸਨ ਬਾਰਟਲੇਟ ਕਹਿੰਦੀ ਹੈ, ‘ਅਸਲ ’ਚ ਦਸਤਾਨੇ ਪਹਿਨਣ ਵਾਲੇ ਲਾਪ੍ਰਵਾਹ ਹੋ ਸਕਦੇ ਹਨ। ਦਸਤਾਨੇ ਹੱਥਾਂ ਨੂੰ ਸਾਫ਼-ਸੁਥਰਾ ਰੱਖਣ ਦਾ ਬਦਲ ਨਹੀਂ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦੌਰ ’ਚ ਆਪਣੀ ਗੱਡੀ ਨੂੰ ਵੀ ਰੱਖੋ ਵਾਇਰਸ ਫ੍ਰੀ, ਰਹੋਗੇ ਹਮੇਸ਼ਾ ਸੁਰੱਖਿਅਤ

ਸੁਰੱਖਿਆ ਦਾ ਝੂਠਾ ਅਹਿਸਾਸ
ਉਨ੍ਹਾਂ ਅਨੁਸਾਰ ‘‘ਮੈਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮਾਮਲੇ ’ਚ ਡਿਸਪੋਜ਼ੇਬਲ ਸਰਜੀਕਰ ਦਸਤਾਨਿਆਂ ਦੀ ਕੋਈ ਥਾਂ ਨਹੀਂ। ਇਸ ਨਾਲ ਲੋਕਾਂ ਨੂੰ ਸੁਰੱਖਿਆ ਦਾ ਝੂਠਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਹੱਥ ਬਿਲਕੁਲ ਸਾਫ ਅਤੇ ਸੁਰੱਖਿਅਤ ਹਨ, ਜਦਕਿ ਅਜਿਹਾ ਬਿਲਕੁੱਲ ਨਹੀਂ ਹੁੰਦਾ।’’
ਉਹ ਕਹਿੰਦੀ ਹੈ ਕਿ ਤੁਸੀਂ ਦਸਤਾਨੇ ਉਤਾਰਦੇ ਸਮੇਂ ਵੀ ਆਪਣੇ ਹੱਥਾਂ ਨੂੰ ਗਲਤੀ ਨਾਲ ਦੂਸ਼ਿਤ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਆਪਣੇ ਦਸਤਾਨੇ ਉਤਾਰਨ ਤੋਂ ਬਾਅਦ ਆਪਣੇ ਹੱਥ ਨਹੀਂ ਧੋਂਦੇ ਹੋ ਤਾਂ ਤੁਹਾਡੇ ਹੱਥ ਸਾਫ ਨਹੀਂ ਹੁੰਦੇ ਭਾਵੇਂ ਤੁਸੀਂ ਮਨ ’ਚ ਇਹੀ ਸੋਚਦੇ ਰਹੋ ਕਿ ਦਸਤਾਨੇ ਪਹਿਨਣ ਦੀ ਵਜ੍ਹਾ ਨਾਲ ਤੁਹਾਡੇ ਹੱਥ ਤਾਂ ਸਾਫ ਹੀ ਹੋਣਗੇ। ਤੁਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ, ਕਿਉਂਕਿ ਤੁਹਾਡੀ ਚਮੜੀ ਕਿਸੇ ਸਤਾਂ ਨੂੰ ਨਹੀਂ ਛੂੰਹੁਦੀ ਪਰ ਜਿਵੇਂ ਹੀ ਤੁਸੀਂ ਕਿਸੇ ਸਤ੍ਹਾ ਨੂੰ ਛੂਹਣ ਤੋਂ ਬਾਅਦ ਆਪਣੇ ਮਾਸਕ ਜਾਂ ਚਿਹਰੇ ਨੂੰ ਛੂੰਹਦੇ ਹੋ ਤਾਂ ਉਸ ਨਾਲ ਇਨਫੈਕਸ਼ਨ ਫੈਲ ਸਕਦੀ ਹੈ, ਭਾਵੇਂ ਕਿ ਤੁਸੀਂ ਦਸਤਾਨੇ ਪਹਿਣੇ ਹੋਣ। ਅਜਿਹੀ ਹਾਲਤ ’ਚ ਤੁਹਾਡੇ ਦਸਤਾਨੇ ਕੋਈ ਸੁਰੱਖਿਆ ਦਾ ਕੰਮ ਨਹੀਂ ਕਰਦੇ।
ਪੜ੍ਹੋ ਇਹ ਵੀ ਖਬਰ - ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ

ਸੀ.ਡੀ.ਸੀ ਦਿਸ਼ਾ ਨਿਰਦੇਸ਼ ਅਨੁਸਾਰ ਮੁੜ ਵਰਤੋਂ ਕੀਤੇ ਜਾ ਸਕਣ ਵਾਲੇ ਦਸਤਾਨਿਆਂ ਦੀ ਵਰਤੋਂ ਤੁਸੀਂ ਘਰ ਦੀ ਸਫ਼ਾਈ ਦੌਰਾਨ ਕਰ ਸਕਦੇ ਹੋ ਪਰ ਇਹ ਇਨਫ਼ੈਕਸ਼ਨ ਦੀ ਰੋਕਥਾਮ ਦੀ ਤੁਲਨਾ ’ਚ ਤੁਹਾਡੇ ਹੱਥਾਂ ਦੀ ਸੁਰੱਖਿਆ ਕਰਨ ’ਚ ਵੱਧ ਕਾਰਗਰ ਹਨ।
