ਵੈੱਬ ਡੈਸਕ- ਇਸ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 21 ਸਤੰਬਰ ਨੂੰ ਲੱਗਣ ਜਾ ਰਿਹਾ ਹੈ। ਇਹ ਦਿਨ ਹੋਰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸੇ ਦਿਨ ਸਰਵਪਿੱਤਰ ਮੱਸਿਆ ਵੀ ਹੈ। ਸ਼ਾਸਤਰਾਂ ਅਨੁਸਾਰ ਸਰਵਪਿੱਤਰ ਮੱਸਿਆ ਨਾਲ ਹੀ ਪਿੱਤਰ ਪੱਖ ਦਾ ਸਮਾਪਨ ਹੁੰਦਾ ਹੈ। ਇਸ ਕਰਕੇ ਗ੍ਰਹਿਣ ਅਤੇ ਮੱਸਿਆ ਦਾ ਇਕੱਠੇ ਆਉਣਾ ਬਹੁਤ ਖਾਸ ਮੰਨਿਆ ਜਾ ਰਿਹਾ ਹੈ।
ਕਿੱਥੇ ਦਿਸੇਗਾ ਗ੍ਰਹਿਣ?
ਜੋਤਿਸ਼ ਮੁਤਾਬਕ, ਇਹ ਗ੍ਰਹਿਣ ਕੰਨਿਆ ਰਾਸ਼ੀ 'ਚ ਹੋਵੇਗਾ। ਇਹ ਇਕ ਆਂਸ਼ਿਕ ਸੂਰਜ ਗ੍ਰਹਿਣ ਹੈ, ਜੋ ਕਿ ਭਾਰਤ 'ਚ ਨਹੀਂ ਦਿੱਸੇਗਾ। ਇਸ ਲਈ ਇਸ ਦਾ ਸੂਤਕ ਕਾਲ ਵੀ ਮੰਨਣ ਯੋਗ ਨਹੀਂ ਹੈ।
ਇਹ ਵੀ ਪੜ੍ਹੋ : ਸਾਲ ਦਾ ਆਖਰੀ ਸੂਰਜ ਗ੍ਰਹਿਣ, ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ, ਲੱਗੇਗਾ ਸੂਤਕ ਕਾਲ, ਜਾਣੋ ਹਰ ਸਵਾਲ ਦਾ ਜਵਾਬ
ਕੰਨਿਆ ਰਾਸ਼ੀ ਵਾਲਿਆਂ 'ਤੇ ਅਸਰ
- ਕਿਉਂਕਿ ਗ੍ਰਹਿਣ ਕੰਨਿਆ ਰਾਸ਼ੀ 'ਚ ਹੀ ਲੱਗਣ ਵਾਲਾ ਹੈ, ਇਸ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
- ਆਰਥਿਕ ਨੁਕਸਾਨ: ਅਚਾਨਕ ਧਨ ਹਾਨੀ ਹੋ ਸਕਦੀ ਹੈ, ਨਿਵੇਸ਼ 'ਚ ਘਾਟਾ, ਵਪਾਰ-ਨੌਕਰੀ ਸੁਸਤ ਰਹੇਗੀ।
- ਮਾਨਸਿਕ ਤਣਾਅ: ਫ਼ੈਸਲੇ ਕਰਨ 'ਚ ਦੁਵਿਧਾ, ਪਰਿਵਾਰ 'ਚ ਕਲੇਸ਼, ਕਾਰਜ ਸਥਾਨ 'ਤੇ ਦਬਾਅ।
- ਸਾਵਧਾਨੀ: ਵੱਡੇ ਫੈਸਲੇ ਕਰਨ ਤੋਂ ਬਚੋ, ਅਜਨਬੀਆਂ 'ਤੇ ਵਿਸ਼ਵਾਸ ਨਾ ਕਰੋ, ਸੁੰਨੀ ਜਗ੍ਹਾ ਜਾਣ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਗ੍ਰਹਿਣ ਦੌਰਾਨ ਕੀ ਕਰੀਏ, ਕੀ ਨਾ ਕਰੀਏ
- ਗ੍ਰਹਿਣ ਸਮੇਂ ਆਮ ਤੌਰ 'ਤੇ ਮੰਦਰ 'ਚ ਪੂਜਾ-ਪਾਠ, ਖਾਣ-ਪੀਣ ਅਤੇ ਨੁਕੀਲੇ ਉਪਕਰਣਾਂ ਦੀ ਵਰਤੋਂ ਦੀ ਮਨਾਹੀ ਹੁੰਦੀ ਹੈ।
- ਪਰ ਕਿਉਂਕਿ ਇਹ ਗ੍ਰਹਿਣ ਭਾਰਤ 'ਚ ਦਿਸਣ ਯੋਗ ਨਹੀਂ ਹੈ, ਇਸ ਲਈ ਅਜਿਹੇ ਨਿਯਮ ਲਾਗੂ ਨਹੀਂ ਹੋਣਗੇ।
- ਫਿਰ ਵੀ ਗਰਭਵਤੀ ਮਹਿਲਾਵਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਹੈ।
- ਸੂਰਜ ਨੂੰ ਅਰਘ ਦੇਣਾ, ਗਾਇਤਰੀ ਮੰਤਰ ਜਪਣਾ, ਦਾਨ-ਪੁੰਨ ਕਰਨਾ ਸ਼ੁੱਭ ਮੰਨਿਆ ਗਿਆ ਹੈ।
- ਗ੍ਰਹਿਣ ਮਗਰੋਂ ਅਗਲੇ ਦਿਨ ਕਣਕ, ਤਾਂਬਾ, ਗੁੜ, ਮਸੂਰ ਦੀ ਦਾਲ ਜਾਂ ਸਮਰੱਥਾ ਅਨੁਸਾਰ ਧਨ ਦਾ ਦਾਨ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟਾਂ ਦਾ ਵਰ੍ਹੇਗਾ ਮੀਂਹ, 4 ਰਾਸ਼ੀ ਦੇ ਲੋਕਾਂ ਦੀ ਚਮਕਣ ਵਾਲੀ ਹੈ ਕਿਸਮਤ
NEXT STORY