ਜਲੰਧਰ (ਬਿਊਰੋ) - ਇਸ ਸਾਲ ਅੱਸੂ ਦੇ ਨਰਾਤਿਆਂ ਦਾ ਪਵਿੱਤਰ ਪੁਰਬ 7 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋ ਕੇ 15 ਅਕਤੂਬਰ ਤੱਕ ਹੈ। ਸਰਬ ਪਿੱਤਰ ਮੱਸਿਆ ਨੂੰ ਸਰਾਧ ਖ਼ਤਮ ਹੋਣਗੇ। ਉਸ ਦੇ ਅਗਲੇ ਦਿਨ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਨੌਂ ਦਿਨਾਂ ਤਕ ਮਾਤਾ ਸ਼ਕਤੀ ਦੀ ਅਰਾਧਨਾ ਦੇ ਨਾਲ ਉਤਸਵ ਮਨਾਇਆ ਜਾਵੇਗਾ। ਇਸ ਸਾਲ ਵੀਰਵਾਰ ਨੂੰ ਸ਼ੁਰੂ ਹੋ ਰਹੇ ਨਰਾਤਿਆਂ 'ਚ ਅਸ਼ੁੱਭ ਸੰਯੋਗ ਬਣ ਰਹੇ ਹਨ। ਇਹ ਸੰਕੇਤ ਦੁਰਘਟਨਾ ਦੇ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਕੀ ਸ਼ੁੱਭ ਨਹੀਂ ਹੈ।
ਡੋਲੀ ਦੀ ਸਵਾਰੀ ਅਸ਼ੁੱਭ
ਅੱਸੂ ਦੇ ਨਰਾਤਿਆਂ ਨੂੰ ਲੈ ਕੇ ਇਸ ਸਾਲ ਦੀਆਂ ਸਥਿਤੀਆਂ ਸ਼ੁੱਭ ਨਹੀਂ ਹਨ। ਇਸ ਦੇ ਮੁੱਖ ਦੋ ਕਾਰਨ ਹਨ। ਪਹਿਲਾ ਕਿ ਨਰਾਤੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਹਨ। ਜਦੋਂ ਨਰਾਤੇ ਵੀਰਵਾਰ ਤੋਂ ਸ਼ੁਰੂ ਹੁੰਦੇ ਹਨ, ਉਸ ਦਾ ਮਤਲਬ ਹੁੰਦਾ ਹੈ ਕਿ ਮਾਤਾ ਜੀ ਡੋਲੀ 'ਚ ਸਵਾਰ ਹੋ ਕੇ ਆਵੇਗੀ। ਮਾਂ ਦੁਰਗਾ ਦੀ ਡੋਲੀ ਦੀ ਸਵਾਰੀ ਸ਼ੁੱਭ ਨਹੀਂ ਮੰਨੀ ਜਾਂਦੀ। ਇਹ ਹਿੰਸਾ, ਨੁਕਸਾਨ ਤੇ ਆਫ਼ਤ ਆਉਣ ਦਾ ਸੰਕੇਤ ਦਿੰਦੀ ਹੈ।
ਪੜ੍ਹੋ ਇਬ ਵੀ ਖ਼ਬਰ- Navratri 2021 : ਨਰਾਤਿਆਂ ‘ਚ 9 ਦਿਨ ਪਾਓ ਇਸ ਰੰਗ ਦੇ ਕੱਪੜੇ, ਸਾਰੀਆਂ ਮਨੋਕਾਮਨਾਵਾਂ ਹੋਣਗੀਆਂ ਪੂਰੀਆਂ
ਦਿਨ ਘਟਣਾ ਸ਼ੁੱਭ ਨਹੀਂ