ਬੀਮਾਰੀ ਦੀ ਦੇਖਭਾਲ ਸਮੇਂ ਕਰੋ ਇਨ੍ਹਾਂ ਦੀ ਵਰਤੋਂ
ਸੀ.ਡੀ.ਸੀ. ਡਿਸਪੋਜ਼ੇਬਲ ਦਸਤਾਨੇ ਪਹਿਨਣ ਦੀ ਵੀ ਸਿਫਾਰਿਸ਼ ਕਰਦਾ ਹੈ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜੋ ਬੀਮਾਰ ਹੈ ਅਤੇ ਉਸ ਦੇ ਕਿਸੇ ਅੰਗ ਜਾਂ ਕਿਸੇ ਹੋਰ ਹਿੱਸੇ ਦੇ ਸੰਪਰਕ ’ਚ ਆਉਣ ਦਾ ਖਤਰਾ ਵੱਧ ਜਾਂਦਾ ਹੈ ਤਾਂ ਤੁਸੀਂ ਡਿਸਪੋਜ਼ੇਬਲ ਦਸਤਾਨੇ ਦੀ ਵਰਤੋਂ ਕਰੋ। ਇਹ ਤੁਹਾਡੇ ਲਈ ਸਹੀ ਰਹਿਣਗੇ।
ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
ਹੈਲਥਕੇਅਰ ਵਰਕਰਜ਼ ਲਈ ਜ਼ਰੂਰੀ
ਐਲੀਸਨ ਕਹਿੰਦੀ ਹੈ ਕਿ ਹੈਲਥਕੇਅਰ ਵਰਕਰਜ਼ ਨੂੰ ਦਸਤਾਨਿਆਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਜੋ ਜਾਣਦੇ ਹਨ ਕਿ ਉਨ੍ਹਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ। ਆਮ ਜਨਤਾ ਵੱਲੋਂ ਦਸਤਾਨਿਆਂ ਦੀ ਬਹੁਤੀ ਵਰਤੋਂ ਉਨ੍ਹਾਂ ਲੋਕਾਂ ਲਈ ਕਮੀ ਪੈਦਾ ਕਰ ਸਕਦੀ ਹੈ, ਜਿਨ੍ਹਾਂ ਨੂੰ ਇਨ੍ਹਾਂ ਦੀ ਸਭ ਤੋਂ ਲੋੜ ਹੈ। ਉਹ ਕਹਿੰਦੀ ਹੈ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦੀ ਤੁਲਨਾ ’ਚ ਹੁਣ ਇਨ੍ਹਾਂ ਦੀ ਕਮੀ ਨਹੀਂ ਹੈ ਪਰ ਫਿਰ ਵੀ ਇਸ ਦੀ ਸਪਲਾਈ ਬਣਾਈ ਰੱਖਣ ਵਧੇਰੇ ਮੁਸ਼ਕਲ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਵਾਤਾਵਰਨ ਲਈ ਵੀ ਹਨ ਹਾਨੀਕਾਰਕ
ਉਨ੍ਹਾਂ ਅਨੁਸਾਰ ਦਸਤਾਨਿਆਂ ਦੀ ਵਾਤਾਵਰਣ ਪਹਿਲੂ ’ਤੇ ਵੀ ਵਿਚਾਰ ਕਰਨ ਦੀ ਲੋੜ ਹੈ। ਦਸਤਾਨ ਸਿੰਗਲ ਵਰਤੋਂ ਲਈ ਹੁੰਦੇ ਹਨ। ਇਨ੍ਹਾਂ ਨਾਲ ਗ਼ੈਰ ਜ਼ਰੂਰੀ ਕਚਰਾ ਵੀ ਪੈਦਾ ਹੋ ਰਿਹਾ ਹੈ। ਉਹ ਕਹਿੰਦੀ ਹੈ ਕਿ, ‘‘ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ’ਚ ਉਨ੍ਹਾਂ ਚੀਜ਼ਾਂ ’ਤੇ ਧਿਆਨ ਦੇਣਾ ਜ਼ਿਆਦਾ ਮਹੱਤਵਪੂਰਨ ਹੈ, ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਅਸਲ ’ਚ ਪ੍ਰਭਾਵਸ਼ਾਲੀ ਹਨ, ਜਿਵੇਂ ਕਿ ਘਰ ’ਚ ਰਹਿਣਾ, ਜਦੋਂ ਬਾਹਰ ਹੋ ਤਾਂ ਮਾਸਕ ਪਹਿਨਣਾ, ਹੱਥ ਧੋਣਾ ਆਦਿ।’’
ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ
NEXT STORY