ਵੈੱਬ ਡੈਸਕ- ਆਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਪਿੱਤਰਾਂ ਨਾਲ ਜੋੜਿਆ ਜਾਂਦਾ ਹੈ। ਇਸ ਨੂੰ ਪਿੱਤਰ ਵਿਸਰਜਨ ਮੱਸਿਆ ਜਾਂ ਸਰਵਪਿੱਤਰ ਮੱਸਿਆ ਕਿਹਾ ਜਾਂਦਾ ਹੈ। ਇਸ ਦਿਨ ਪਿੱਤਰਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਵਿਦਾਈ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾ ਹੈ ਕਿ ਜੇ ਪੂਰੇ ਪਿੱਤਰ ਪੱਖ 'ਚ ਸ਼ਰਾਧ ਜਾਂ ਦਾਨ ਨਹੀਂ ਕਰ ਸਕੇ ਤਾਂ ਇਸ ਦਿਨ ਕੀਤਾ ਗਿਆ ਤਰਪਣ ਤੇ ਦਾਨ ਵੀ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ।
ਇਸ ਵਾਰ ਸਰਵਪਿੱਤਰ ਮੱਸਿਆ 21 ਸਤੰਬਰ (ਅੱਜ) ਨੂੰ ਮਨਾਈ ਜਾ ਰਹੀ ਹੈ। ਮੱਸਿਆ ਦੀ ਤਰੀਕ 21 ਸਤੰਬਰ ਰਾਤ 12:16 ਵਜੇ ਸ਼ੁਰੂ ਹੋਈ ਸੀ ਜੋ ਕਿ 22 ਸਤੰਬਰ ਰਾਤ 1:23 ਵਜੇ ਸਮਾਪਤ ਹੋਵੇਗੀ।
ਤਰਪਣ ਤੇ ਸ਼ਰਾਧ ਦੇ ਮਹੂਰਤ
ਕੁਤੁਪ ਮਹੂਰਤ: 11:50 ਵਜੇ ਤੋਂ 12:38 ਵਜੇ ਤੱਕ
ਰੌਹਿਣ ਮੁਹੂਰਤ: 12:38 ਵਜੇ ਤੋਂ 1:27 ਵਜੇ ਤੱਕ
ਦੁਪਹਿਰ ਕਾਲ: 1:27 ਵਜੇ ਤੋਂ 3:53 ਵਜੇ
ਇਸ ਤਰ੍ਹਾਂ ਕਰੋ ਪਿੱਤਰਾਂ ਨੂੰ ਵਿਦਾ
ਇਹ ਦਿਨ ਪਿੱਤਰ ਪੱਖ ਦਾ ਆਖਰੀ ਦਿਨ ਹੁੰਦਾ ਹੈ, ਜਦੋਂ ਪਰਿਵਾਰ ਦੇ ਲੋਕ ਪਿੱਤਰਾਂ ਦਾ ਆਸ਼ੀਰਵਾਦ ਮੰਗਦੇ ਹਨ। ਜੇ ਮੌਤ ਦੀ ਤਾਰੀਖ ਯਾਦ ਨਾ ਹੋਵੇ ਤਾਂ ਵੀ ਇਸ ਦਿਨ ਸ਼ਰਾਧ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਘਰ 'ਚ ਬ੍ਰਾਹਮਣ ਨੂੰ ਬੁਲਾ ਕੇ ਖੀਰ-ਪੂੜੀ ਸਮੇਤ ਸਾਤਵਿਕ ਭੋਜਨ ਬਣਾਇਆ ਜਾਂਦਾ ਹੈ।
ਸਭ ਤੋਂ ਪਹਿਲਾਂ ਇਸ਼ਨਾਨ ਕਰ ਕੇ ਸ਼ੁੱਧ ਮਨ ਨਾਲ ਭੋਜਨ ਤਿਆਰ ਕਰੋ, ਫਿਰ ਬ੍ਰਾਹਮਣਾਂ ਨੂੰ ਖਾਣਾ ਖੁਆਓ, ਹਵਨ ਕਰੋ ਅਤੇ ਦਾਨ ਦੇ ਕੇ ਵਿਦਾ ਕਰੋ। ਆਖਿਰ 'ਚ ਪਰਿਵਾਰਕ ਮੈਂਬਰ ਮਿਲ ਕੇ ਭੋਜਨ ਕਰਦੇ ਹਨ ਅਤੇ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ।
ਸਰਵਪਿੱਤਰ ਮੱਸਿਆ ਦੇ ਉਪਾਅ
ਰਾਹੂ ਦੋਸ਼ ਮੁਕਤੀ ਲਈ– ਉੜਦ ਦੀ ਦਾਲ ਦੀ ਖੀਰ-ਪੂੜੀ ਬਣਾ ਕੇ ਪਿੱਤਰਾਂ ਨੂੰ ਸਮਰਪਿਤ ਕਰੋ ਅਤੇ ਗਰੀਬਾਂ ਨੂੰ ਖੁਆਓ। ਕੱਤਿਆਂ ਨੂੰ ਭੋਜਨ ਦੇਣਾ ਵੀ ਸ਼ੁੱਭ ਮੰਨਿਆ ਗਿਆ ਹੈ।
ਧਨ ਸੰਬੰਧੀ ਸਮੱਸਿਆ ਲਈ– ਸਵੇਰੇ ਇਸ਼ਨਾਨ ਕਰਕੇ ਸੂਰਜ ਨੂੰ ਜਲ ਅਰਪਿਤ ਕਰੋ, ਦੁਪਹਿਰ ਨੂੰ ਜਲ ਨਾਲ ਤਰਪਣ ਕਰੋ ਅਤੇ ਪਿੱਤਰਾਂ ਤੋਂ ਮਨੋਕਾਮਨਾ ਪੂਰੀ ਹੋਣ ਦੀ ਪ੍ਰਾਰਥਨਾ ਕਰੋ। ਗਾਂ ਨੂੰ ਹਰਾ ਚਾਰਾ ਖੁਆਉਣਾ ਵੀ ਲਾਭਕਾਰੀ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Surya Grahan 2025: ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਜਾਣੋ ਸਮਾਂ, ਸੂਤਕ ਅਤੇ ਸਾਵਧਾਨੀਆਂ
NEXT STORY