ਵੈੱਬ ਡੈਸਕ- ਘਰ ਦੀ ਸਜਾਵਟ ਸਿਰਫ ਸੁੰਦਰਤਾ ਵਧਾਉਣ ਲਈ ਹੀ ਨਹੀਂ ਹੁੰਦੀ, ਬਲਕਿ ਇਸ ਦਾ ਸਿੱਧਾ ਅਸਰ ਸਾਡੇ ਜੀਵਨ ਅਤੇ ਕਿਸਮਤ 'ਤੇ ਵੀ ਪੈਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ 'ਚ ਸਹੀ ਤਸਵੀਰਾਂ ਜਾਂ ਪੇਂਟਿੰਗਾਂ ਲਗਾਉਣ ਨਾਲ ਸਕਾਰਾਤਮਕ ਊਰਜਾ, ਖੁਸ਼ਹਾਲੀ ਅਤੇ ਧਨ-ਸਮ੍ਰਿਧੀ ਆਉਂਦੀ ਹੈ।
ਮਹਾਲਕਸ਼ਮੀ ਦੀ ਪੇਂਟਿੰਗ
ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ, ਉਨ੍ਹਾਂ ਦੀ ਪੇਂਟਿੰਗ ਘਰ ਦੇ ਪੂਜਾ ਸਥਾਨ ਜਾਂ ਮੇਨ ਹਾਲ 'ਚ ਲਗਾਉਣੀ ਚਾਹੀਦੀ ਹੈ। ਇਹ ਘਰ 'ਚ ਪੈਸੇ ਦੀ ਕਮੀ ਨਹੀਂ ਆਉਣ ਦਿੰਦੀ।
ਮੱਛੀਆਂ ਦੀ ਪੇਂਟਿੰਗ
ਵਾਸਤੂ ਦੇ ਅਨੁਸਾਰ, ਮੱਛੀਆਂ ਖੁਸ਼ਹਾਲੀ ਅਤੇ ਧਨ ਦੀ ਨਿਸ਼ਾਨੀ ਹੁੰਦੀਆਂ ਹਨ। ਖਾਸ ਕਰਕੇ 9 ਮੱਛੀਆਂ ਵਾਲੀ ਪੇਂਟਿੰਗ ਲਗਾਉਣੀ ਸ਼ੁੱਭ ਮੰਨੀ ਜਾਂਦੀ ਹੈ। ਇਸ ਨੂੰ ਮੁੱਖ ਦਰਵਾਜ਼ੇ ਦੇ ਸਾਹਮਣੇ ਜਾਂ ਪੂਰਬ/ਉੱਤਰ ਦਿਸ਼ਾ 'ਚ ਲਗਾਉਣ ਨਾਲ ਘਰ 'ਚ ਸਮ੍ਰਿੱਧੀ ਬਣੀ ਰਹਿੰਦੀ ਹੈ।
ਦਰੱਖਤ ਦੀ ਪੇਂਟਿੰਗ
ਦਰੱਖਤ ਵਿਕਾਸ ਅਤੇ ਜੀਵਨ ਦੇ ਪ੍ਰਤੀਕ ਹਨ। ਵਾਸਤੂ ਅਨੁਸਾਰ, ਖਾਸ ਕਰਕੇ ਧਨ-ਵਾਧੇ ਲਈ ਹਰਿਆਲੀ ਵਾਲੀ ਪੇਂਟਿੰਗ ਲਗਾਉਣਾ ਬਹੁਤ ਮੰਗਲਕਾਰੀ ਮੰਨਿਆ ਜਾਂਦਾ ਹੈ।
ਹਨੂੰਮਾਨ ਜੀ ਦੀ ਤਸਵੀਰ
ਘਰ ਦੀ ਦੱਖਣ ਦਿਸ਼ਾ 'ਚ ਹਨੂੰਮਾਨ ਜੀ ਦੀ ਤਸਵੀਰ ਲਗਾਉਣੀ ਸ਼ੁੱਭ ਮੰਨੀ ਜਾਂਦੀ ਹੈ। ਇਸ ਨਾਲ ਜੀਵਨ ਦੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਚੰਗੇ ਫਲ ਮਿਲਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Navratri 2025 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਮਚਾਰਿਣੀ ਦੀ ਇਹ ਆਰਤੀ
NEXT STORY