ਵੈੱਬ ਡੈਸਕ- ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਲੱਗਣ ਜਾ ਰਿਹਾ ਹੈ। ਇਹ ਅੰਸ਼ਿਕ ਸੂਰਜ ਗ੍ਰਹਿਣ ਹੋਵੇਗਾ, ਜੋ ਕਿ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਖਾਸ ਗੱਲ ਇਹ ਹੈ ਕਿ ਇਸ ਦਿਨ ਸਰਵਪਿੱਤਰੀ ਮੱਸਿਆ ਦਾ ਸੰਯੋਗ ਵੀ ਬਣੇਗਾ ਅਤੇ ਇਸ ਦੇ ਅਗਲੇ ਦਿਨ ਯਾਨੀ 22 ਸਤੰਬਰ ਤੋਂ ਸ਼ਾਰਦੀਯ ਨਰਾਤੇ ਸ਼ੁਰੂ ਹੋਣਗੇ।
ਸੂਰਜ ਗ੍ਰਹਿਣ ਦਾ ਸਮਾਂ (ਭਾਰਤੀ ਸਮੇਂ ਅਨੁਸਾਰ)
- ਸ਼ੁਰੂਆਤ: 21 ਸਤੰਬਰ ਦੀ ਰਾਤ ਲਗਭਗ 11:00 ਵਜੇ
- ਸਮਾਪਤੀ: 22 ਸਤੰਬਰ ਦੇ ਸਵੇਰੇ 03:23 ਵਜੇ
- ਕੁੱਲ ਮਿਆਦ– 4 ਘੰਟੇ ਤੋਂ ਵੱਧ
ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ
ਕਿੱਥੇ ਦਿਖੇਗਾ ਇਹ ਗ੍ਰਹਿਣ?
ਇਹ ਸੂਰਜ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਹ ਸਿਰਫ਼ ਨਿਊਜ਼ੀਲੈਂਡ, ਅੰਟਾਰਕਟਿਕਾ, ਆਸਟ੍ਰੇਲੀਆ, ਦੱਖਣੀ ਪ੍ਰਸ਼ਾਂਤ ਮਹਾਸਾਗਰ, ਅਫਰੀਕਾ ਦੇ ਕੁਝ ਹਿੱਸਿਆਂ 'ਚ ਅਫਰੀਕਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ 'ਚ ਨਜ਼ਰ ਆਉਣ ਵਾਲਾ ਹੈ।
ਕਿਉਂਕਿ ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਏਗਾ, ਇਸ ਲਈ ਇੱਥੇ ਸੂਤਕ ਕਾਲ ਜਾਂ ਕੋਈ ਧਾਰਮਿਕ ਅਸਰ ਲਾਗੂ ਨਹੀਂ ਹੋਵੇਗਾ। ਭਾਰਤ 'ਚ ਇਹ ਇਕ ਆਮ ਦਿਨ ਵਾਂਗ ਹੀ ਰਹੇਗਾ। ਧਾਰਮਿਕ ਮਾਨਤਾਂ ਮੁਤਾਬਕ, ਗ੍ਰਹਿਣ ਦਾ ਅਸਰ ਸਿਰਫ਼ ਉਸ ਥਾਂ ‘ਤੇ ਪੈਂਦਾ ਹੈ ਜਿੱਥੇ ਉਹ ਦਿਖਦਾ ਹੈ।
ਸੂਰਜ ਗ੍ਰਹਿਣ ਦੌਰਾਨ ਕੀ ਨਾ ਕਰੀਏ?
- ਸੁੰਨੀਆਂ ਥਾਵਾਂ ਜਾਂ ਸ਼ਮਸ਼ਾਨ ‘ਚ ਨਾ ਜਾਓ।
- ਗ੍ਰਹਿਣ ਦੌਰਾਨ ਸੌਂਣ ਤੋਂ ਬਚੋ, ਸਿਲਾਈ–ਕਢਾਈ ਵਰਗੇ ਕੰਮ ਵੀ ਨਾ ਕਰੋ।
- ਯਾਤਰਾ ਕਰਨ ਜਾਂ ਸਰੀਰਕ ਸੰਬੰਧ ਬਣਾਉਣ ਤੋਂ ਵੀ ਬਚਣਾ ਚਾਹੀਦਾ ਹੈ।
ਖਾਣ-ਪੀਣ ‘ਤੇ ਕਿਉਂ ਹੈ ਪਾਬੰਦੀ?
ਧਾਰਮਿਕ ਗ੍ਰੰਥਾਂ ਅਨੁਸਾਰ, ਗ੍ਰਹਿਣ ਸਮੇਂ ਸੂਰਜ ਦੀਆਂ ਨਕਾਰਾਤਮਕ ਕਿਰਣਾਂ ਨਾਲ ਭੋਜਨ ਦੂਸ਼ਿਤ ਹੋ ਜਾਂਦਾ ਹੈ। ਸਕੰਦ ਪੁਰਾਣ 'ਚ ਵੀ ਜ਼ਿਕਰ ਹੈ ਕਿ ਗ੍ਰਹਿਣ ਦੌਰਾਨ ਭੋਜਨ ਕਰਨ ਨਾਲ ਪੁੰਨ ਤੇ ਸਾਰੇ ਕਰਮ ਨਸ਼ਟ ਹੋ ਜਾਂਦੇ ਹਨ। ਇਸੀ ਲਈ ਪਹਿਲਾਂ ਤੋਂ ਪਕਾਏ ਭੋਜਨ 'ਚ ਤੁਲਸੀ ਪਾ ਕੇ ਰੱਖੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6ਵਾਂ ਸ਼ਰਾਧ ਅੱਜ, ਜਾਣੋ ਤਰਪਣ ਵਿਧੀ ਅਤੇ ਸਹੀ ਸਮਾਂ
NEXT STORY