ਨਰਾਤਿਆਂ ਸਬੰਧੀ ਦੂਸਰਾ ਅਸ਼ੁੱਭ ਕਾਰਨ ਦਿਨਾਂ ਦਾ ਘਟਣਾ ਹੈ। ਨਰਾਤੇ 9 ਦਿਨਾਂ ਦੇ ਹੁੰਦੇ ਹਨ, ਪਰ ਇਸ ਸਾਲ ਹਿੰਦੂ ਪੰਚਾਂਗ ਮੁਤਾਬਕ ਇਸ ਵਾਰ ਇਹ ਪੁਰਬ 8 ਦਿਨਾਂ ਦਾ ਹੈ। ਸ਼ਾਸਤਰਾਂ 'ਚ ਨਵਰਾਕਤੀ ਦੇ ਦਿਨ ਅਸ਼ੁੱਭ ਮੰਨੇ ਜਾਂਦੇ ਹਨ।
ਇਨ੍ਹਾਂ ਲੋਕਾਂ ਨੂੰ ਨਹੀਂ ਰੱਖਣਾ ਚਾਹੀਦਾ ਵਰਤ
ਧਰਮ ਸ਼ਾਸਤਰਾਂ ਅਨੁਸਾਰ ਜੇਕਰ ਕਿਸੇ ਦੇ ਘਰ ਵਿਚ ਮੌਤ ਹੋਈ ਹੈ ਤਾਂ 13 ਦਿਨਾਂ ਦਾ ਪਾਤਕ ਰਹਿੰਦਾ ਹੈ। ਇਸ ਦੌਰਾਨ ਨਰਾਤੇ ਆਉਣ ਤਾਂ ਵਰਤ ਨਹੀਂ ਰੱਖਣਾ ਚਾਹੀਦਾ। ਉੱਥੇ ਹੀ ਗਰਭਵਤੀ ਔਰਤਾਂ ਤੇ ਮਰੀਜ਼ਾਂ ਨੂੰ ਨਰਾਤਿਆਂ 'ਚ ਨੌਂ ਦਿਨ ਵਰਤ ਨਹੀਂ ਰੱਖਣੇ ਚਾਹੀਦੇ। ਜੇਕਰ ਆਮ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਵਰਤ ਕਰੋ।
ਪੜ੍ਹੋ ਇਬ ਵੀ ਖ਼ਬਰ- Navratri 2021: ਇਸ ਦਿਨ ਤੋਂ ਸ਼ੁਰੂ ਹੋ ਰਹੇ ਹਨ ‘ਨਰਾਤੇ’, ਜਾਣੋ ਕਲਸ਼ ਸਥਾਪਨਾ ਦਾ ਸ਼ੁਭ ਮੂਹਰਤ ਅਤੇ ਮਹੱਤਵ
ਕਿਹੜਾ ਨਰਾਤਾ ਕਿਸ ਦਿਨ
7 ਅਕਤੂਬਰ (ਪਹਿਲਾ ਦਿਨ) : ਮਾਂ ਸ਼ੈਲਪੁੱਤਰੀ ਦੀ ਪੂਜਾ
8 ਅਕਤੂਬਰ (ਦੂਸਰਾ ਦਿਨ) : ਮਾਂ ਬ੍ਰਹਮਚਾਰਿਨੀ ਦੀ ਪੂਜਾ
9 ਅਕਤੂਬਰ (ਤੀਸਰਾ ਦਿਨ) : ਮਾਂ ਚੰਦਰਘੰਟਾ ਤੇ ਮਾਂ ਕੁਸ਼ਮਾਂਡਾ ਦੀ ਪੂਜਾ
10 ਅਕਤੂਬਰ (ਚੌਥਾ ਦਿਨ) : ਮਾਂ ਸਕੰਦਮਾਤਾ ਦੀ ਪੂਜਾ
11 ਅਕਤੂਬਰ (ਪੰਜਵਾਂ ਦਿਨ) : ਮਾਂ ਕਾਤਿਆਇਨੀ ਦੀ ਪੂਜਾ
12 ਅਕਤੂਬਰ (ਛੇਵਾਂ ਦਿਨ) : ਮਾਂ ਕਾਲਰਾਤਰੀ ਦੀ ਪੂਜਾ
13 ਅਕਤੂਬਰ (ਸੱਤਵਾਂ ਦਿਨ) : ਮਾਂ ਮਹਾਗੌਰੀ ਦੀ ਪੂਜਾ
14 ਅਕਤੂਬਰ (8ਵਾਂ ਦਿਨ) : ਮਾਂ ਸਿੱਧੀਦਾਤਰੀ ਦੀ ਪੂਜਾ
15 ਅਕਤੂਬਰ : ਦਸਮ ਤਿਥੀ (ਵਰਤ ਖ਼ਤਮ), ਦੁਸਹਿਰਾ
Navratri 2021 : ਨਰਾਤੇ ਦੇ ਪਹਿਲੇ ਦਿਨ ਕਰੋ ਮਾਂ ਸ਼ੈਲਪੁੱਤਰੀ ਦੀ ਪੂਜਾ
NEXT STORY