ਮੇਖ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਹਰ ਮੋਰਚੇ ’ਤੇ ਆਪ ਦੀ ਦਨਦਨਾਹਟ ਵਧੇਗੀ, ਵਿਰੋਧੀ ਕਮਜ਼ੋਰ।
ਬ੍ਰਿਖ- ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹਟੇਗੀ ਅਤੇ ਅਫਸਰਾਂ ਅੱਗੇ ਆਪ ਦੀ ਪੈਠ ਅਤੇ ਲਿਹਾਜ਼ ਬਣਿਆ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਮਿਥੁਨ- ਯਤਨ ਕਰਨ ’ਤੇ ਕਿਸੇ ਰਾਜਕੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹਟੇਗੀ ਅਤੇ ਅਫਸਰਾਂ ਅੱਗੇ ਆਪ ਦੀ ਪੈਠ ਅਤੇ ਲਿਹਾਜ਼ ਬਣਿਆ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਕਰਕ- ਸਿਤਾਰਾ ਪੇਟ ਲਈ ਕਮਜ਼ੋਰ, ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ।
ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਨਰਮ, ਸੁਪੋਰਟਿਵ, ਕੰਸੀਡ੍ਰੇਟ, ਅਟੈਂਟਿਵ ਰਹਿਣਗੇ, ਇੱਜ਼ਤ ਬਣੀ ਰਹੇਗੀ।
ਕੰਨਿਆ- ਕਮਜ਼ੋਰ, ਡਾਵਾਂਡੋਲ ਮਨ-ਸਥਿਤੀ ਅਤੇ ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਹੀਂ ਰੱਖ ਸਕੋਗੇ, ਵੈਸੇ ਅਰਥ ਦਸ਼ਾ ਠੀਕ-ਠਾਕ।
ਤੁਲਾ- ਮਨ ’ਤੇ ਸਾਤਵਿਕ, ਗੰਭੀਰ, ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਪੈਰ ਫਿਸਲਣ ਦਾ ਡਰ ਰਹੇਗਾ।
ਬ੍ਰਿਸ਼ਚਕ- ਕੋਰਟ-ਕਚਹਿਰੀ ਦੇ ਕੰਮ ਹੱਥ ’ਚ ਲੈਣ ਲਈ ਸਿਤਾਰਾ ਚੰਗਾ, ਫਿਰ ਵੀ ਪੂਰਾ ਹੋਮਵਰਕ ਕਰ ਕੇ ਹੀ ਕੋਈ ਕੰਮ ਅਟੈਂਡ ਕਰਨਾ ਚਾਹੀਦਾ ਹੈ।
ਧਨ- ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਸ਼ਤਰੂ ਆਪਣੀ ਉਛਲ-ਕੂਦ ਅਤੇ ਸਰਗਰਮੀ ਦੇ ਬਾਵਜੂਦ ਆਪ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ।
ਮਕਰ- ਬੇਸ਼ੱਕ ਆਮਦਨ ਲਈ ਸਿਤਾਰਾ ਚੰਗਾ ਹੈ, ਫਿਰ ਵੀ ਜਿਹੜਾ ਕੰਮ ਜਾਂ ਯਤਨ ਕਰੋਗੇ, ਉਸ ਨੂੰ ਭਰਪੂਰ ਜ਼ੋਰ ਲਾ ਕੇ ਕਰਨਾ ਸਹੀ ਰਹੇਗਾ।
ਕੁੰਭ- ਵਪਾਰਕ ਅਤੇ ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਮੀਨ- ਜਿਹੜੇ ਖਰਚ ਟਾਲੇ ਜਾ ਸਕਦੇ ਹਨ, ਉਨ੍ਹਾਂ ਨੂੰ ਟਾਲ ਦੇਣ ਦਾ ਯਤਨ ਕਰਨਾ ਚਾਹੀਦਾ ਹੈ, ਨੁਕਸਾਨ-ਧਨ ਹਾਨੀ ਦਾ ਡਰ, ਜਲਦਬਾਜ਼ੀ ’ਚ ਕੋਈ ਕੰਮ ਨਾ ਨਿਪਟਾਓ।
27 ਮਈ 2019, ਸੋਮਵਾਰ ਜੇਠ ਵਦੀ ਤਿਥੀ ਅਸ਼ਟਮੀ (ਪੂਰਵ ਦੁਪਹਿਰ 11.16 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਕੁੰਭ ’ਚ
ਮੰਗਲ ਮਿਥੁਨ ’ਚ
ਬੁੱੱਧ ਬ੍ਰਿਖ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਮੇਖ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 6 (ਜੇਠ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 21, ਸੂਰਜ ਉਦੈ ਸਵੇਰੇ : 5.30 ਵਜੇ, ਸੂਰਜ ਅਸਤ : ਸ਼ਾਮ 7.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸ਼ਾਮ 4.13 ਤਕ), ਯੋਗ : ਵੈਧ੍ਰਿਤੀ (ਦੁਪਹਿਰ 12.56 ਤੱਕ)। ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਜਵਾਹਰ ਲਾਲ ਨਹਿਰੂ ਪੁੰਨ ਤਿਥੀ, ਸ਼ਹਾਦਤ-ਏ-ਹਜ਼ਰਤ ਅਲੀ (ਮੁਸਲਿਮ), ਮੇਲਾ ਸ਼ਿਆਮਾਕਲੀ (ਸਰਕਾਘਾਟ, ਹਿਮਾਚਲ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਵਾਸਤੂ ਦੋਸ਼ਾਂ ਨੂੰ ਦੂਰ ਅਤੇ ਧਨ ਪ੍ਰਾਪਤੀ ਲਈ ਕਰੋ ਇਹ ਉਪਾਅ
NEXT STORY