ਨਵੀਂ ਦਿੱਲੀ— ਜਿਵੇਂ ਕਿ ਸਾਰੇ ਜਾਣਦੇ ਹੀ ਹੋਣਗੇ ਕਿ ਜੋਤਿਸ਼ੀ ਸ਼ਾਸਤਰਾਂ ਮੁਤਾਬਕ ਹਰ ਦੇਵਤਾ ਨੂੰ ਇਕ ਦਿਨ ਸਮਰਪਿਤ ਹੈ। ਮੰਗਲਵਾਰ ਦਾ ਦਿਨ ਪਵਨ ਪੁੱਤਰ ਹਨੂਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਇਨ੍ਹਾਂ ਦੀ ਪੂਜਾ ਅਰਚਨਾ ਕਰਨਾ ਚੰਗਾ ਰਹਿੰਦਾ ਹੈ। ਉਂਝ ਤਾਂ ਸੰਕਟਮੋਚਨ ਹਨੂਮਾਨ ਨੂੰ ਖੁਸ਼ ਕਰਨ ਲਈ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁੱਭ ਰਹਿੰਦਾ ਹੈ ਪਰ ਕੁਝ ਲੋਕ ਲਗਾਤਾਰ ਇਸ ਦਾ ਪਾਠ ਕਰਦੇ ਹਨ ਫਿਰ ਵੀ ਉਨ੍ਹਾਂ ਨੂੰ ਚੰਗੇ ਫਲ ਦੀ ਪ੍ਰਾਪਤੀ ਨਹੀਂ ਹੋ ਪਾਉਂਦੀ। ਤਾਂ ਜੇਕਰ ਤੁਸੀਂ ਵੀ ਮੰਗਲਵਾਰ ਦੇ ਨਾਲ ਬਾਕੀ ਦਿਨ ਵੀ ਬਜਰੰਗਬਲੀ ਦੀ ਚਾਲੀਸਾ ਦਾ ਪਾਠ ਕਰਦੇ ਹੋ ਅਤੇ ਤੁਹਾਨੂੰ ਉਸ ਦਾ ਫਲ ਨਹੀਂ ਮਿਲ ਰਿਹਾ ਹੈ ਤਾਂ ਘਬਰਾਓ ਨਾ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਆਖਿਰ ਤੁਹਾਨੂੰ ਤੁਹਾਡੇ ਕੀਤੇ ਗਏ ਪਾਠ ਦਾ ਲਾਭ ਕਿਉਂ ਨਹੀਂ ਮਿਲ ਰਿਹਾ।
ਸਭ ਤੋਂ ਪਹਿਲਾਂ ਜਾਣ ਲਓ ਕਿ ਹਨੂਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ ਮੰਗਲਵਾਰ ਜਾਂ ਸ਼ਨੀਵਾਰ ਤੋਂ ਕਰਕੇ 40 ਦਿਨਾਂ ਦਾ ਅਨੁਸਰਣ ਕਰੋ। ਉਸ ਤੋਂ ਬਾਅਦ ਅਗਲੇ 11 ਸ਼ਨੀਵਾਰ ਅਤੇ ਅਗਲੇ 11 ਮੰਗਲਵਾਰ ਤਕ ਇਕ ਦਿਨ ਦੇ ਅੰਦਰ 21 ਪਾਠ ਕਰੋ। ਧਿਆਨ ਰੱਖੋ ਕਿ ਪਾਠ ਸਿਰਫ ਸਵੇਰੇ-ਸਵੇਰੇ 4 ਵਜੇ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਲਾਭ ਪ੍ਰਾਪਤ ਹੋਵੇਗਾ।
ਜੋਤਿਸ਼ੀ ਦੀ ਮੰਨੀਏ ਤਾਂ ਜੇਕਰ ਇਸੇ ਤਰ੍ਹਾਂ ਦੇ ਨਿਯਮਾਂ ਮੁਤਾਬਕ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾਵੇ ਤਾਂ ਹਰ ਮਨੋਕਾਮਨਾ ਪੂਰਨ ਹੁੰਦੀ ਹੈ ਅਤੇ ਇੱਛਾ ਮੁਤਾਬਕ ਫਲ ਦੀ ਪ੍ਰਾਪਤੀ ਵੀ ਹੁੰਦੀ ਹੈ। ਇਸ ਵਿਧੀ ਦੁਆਰਾ ਪਾਠ ਕਰਨ ਦੇ ਬਾਅਦ ਪ੍ਰਸ਼ਾਦ ਨੂੰ ਗਾਂ ਅਤੇ ਬੰਦਰ ਨੂੰ ਖਵਾਓ। ਬਾਅਦ 'ਚ ਸਾਰੇ ਭਗਤਾਂ ਨੂੰ ਵੰਡ ਦਿਓ।
ਜੋਤਿਸ਼ ਮੁਤਾਬਕ ਜਦੋਂ ਚਾਲੀਸਾ ਦਾ ਪਾਠ ਪੂਰਾ ਹੋ ਜਾਵੇ ਤਾਂ ਹਵਨ ਕਰਵਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹਰ ਚੌਪਾਈ ਦੇ ਬਾਅਦ ਇਕ ਆਹੁਤੀ ਦਿਓ। ਜਦੋਂ ਹਵਨ ਹੋ ਜਾਵੇ ਤਾਂ ਗਰੀਬਾਂ 'ਚ ਬੂੰਦੀ ਚੂਰਮਾ ਵੰਡ ਦਿਓ।
ਜੇਕਰ ਉੱਪਰ ਦੱਸੇ ਗਏ ਨਿਯਮਾਂ ਮੁਤਾਬਕ ਪੂਜਾ ਕੀਤੀ ਜਾਵੇ ਤਾਂ ਅਨੁਸ਼ਠਾਨ ਪੂਰਾ ਹੋ ਜਾਂਦਾ ਹੈ ਅਤੇ ਹਨੂਮਾਨ ਚਾਲੀਸਾ ਦਾ ਪਾਠ ਸਿੱਧ ਹੋ ਜਾਂਦਾ ਹੈ ਤਾਂ ਜੇਕਰ ਕਦੇ ਵੀ ਸੰਕਟ 'ਚ ਘਿਰੇ ਹੋਵੋ ਤਾਂ ਹਨੂਮਾਨ ਚਾਲੀਸਾ ਨੂੰ ਇਸੇ ਨਿਯਮ ਮੁਤਾਬਕ ਪੜ੍ਹੋ। ਤੁਰੰਤ ਚਮਤਕਾਰੀ ਅਸਰ ਦਿੱਸੇਗਾ।
ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY