ਵੈੱਬ ਡੈਸਕ- 21 ਸਤੰਬਰ ਨੂੰ ਸਰਵਪਿੱਤਰ ਮੱਸਿਆ ਮਨਾਈ ਜਾਵੇਗੀ, ਜੋ ਕਿ ਪਿੱਤਰ ਪੱਖ ਦਾ ਆਖਰੀ ਦਿਨ ਹੁੰਦਾ ਹੈ। ਇਸ ਨੂੰ ਮਹਾਲਯਾ ਮੱਸਿਆ ਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਇਹ ਦਿਨ ਭੁੱਲੇ-ਬਿਸਰੇ ਪਿੱਤਰਾਂ ਨੂੰ ਵਿਦਾ ਕਰਨ ਅਤੇ ਉਨ੍ਹਾਂ ਦੀ ਅਰਾਧਨਾ ਕਰਨ ਦਾ ਸਮਾਂ ਹੈ।
ਸਰਵਪਿੱਤਰ ਮੱਸਿਆ ਦਾ ਸਮਾਂ
ਇਸ ਸਾਲ ਸਰਵਪਿੱਤਰ ਮੱਸਿਆ 21 ਸਤੰਬਰ ਦੀ ਰਾਤ 12:17 ਤੋਂ ਸ਼ੁਰੂ ਹੋਵੇਗੀ। ਇਸ ਦਾ ਸਮਾਪਨ 22 ਸਤੰਬਰ ਦੀ ਰਾਤ 1:23 ਵਜੇ ਹੋਵੇਗਾ। ਇਸ ਦਿਨ ਪੂਰਵਾ ਫਾਲਗੁਨੀ ਅਤੇ ਉੱਤਰ ਫਾਲਗੁਨੀ ਨਕਸ਼ਤਰ ਦੇ ਨਾਲ ਚਤੁਸ਼ਪਦ ਕਰਣ ਦਾ ਵੀ ਵਿਸ਼ੇਸ਼ ਸੰਯੋਗ ਬਣ ਰਿਹਾ ਹੈ।
ਕੀ ਕਰਨਾ ਚਾਹੀਦਾ ਹੈ
- ਇਸ ਦਿਨ ਭੁੱਲੇ-ਬਿਸਰੇ ਪਿੱਤਰਾਂ ਲਈ ਸ਼ਰਾਧ, ਤਰਪਣ ਅਤੇ ਪਿੰਡਦਾਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ।
- ਬ੍ਰਾਹਮਣ ਭੋਜਨ ਅਤੇ ਦਾਨ-ਪੁੰਨ ਕਰਨਾ ਚਾਹੀਦਾ ਹੈ।
- ਪੰਚਬਲੀ ਸ਼ਰਾਧ ਕਰਨਾ, ਜਿਸ 'ਚ ਕਾਂ, ਕੁੱਤਾ, ਗਾਂ ਅਤੇ ਕੀੜੀ ਨੂੰ ਭੋਜਨ ਦਿੱਤਾ ਜਾਵੇ।
- ਸ਼ਾਮ ਨੂੰ ਭੋਜਨ ਅਤੇ ਕੁਝ ਮਿੱਠਾ ਪਿੱਪਲ ਦੇ ਦਰੱਖ਼ਤ 'ਤੇ ਚੜ੍ਹਾਇਆ ਜਾਵੇ।
- ਪਿੱਤਰਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਤੋਂ ਕਿਰਪਾ ਦੀ ਪ੍ਰਾਰਥਨਾ ਕਰੋ ਅਤੇ ਉਨ੍ਹਾਂ ਨੂੰ ਵਿਦਾ ਕਰੋ।
- ਗਰੀਬਾਂ ਨੂੰ ਦਾਨ ਦਿਓ।
- ਭਗਵਦ ਗੀਤਾ ਦੇ ਸਪਤਮ ਅਧਿਆਏ ਦਾ 7 ਵਾਰੀ ਪਾਠ ਕਰਕੇ ਉਸ ਦਾ ਫਲ ਪਿੱਤਰਾਂ ਨੂੰ ਸਮਰਪਿਤ ਕਰੋ ਅਤੇ ਉਨ੍ਹਾਂ ਦੀ ਮੁਕਤੀ ਲਈ ਪ੍ਰਾਰਥਨਾ ਕਰੋ।
ਕੀ ਨਹੀਂ ਕਰਨਾ ਚਾਹੀਦਾ
- ਲਸਣ-ਪਿਆਜ਼, ਮਾਸ ਅਤੇ ਸ਼ਰਾਬ ਦਾ ਸੇਵਨ ਨਾ ਕਰੋ।
- ਬਜ਼ੁਰਗਾਂ ਦਾ ਅਪਮਾਨ ਨਾ ਕਰੋ।
- ਝੂਠ ਬੋਲਣ ਜਾਂ ਮਨ 'ਚ ਬੁਰੇ ਵਿਚਾਰ ਲਿਆਉਣ ਤੋਂ ਬਚੋ।
- ਸ਼ਮਸ਼ਾਨ ਘਾਟ ਜਾਂ ਸੁੰਨੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੋ।
- ਇਸ ਦਿਨ ਬ੍ਰਹਮਚਰਿਆ ਦਾ ਪਾਲਣ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਰਾਸ਼ੀਆਂ ਲਈ ਬੇਹੱਤ ਸ਼ੁੱਭ ਹਨ 22 ਸਤੰਬਰ ਤੋਂ ਸ਼ੁਰੂ ਹੋ ਰਹੇ ਨਰਾਤੇ, ਹੋ ਜਾਣਗੇ ਮਾਲਾ-ਮਾਲ
NEXT STORY