ਵੈੱਬ ਡੈਸ- ਸ਼ਾਰਦੀਯ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਇਸ ਦੌਰਾਨ ਭਗਤ 9 ਦਿਨਾਂ ਤੱਕ ਮਾਂ ਦੁਰਗਾ ਦੀ ਭਗਤੀ 'ਚ ਵਰਤ ਰੱਖਦੇ ਹਨ ਅਤੇ ਮਾਂ ਨੂੰ ਖੁਸ਼ ਕਰਨ ਲਈ ਪੂਰੇ ਦਿਨ ਖਾਣ-ਪੀਣ ਤੋਂ ਪਰਹੇਜ਼ ਕਰਦੇ ਹਨ। ਕੁਝ ਲੋਕ ਫਲਾਹਾਰੀ ਵਰਤ ਰੱਖਦੇ ਹਨ। ਪਰ, ਸਿਹਤ ਦੇ ਮਾਹਿਰਾਂ ਦੇ ਅਨੁਸਾਰ, ਕੁਝ ਲੋਕਾਂ ਨੂੰ ਵਰਤ ਰੱਖਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣੀਏ ਕਿਹੜੇ ਲੋਕਾਂ ਨੂੰ 9 ਦਿਨਾਂ ਤੱਕ ਵਰਤ ਨਹੀਂ ਰੱਖਣਾ ਚਾਹੀਦਾ।
1. ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਨੂੰ 9 ਦਿਨਾਂ ਤੱਕ ਕਠੋਰ ਵਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਰਤ ਦੌਰਾਨ ਅਨਾਜ ਨਹੀਂ ਖਾਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਇਸ ਨਾਲ ਗਰਭ 'ਚ ਬੱਚੇ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਆਪਣੇ ਡਾਕਟਰ ਦੀ ਸਲਾਹ ਲੈ ਕੇ ਹੀ ਵਰਤ ਕਰਨਾ ਚਾਹੀਦਾ ਹੈ।
2. ਹਾਲ ਹੀ 'ਚ ਬਣੀ ਹੋਵੇ ਮਾਂ
ਜਿਨ੍ਹਾਂ ਔਰਤਾਂ ਨੇ ਹਾਲ ਹੀ 'ਚ ਬੱਚੇ ਨੂੰ ਜਨਮ ਦਿੱਤਾ ਹੈ, ਉਹ ਵੀ 9 ਦਿਨਾਂ ਦਾ ਵਰਤ ਨਾ ਕਰਨ। ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾਂਦਾ ਹੈ, ਇਸ ਦੌਰਾਨ ਮਾਂ ਨੂੰ ਸਿਹਤਮੰਦ ਅਤੇ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ। ਘੱਟ ਖਾਣ ਨਾਲ ਮਾਂ ਦੀ ਸਰੀਰਕ ਤਾਕਤ ਘਟ ਸਕਦੀ ਹੈ।
3. ਸ਼ੂਗਰ ਮਰੀਜ਼
ਡਾਇਬੀਟੀਜ਼ ਵਾਲੇ ਲੋਕਾਂ ਨੂੰ ਵੀ ਲੰਮੇ ਸਮੇਂ ਦਾ ਵਰਤ ਨਹੀਂ ਰੱਖਣਾ ਚਾਹੀਦਾ। ਵਰਤ ਦੌਰਾਨ ਸ਼ੂਗਰ ਲੈਵਲ ਕਾਬੂ 'ਚ ਰੱਖਣਾ ਮੁਸ਼ਕਲ ਹੁੰਦਾ ਹੈ। ਡਾਇਬੀਟੀਜ਼ ਮਰੀਜ਼ਾਂ ਨੂੰ ਆਪਣੀ ਦਵਾਈ ਸਮੇਂ 'ਤੇ ਲੈਣੀ ਹੁੰਦੀ ਹੈ, ਇਸ ਲਈ ਵਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਸ਼ੁਰੂ ਹੋ ਹਨ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ
NEXT STORY