ਨਵੀਂ ਦਿੱਲੀ - ਲੂਣ ਦੇ ਇਸੇਤਮਾਲ ਤੋਂ ਬਿਨਾਂ ਭੋਜਨ ਦਾ ਸੁਆਦ ਅਧੂਰਾ ਹੁੰਦਾ ਹੈ। ਹਾਲਾਂਕਿ ਭੋਜਨ ਨੂੰ ਸੁਆਦੀ ਬਣਾਉਣ ਦੇ ਨਾਲ-ਨਾਲ ਲੂਣ ਹੋਰ ਵੀ ਕਈ ਕੰਮਾਂ ਲਈ ਲਾਹੇਵੰਦ ਹੁੰਦਾ ਹੈ। ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ। ਇਸ ਦੇ ਨਾਲ ਹੀ ਇਹ ਗ੍ਰਹਿਆਂ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਲੂਣ ਘਰ ਦੇ ਵਾਸਤੂ ਦੋਸ਼ ਦੇ ਨਾਲ-ਨਾਲ ਰਾਹੂ-ਕੇਤੂ ਦੇ ਅਸ਼ੁੱਭ ਪ੍ਰਭਾਵਾਂ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਜੋਤਿਸ਼ ਸ਼ਾਸਤਰ ਮੁਤਾਬਕ ਲੂਣ ਦੇ ਹੋਰ ਫਾਇਦਿਆਂ ਬਾਰੇ...
ਆਰਥਿਕ ਖੁਸ਼ਹਾਲੀ ਲਈ ਕੱਚ ਦੇ ਗਲਾਸ 'ਚ ਪਾਣੀ ਅਤੇ ਲੂਣ ਮਿਲਾ ਕੇ ਦੱਖਣੀ-ਪੱਛਮੀ ਦੇ ਮੱਧ ਸਥਾਨ 'ਚ ਰੱਖ ਦਿਉ। ਪਾਣੀ ਸੁੱਕਣ 'ਤੇ ਦੁਬਾਰਾ ਲੂਣ ਤੇ ਪਾਣੀ ਭਰ ਕੇ ਰੱਖ ਦਿਉ।
ਕੋਸੇ ਪਾਣੀ 'ਚ ਚੁਟਕੀ ਭਰ ਲੂਣ ਮਿਲਾ ਕੇ ਨਹਾਉਣ ਨਾਲ ਰਾਹੂ ਦੀ ਦਸ਼ਾ ਘਟ ਹੁੰਦੀ ਹੈ।
ਘਰ ਦੇ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਇਕ ਕੱਚ ਦੇ ਭਾਂਡੇ 'ਚ ਲੂਣ ਭਰ ਕੇ ਬਾਥਰੂਮ 'ਚ ਰੱਖ ਦਿਉ। ਇਸ ਨਾਲ ਵਾਸਤੂ ਨਾਲ ਜੁੜੇ ਦੋਸ਼ ਖ਼ਤਮ ਹੁੰਦੇ ਹਨ। ਕੁਝ ਸਮੇਂ ਬਾਅਦ ਇਸ ਲੂਣ ਨੂੰ ਪਾਣੀ ਵਿਚ ਜਲ ਪ੍ਰਵਾਹ ਕਰਕੇ ਨਵਾਂ ਲੂਣ ਉਸੇ ਥਾਂ ਉੱਤੇ ਰੱਖ ਦਿਓ।।
ਘਰ ਵਿਚ ਵੀਰਵਾਰ ਨੂੰ ਛੱਡ ਕੇ ਰੋਜ਼ ਲੂਣ ਦੇ ਪਾਣੀ ਨਾਲ ਪੋਚਾ ਲਗਾਓ।
ਘਰ ਵਿਚ ਕਿਸੇ ਨਕਾਰਾਤਮਕ ਊਰਜਾ ਦਾ ਅਹਿਸਾਸ ਹੋਵੇ ਤਾਂ ਲੂਣ ਅਤੇ ਕੁਝ ਲੌਂਗ ਦੇ ਦਾਣਿਆਂ ਨੂੰ ਕੱਚ ਦੇ ਬਰਤਨ 'ਚ ਪਾ ਕੇ ਘਰ ਦੇ ਕਿਸੇ ਕੋਨੇ ਵਿਚ ਰੱਖ ਦਿਉ।ਵਪਾਰ ਵਧਾਉਣ ਲਈ ਖੜ੍ਹੇ ਲੂਣ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੌਰੀ ਦੇ ਉੱਪਰ ਲਟਕਾ ਦਿਉ।
ਲੰਬੇ ਸਮੇਂ ਤੋਂ ਬਿਮਾਰ ਵਿਅਕਤੀ ਦੇ ਉੱਪਰੋਂ ਸੱਤ ਵਾਰ ਖੜ੍ਹਾ ਲੂਣ ਉਤਾਰ ਕੇ ਵਗਦੇ ਪਾਣੀ 'ਚ ਪ੍ਰਵਾਹਿਤ ਕਰ ਦਿਉ। ਇਸ ਨਾਲ ਆਰਾਮ ਮਿਲੇਗਾ।
ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਬੁੱਧਵਾਰ ਨੂੰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY