ਜਲੰਧਰ - ਇਨ੍ਹੀਂ ਦਿਨੀਂ ਸਾਉਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਜੋ ਭਗਵਾਨ ਸ਼ਿਵ ਦੇ ਭਗਤਾਂ ਲਈ ਬਹੁਤ ਖ਼ਾਸ ਹੈ। ਸਾਉਣ ਦੇ ਮਹੀਨੇ ਸ਼ਿਵ ਜੀ ਦੇ ਭਗਤ ਪੂਰੇ ਰੀਤੀ-ਰਿਵਾਜਾਂ ਨਾਲ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ। ਸਾਉਣ ਮਹੀਨੇ ਲੋਕ ਭਗਵਾਨ ਸ਼ਿਵ ਨੂੰ ਪੂਜਾ ਅਤੇ ਵੱਖ-ਵੱਖ ਉਪਾਅ ਕਰਕੇ ਖ਼ੁਸ਼ ਕਰਨ ਦੇ ਯਤਨ ਕਰਦੇ ਹਨ। ਸੋਮਵਾਰ ਵਾਲੇ ਦਿਨ ਲੋਕ ਸ਼ਿਵ ਜੀ ਦਾ ਵਰਤ ਰੱਖਣ ਦੇ ਨਾਲ-ਨਾਲ ਉਹਨਾਂ ਦੀ ਪੂਜਾ ਕਰਨ, ਜਿਸ ਨਾਲ ਭਗਵਾਨ ਸ਼ਿਵ ਲੋਕਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਦੂਰ ਕਰ ਦਿੰਦੇ ਹਨ। ਜੋਤਿਸ਼ ਮਾਹਿਰਾਂ ਦਾ ਕਹਿਣਾ ਹੈ ਕਿ ਪੂਜਾ ਦੌਰਾਨ ਕੁਝ ਅਜਿਹੇ ਪੱਤੇ ਵਰਤੇ ਜਾਣ, ਜਿਨ੍ਹਾਂ ਨੂੰ ਚੜ੍ਹਾਉਣ 'ਤੇ ਮਹਾਦੇਵ ਖ਼ੁਸ਼ ਹੁੰਦੇ ਹਨ। ਇਸ ਨਾਲ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਉਹਨਾਂ ਪੱਤਿਆਂ ਦੇ ਬਾਰੇ...
ਸ਼ਮੀ ਦੇ ਪੱਤੇ
ਸ਼ਿਵ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਸ਼ਿਵ ਨੂੰ ਸ਼ਮੀ ਦੇ ਪੱਤੇ ਬਹੁਤ ਪਸੰਦ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਪੱਤਿਆਂ ਨੂੰ ਸ਼ਿਵਲਿੰਗ 'ਤੇ ਚੜ੍ਹਾਉਣ ਨਾਲ ਸ਼ਿਵਜੀ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਗੁਣੇਸ਼ ਜੀ ਵੀ ਪ੍ਰਸੰਨ ਹੁੰਦੇ ਹਨ। ਇਨ੍ਹਾਂ ਪੱਤਿਆਂ ਨੂੰ ਚੜ੍ਹਾਉਣ ਨਾਲ ਸ਼ਿਵ ਦੀ ਆਪਣੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਪਿਪਲ ਦੇ ਪੱਤੇ
ਜੇਕਰ ਤੁਸੀਂ ਸਾਉਣ ਦੇ ਮਹੀਨੇ ਸੋਮਵਾਰ ਦੇ ਵਰਤ ਰੱਖਦੇ ਹੋ, ਤਾਂ ਬੇਲਪੱਤਰ ਦੇ ਪੱਤੇ ਨਹੀਂ ਸਗੋਂ ਭਗਵਾਨ ਸ਼ਿਵ ਜੀ ਨੂੰ ਪਿਪਲ ਦੇ ਪੱਤੇ ਜ਼ਰੂਰ ਚੜ੍ਹਾਓ। ਇਸ ਨਾਲ ਸ਼ਰਧਾਲੂਆਂ ਦੇ ਸਾਰੇ ਦੁੱਖ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਧਤੂਰੇ ਦਾ ਫਲ ਅਤੇ ਪੱਤੇ
ਧਤੂਰੇ ਦਾ ਫਲ ਅਤੇ ਪੱਤੇ, ਦੋਵੇਂ ਭਗਵਾਨ ਸ਼ਿਵ ਨੂੰ ਪਿਆਰੇ ਹਨ। ਸਾਉਣ ਦੇ ਮਹੀਨੇ ਤੁਸੀਂ ਇਸ ਨੂੰ ਸ਼ਿਵ ਜੀ ਨੂੰ ਜ਼ਰੂਰ ਚੜ੍ਹਾਓ। ਜੇਕਰ ਤੁਸੀਂ ਇਸ ਮਹੀਨੇ ਧਤੂਰੇ ਦੇ ਪੱਤੇ ਆਪਣੇ ਘਰ ਵਿੱਚ ਲਗਾਉਂਦੇ ਹੋ ਤਾਂ ਸਭ ਕੁਝ ਸ਼ੁਭ ਹੋਵੇਗਾ।
ਭੰਗ ਦੇ ਪੱਤੇ
ਭਗਵਾਨ ਸ਼ਿਵ ਦੇ ਭਗਤ ਜਾਣਦੇ ਹਨ ਕਿ ਭੰਗ ਇੱਕ ਪ੍ਰਸ਼ਾਦ ਹੈ, ਜੋ ਭੋਲੇਨਾਥ ਨੂੰ ਬਹੁਤ ਪਿਆਰੀ ਹੈ। ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਸ਼ਿਵਲਿੰਗ 'ਤੇ ਭੰਗ ਦੇ ਪੱਤੇ ਚੜ੍ਹਾਓ। ਇਸ ਨਾਲ ਮਹਾਦੇਵ ਬਹੁਤ ਖ਼ੁਸ਼ ਹੁੰਦੇ ਹਨ।
ਬੇਲਪੱਤਰ
ਬੇਲਪੱਤਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਗਵਾਨ ਭੋਲੇਨਾਥ ਨੂੰ ਬੇਲਪੱਤਰ ਚੜ੍ਹਾਉਣ ਨਾਲ ਉਹ ਖ਼ੁਸ਼ ਹੋ ਜਾਂਦੇ ਹਨ। ਬੇਲ ਦੇ ਰੁੱਖ ਦੇ ਪੱਤੇ ਹੀ ਨਹੀਂ ਬਲਕਿ ਫਲ ਅਤੇ ਸੱਕ ਵਿੱਚ ਵੀ ਔਸ਼ਧੀ ਗੁਣ ਹੁੰਦੇ ਹਨ।
Vastu Tips: ਘਰ 'ਚ ਇਨ੍ਹਾਂ ਖ਼ਾਸ ਗੱਲਾਂ ਦਾ ਧਿਆਨ ਰੱਖਣ ਨਾਲ ਆਉਂਦੀ ਹੈ ਬਰਕਤ
NEXT STORY