ਵੈੱਬ ਡੈਸਕ- ਅਸ਼ਵਿਨ ਮਹੀਨੇ 'ਚ ਆਉਣ ਵਾਲੇ ਸ਼ਾਰਦੀਯ ਨਰਾਤਿਆਂ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਇਹ 9 ਪਵਿੱਤਰ ਦਿਨ ਮਾਂ ਦੁਰਗਾ ਦੇ 9 ਰੂਪਾਂ ਦੀ ਅਰਾਧਨਾ ਲਈ ਮੰਨੇ ਜਾਂਦੇ ਹਨ। ਧਾਰਮਿਕ ਮਾਨਤਾ ਅਨੁਸਾਰ, ਸੱਚੇ ਮਨ ਨਾਲ ਵਰਤ ਅਤੇ ਸਾਤਵਿਕ ਭੋਜਨ ਕਰਨ ਨਾਲ ਮਾਂ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਜੀਵਨ 'ਚ ਸੁੱਖ ਅਤੇ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ। ਪਰ ਇਸ ਪਵਿੱਤਰ ਸਮੇਂ 'ਚ ਕੁਝ ਨਿਯਮਾਂ ਅਤੇ ਪਰਹੇਜ਼ਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਜੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਵੇ ਤਾਂ ਮਾਂ ਦੁਰਗਾ ਨਾਰਾਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਾਲ ਦਾ ਆਖਰੀ ਸੂਰਜ ਗ੍ਰਹਿਣ, ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ, ਲੱਗੇਗਾ ਸੂਤਕ ਕਾਲ, ਜਾਣੋ ਹਰ ਸਵਾਲ ਦਾ ਜਵਾਬ
ਤਾਮਸਿਕ ਭੋਜਨ ਤੋਂ ਬਚੋ
ਨਰਾਤਿਆਂ ਦੇ ਦਿਨਾਂ ਦੌਰਾਨ ਮਾਸ, ਮੱਛੀ, ਆਂਡਾ, ਪਿਆਜ਼ ਅਤੇ ਲਸਣ ਵਰਗਾ ਤਾਮਸਿਕ ਭੋਜਨ ਖਾਣ ਦੀ ਮਨਾਹੀ ਹੈ। ਇਸ ਸਮੇਂ ਸਿਰਫ਼ ਸਾਤਵਿਕ ਭੋਜਨ ਹੀ ਸ਼ੁੱਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਚਮੜੇ ਦੇ ਸਮਾਨ ਦੀ ਵਰਤੋਂ ਨਾ ਕਰੋ
ਨਰਾਤਿਆਂ 'ਚ ਚਮੜੇ ਨਾਲ ਬਣੇ ਬੈਲਟ, ਬਟੂਆ ਜਾਂ ਜੁੱਤੇ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਧਾਰਮਿਕ ਵਿਸ਼ਵਾਸ ਹੈ ਕਿ ਚਮੜਾ ਪਸ਼ੂਆਂ ਦੀ ਖਾਲ ਤੋਂ ਬਣਿਆ ਹੁੰਦਾ ਹੈ, ਜਿਸ ਕਾਰਨ ਇਸ ਸਮੇਂ ਇਨ੍ਹਾਂ ਦੀ ਵਰਤੋਂ ਪਵਿੱਤਰਤਾ ਨੂੰ ਭੰਗ ਕਰ ਸਕਦੀ ਹੈ।
ਮਨ ਅਤੇ ਬੋਲੀ ਦੀ ਸ਼ੁੱਧਤਾ ਰੱਖੋ
ਇਸ ਦੌਰਾਨ ਝੂਠ ਬੋਲਣਾ, ਕਿਸੇ ਨੂੰ ਬੁਰਾ ਭਲਾ ਕਹਿਣਾ ਜਾਂ ਕਿਸੇ ਦੇ ਮਨ ਨੂੰ ਦੁਖਾਉਣ ਦੀ ਬਿਲਕੁਲ ਮਨਾਹੀ ਹੈ। ਮੰਨਿਆ ਜਾਂਦਾ ਹੈ ਕਿ ਇਹ ਕੰਮ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ ਅਤੇ ਮਾਂ ਦੁਰਗਾ ਦੀ ਅਰਾਧਨਾ ਅਸਫ਼ਲ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਇਸ ਰਾਸ਼ੀ ਦੇ ਲੋਕਾਂ ਨੂੰ ਹੋ ਸਕਦੀ ਹੈ ਧਨ ਦੀ ਹਾਨੀ
ਵਾਲ ਤੇ ਨਹੁੰ ਕੱਟਣ ਤੋਂ ਬਚੋ
ਨਰਾਤਿਆਂ ਦੇ ਦੌਰਾਨ ਵਾਲ, ਦਾੜ੍ਹੀ ਜਾਂ ਨਹੁੰ ਕੱਟਣ ਦੀ ਵੀ ਮਨਾਹੀ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਤਰ੍ਹਾਂ ਕਰਨ ਨਾਲ ਮਾਂ ਦੁਰਗਾ ਨਾਰਾਜ਼ ਹੋ ਸਕਦੀ ਹੈ ਅਤੇ ਭਗਤ ਨੂੰ ਉਲਟ ਫਲ ਮਿਲ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਤੂਬਰ 'ਚ ਨੋਟਾਂ ਦੇ ਢੇਰ 'ਤੇ ਬੈਠਣਗੇ ਇਹ 3 ਰਾਸ਼ੀਆਂ ਵਾਲੇ ਲੋਕ !
NEXT STORY