ਵੈੱਬ ਡੈਸਕ- ਬੁਲਗਾਰੀਆ ਦੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ ਹਨ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬਾਬਾ ਵੇਂਗਾ ਵਲੋਂ ਸਾਲ 2025 ਲਈ ਕੀਤੀਆਂ ਗਈਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਸਨ। ਸਾਲ 2026 ਲਈ ਕੀਤੀਆਂ ਗਈਆਂ ਭਵਿੱਖਬਾਣੀਆਂ 'ਚੋਂ ਜ਼ਿਆਦਾਤਰ ਦਿਲ ਦਹਿਲਾਉਣ ਵਾਲੀਆਂ ਹਨ, ਜਿਵੇਂ ਕਿ ਆਰਥਿਕ ਤਬਾਹੀ ਦੀ ਖ਼ਤਰਨਾਕ ਭਵਿੱਖਬਾਣੀ। ਪਰ ਇਕ ਭਵਿੱਖਬਾਣੀ ਅਜਿਹੀ ਵੀ ਹੈ ਜਿਸ ਨੂੰ ਸੁਣ ਕੇ ਲੋਕ ਖੁਸ਼ੀ ਨਾਲ ਝੂਮ ਉੱਠਣਗੇ।
ਸਾਲ 2026 'ਚ ਇਹ ਰਾਸ਼ੀਆਂ ਹੋਣਗੀਆਂ ਅਮੀਰ
ਬਾਬਾ ਵੇਂਗਾ ਦੀ ਇਸ ਵਾਇਰਲ ਹੋ ਰਹੀ ਭਵਿੱਖਬਾਣੀ ਦੇ ਅਨੁਸਾਰ, ਸਾਲ 2026 'ਚ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਅਮੀਰ ਬਣ ਸਕਦੇ ਹਨ। ਉਨ੍ਹਾਂ ਦੇ ਲਈ ਆਉਣ ਵਾਲਾ ਸਾਲ ਬਹੁਤ ਲੱਕੀ ਸਾਬਤ ਹੋ ਸਕਦਾ ਹੈ, ਜਿਸ 'ਚ ਉਹ ਖੁਸ਼ੀ ਨਾਲ 365 ਦਿਨ ਪਟਾਕੇ ਚਲਾਉਣਗੇ ਅਤੇ ਉਨ੍ਹਾਂ ਨੂੰ ਨੋਟ ਮਸ਼ੀਨ ਨਾਲ ਗਿਣਨੇ ਪੈਣਗੇ। ਆਓ ਜਾਣਦੇ ਹਾਂ ਬਾਬਾ ਵੇਂਗਾ ਦੇ ਅਨੁਸਾਰ ਸਾਲ 2026 ਦੀਆਂ ਲੱਕੀ ਰਾਸ਼ੀਆਂ ਕਿਹੜੀਆਂ ਹਨ:
ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਵਾਲਿਆਂ ਲਈ ਸਾਲ 2026 ਬੇਹੱਦ ਸ਼ੁੱਭ ਰਹਿਣ ਵਾਲਾ ਹੈ। ਇਨ੍ਹਾਂ ਲੋਕਾਂ ਨੂੰ ਅਪ੍ਰਤੱਖ ਸਫਲਤਾ ਅਤੇ ਧਨ-ਸੰਪਤੀ ਮਿਲਣ ਦੇ ਯੋਗ ਹਨ। ਕਮਾਈ 'ਚ ਜ਼ਬਰਦਸਤ ਵਾਧਾ ਹੋਵੇਗਾ ਅਤੇ ਨਵਾਂ ਸਾਲ ਤੁਹਾਡੇ ਬੈਂਕ ਬੈਲੈਂਸ 'ਚ ਵੱਡਾ ਉਛਾਲ ਲਿਆਵੇਗਾ।
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲਿਆਂ 'ਤੇ ਸ਼ਨੀ ਦੀ ਢੈਯਾ ਉਤਰਨ 'ਤੇ ਰਹੇਗੀ, ਜਿਸ ਨਾਲ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਆਰਥਿਕ ਉੱਨਤੀ ਹੋਣ ਦੇ ਯੋਗ ਹਨ। ਰਾਜਨੀਤੀ ਅਤੇ ਸ਼ਾਸਨ-ਪ੍ਰਸ਼ਾਸਨ 'ਚ ਸਰਗਰਮ ਲੋਕਾਂ ਦਾ ਅਹੁਦਾ ਅਤੇ ਪ੍ਰਭਾਵ ਵਧੇਗਾ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 10 ਗ੍ਰਾਮ Gold ਦੇ ਨਵੇਂ ਰੇਟ
ਕੰਨਿਆ ਰਾਸ਼ੀ
ਇਸ ਰਾਸ਼ੀ ਵਾਲਿਆਂ ਲਈ ਸਾਲ 2026 ਚੰਗਾ ਸਾਬਤ ਹੋ ਸਕਦਾ ਹੈ। ਕਰੀਅਰ 'ਚ ਨਵੇਂ ਮੌਕੇ ਮਿਲਣਗੇ। ਕਾਰੋਬਾਰ 'ਚ ਖੂਬ ਲਾਭ ਹੋਵੇਗਾ ਅਤੇ ਵਪਾਰ ਦਾ ਵਿਸਥਾਰ ਕਰਨ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ। ਇਹ ਲੋਕ ਧਨ ਕਮਾਉਣ ਦੇ ਨਾਲ-ਨਾਲ ਬਚਤ ਕਰਨ 'ਚ ਵੀ ਸਫ਼ਲ ਰਹਿਣਗੇ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਸਾਲ 2026 'ਚ ਆਮਦਨ ਵਧੇਗੀ। ਪ੍ਰਮੋਸ਼ਨ ਪਾਉਣ ਦਾ ਇੰਤਜ਼ਾਰ ਖਤਮ ਹੋਵੇਗਾ ਅਤੇ ਅਪ੍ਰਤੱਖ ਪੈਸਾ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਲਈ ਵੀ ਇਹ ਸਮਾਂ ਬੇਹੱਦ ਲਾਭਦਾਇਕ ਹੈ।
ਮਕਰ ਰਾਸ਼ੀ
ਇਸ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਕਰੀਅਰ 'ਚ ਨਵੀਆਂ ਉਚਾਈਆਂ ਛੂਹਣ ਦਾ ਮੌਕਾ ਮਿਲੇਗਾ। ਕਈ ਜਾਤਕ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਮਿਹਨਤ ਦਾ ਫਲ ਆਰਥਿਕ ਖੁਸ਼ਹਾਲੀ ਅਤੇ ਮਾਨ-ਸਨਮਾਨ ਦੇ ਰੂਪ 'ਚ ਮਿਲੇਗਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ ! ਬਾਗੋ-ਬਾਗ ਹੋ ਜਾਣਗੇ ਪੰਜਾਬੀ
NEXT STORY