ਜਲੰਧਰ (ਬਿਊਰੋ) - ਦੀਵਾਲੀ ਤੋਂ ਪਹਿਲਾਂ ਆਉਣ ਵਾਲਾ ਧਨਤੇਰਸ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਧਨਤੇਰਸ ਨੂੰ ਧਨ ਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਮਾਨਤਾਵਾਂ ਅਨੁਸਾਰ, ਇਸ ਦਿਨ ਦੇਵਤਿਆਂ ਦੇ ਭਗਵਾਨ ਵੈਦਿਆ ਧਨਵੰਤਰੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਭਗਵਾਨ ਧਨਵੰਤਰੀ, ਕੁਬੇਰ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਘਰਾਂ ਵਿੱਚ ਦੀਵੇ ਵੀ ਜਗਾਏ ਜਾਂਦੇ ਹਨ। ਧਨਤੇਰਸ ਵਾਲੇ ਦਿਨ ਸੋਨਾ-ਚਾਂਦੀ ਅਤੇ ਗਹਿਣੇ, ਭਾਂਡੇ ਆਦਿ ਸਮਾਨ ਖਰੀਦਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਖਰੀਦੀ ਗਈ ਚੀਜ਼ ਤੇਰਾਂ ਗੁਣਾ ਵੱਧ ਜਾਂਦੀ ਹੈ। ਇਸ ਵਾਰ 22-23 ਅਕਤੂਬਰ ਨੂੰ ਮਨਾਏ ਜਾਣ ਵਾਲੇ ਧਨਤੇਰਸ ਦੇ ਤਿਉਹਾਰ ਦਾ ਸ਼ੁੱਭ ਮਹੂਰਤ ਅਤੇ ਮਹੱਤਵ ਕੀ ਹੈ, ਦੇ ਬਾਰੇ ਤੁਹਾਨੂੰ ਦੱਸਾਂਗੇ....
ਧਨਤੇਰਸ 2022- ਖਰੀਦਦਾਰੀ ਕਰਨ ਦਾ ਸ਼ੁੱਭ ਮਹੂਰਤ
ਧਨਤੇਰਸ 2022 ਦਾ ਸ਼ੁੱਭ ਮਹੂਰਤ
ਕੱਤਕ ਮਹੀਨੇ ਕ੍ਰਿਸ਼ਨ ਪੱਖ ਤ੍ਰਯੋਦਸ਼ੀ ਤਾਰੀਖ਼
ਤ੍ਰਯੋਦਸ਼ੀ ਤਾਰੀਖ਼ ਸ਼ੁਰੂ - 06.02 ਵਜੇ (22 ਅਕਤੂਬਰ, 2022)
ਤ੍ਰਯੋਦਸ਼ੀ ਤਾਰੀਖ਼ ਖ਼ਤਮ- 06.03 ਵਜੇ (23 ਅਕਤੂਬਰ, 2022)
ਧਨਤੇਰਸ 2022, 23 ਅਕਤੂਬਰ (ਐਤਵਾਰ)
ਧਨਤੇਰਸ - 2 ਦਿਨ
ਖਰੀਦਦਾਰੀ ਕਰਨ ਦਾ ਸ਼ੁਭ ਮਹੂਰਤ - 08:17 ਸਵੇਰੇ - 04.19 ਸ਼ਾਮ (23 ਅਕਤੂਬਰ, 2022)
ਰਾਹੂਕਾਲ - 04.19 ਸ਼ਾਮ ਤੋਂ 05.44 ਸ਼ਾਮ (23 ਅਕਤੂਬਰ, 2022)
ਧਨਤੇਰਸ ਦੀ ਮਹੱਤਤਾ
ਧਨਤੇਰਸ, ਜਿਸ ਨੂੰ ਧਨਤਰਯੋਦਸ਼ੀ ਵੀ ਕਿਹਾ ਜਾਂਦਾ ਹੈ, ਪੰਜ ਦਿਨਾਂ ਲੰਬੇ ਦੀਵਾਲੀ ਤਿਉਹਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਸਮੁੰਦਰ ਮੰਥਨ ਦੌਰਾਨ ਭਗਵਾਨ ਕੁਬੇਰ, ਦੇਵੀ ਲਕਸ਼ਮੀ ਅਤੇ ਭਗਵਾਨ ਧਨਵੰਤਰੀ ਸਮੁੰਦਰ ਤੋਂ ਬਾਹਰ ਆਏ ਸਨ। ਇਸ ਲਈ ਇਸ ਦਿਨ ਤਿੰਨੋਂ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦਿਨ ਖਰੀਦਦਾਰੀ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਧਨਤੇਰਸ ’ਤੇ ਇੰਝ ਕਰੋ ਪੂਜਾ
ਧਨਤੇਰਸ 'ਤੇ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਇਕ ਚੌਂਕੀ ’ਤੇ ਲਾਲ ਰੰਗ ਦਾ ਕੱਪੜਾ ਵਿਛਾ ਲਓ। ਇਸ ਤੋਂ ਬਾਅਦ ਉਸ ਤਸਵੀਰ ਵਿੱਚ ਭਗਵਾਨ ਗਣੇਸ਼, ਕੁਬੇਰ, ਧਨਵੰਤਰੀ, ਲਕਸ਼ਮੀ ਜੀ ਦੀ ਤਸਵੀਰ ਰੱਖੋ। ਨਾਲ ਹੀ ਘਿਓ ਦਾ ਦੀਵਾ ਜਗਾਓ ਅਤੇ ਇਕ ਕਲਸ਼ ਵੀ ਰੱਖੋ। ਕਲਸ਼ 'ਤੇ ਨਾਰੀਅਲ ਅਤੇ ਪੰਜ ਵੱਖ-ਵੱਖ ਕਿਸਮਾਂ ਦੇ ਪੱਤੇ ਰੱਖੋ। ਇਸ ਤੋਂ ਬਾਅਦ ਗੁਲਾਲ, ਸਿੰਦੂਰ, ਹਲਦੀ, ਚਾਵਲ, ਪੰਜ ਰੰਗਾਂ ਵਾਲਾ ਧਾਗਾ ਥਾਲੀ ’ਚ ਰੱਖੋ। ਫਿਰ ਪੂਰੇ ਰੀਤੀ ਰਿਵਾਜ਼ ਨਾਲ ਪੂਜਾ ਕਰੋ।
Dhanteras 2022: ਧਨਤੇਰਸ ਦੇ ਤਿਉਹਾਰ 'ਤੇ ਸੋਨਾ-ਚਾਂਦੀ ਸਣੇ ਜ਼ਰੂਰ ਖਰੀਦੋ ਇਹ ਚੀਜ਼ਾਂ, ਹੁੰਦੀਆਂ ਨੇ...
NEXT STORY