ਨਵੀਂ ਦਿੱਲੀ - ਵਾਸਤੂ ਮੁਤਾਬਕ ਘਰ ਵਿਤ ਰੱਖੀਆਂ ਹੋਈਆਂ ਮੂਰਤੀਆਂ ਅਤੇ ਤਸਵੀਰਾਂ ਘਰ ਵਿੱਚ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਫੈਲਾਉਣ ਦਾ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਅਜਿਹੀਆਂ ਬਹੁਤ ਸਾਰੀਆਂ ਮੂਰਤੀਆਂ ਹਨ, ਜਿਨ੍ਹਾਂ ਨੂੰ ਘਰ ਵਿੱਚ ਰੱਖ ਕੇ ਸਕਾਰਾਤਮਕ ਊਰਜਾ ਵਧਾਈ ਜਾ ਸਕਦੀ ਹੈ। ਸਕਾਰਾਤਮਕ ਊਰਜਾ ਨਾਲ ਜਿੰਦਗੀ ਦੀਆਂ ਮੁਸ਼ਕਲਾਂ ਖਤਮ ਹੁੰਦੀਆ ਹਨ ਅਤੇ ਘਰ ਵਿਚ ਖੁਸ਼ਹਾਲੀ, ਸ਼ਾਂਤੀ ਦਾ ਵਾਸ ਹੁੰਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਮੂਰਤੀਆਂ ਹਨ ਜਿਨ੍ਹਾਂ ਨੂੰ ਘਰ ਵਿੱਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ ਅਨੁਸਾਰ ਜਾਣੋ ਘਰ 'ਚ ਕਿਹੋ ਜਿਹਾ ਦਰਵਾਜ਼ਾ ਹੁੰਦਾ ਹੈ ਸ਼ੁੱਭ
ਕੱਛੂ ਦੀ ਮੂਰਤੀ
ਕਛੂ ਭਗਵਾਨ ਵਿਸ਼ਨੂੰ ਦਾ ਇਕ ਰੂਪ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਸ ਨੂੰ ਘਰ ਵਿੱਚ ਰੱਖਣ ਨਾਲ ਖੁਸ਼ਹਾਲੀ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ। ਜ਼ਿੰਦਗੀ, ਕਾਰੋਬਾਰ ਅਤੇ ਨੌਕਰੀ ਨਾਲ ਜੁੜੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਤਰੱਕੀ ਦਾ ਰਾਹ ਖੁੱਲ੍ਹਦਾ ਹੈ।
ਹਾਥੀ ਦੀ ਮੂਰਤੀ
ਘਰ ਦੇ ਉੱਤਰ ਵਿਚ ਹਾਥੀ ਦੀ ਤਸਵੀਰ ਜਾਂ ਮੂਰਤੀ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸਦੇ ਨਾਲ ਘਰ ਵਿੱਚ ਭੋਜਨ ਅਤੇ ਪੈਸੇ ਦੀ ਖੁਸ਼ਹਾਲੀ ਰਹਿੰਦੀ ਹੈ। ਇਸ ਦੇ ਨਾਲ ਹੀ ਇਕ ਹਾਥੀ ਦੀ ਚਾਂਦੀ ਦੀ ਮੂਰਤੀ ਨੂੰ ਸੌਣ ਵਾਲੇ ਕਮਰੇ ਵਿਚ ਰੱਖਣਾ ਚਾਹੀਦਾ ਹੈ। ਇਹ ਕਮਰੇ ਵਿਚ ਸਕਾਰਾਤਮਕ ਊਰਜਾ ਪੈਦਾ ਕਰੇਗਾ। ਅਜਿਹੀ ਸਥਿਤੀ ਵਿਚ ਪਤੀ-ਪਤਨੀ ਵਿਚਲੀ ਤਣਾਅ ਅਤੇ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ ਅਤੇ ਸੰਬੰਧ ਮਜ਼ਬੂਤਅਤੇ ਮਧੁਰ ਹੁੰਦੇ ਜਾਂਦੇ ਹਨ।
ਇਹ ਵੀ ਪੜ੍ਹੋ : ਦੂਰ ਹੋਵੇਗੀ ਮਨ ਦੀ ਨਕਾਰਾਤਮਕਤਾ ਤੇ ਸਿਹਤ ਵੀ ਰਹੇਗੀ ਠੀਕ, ਬਸ ਕਰੋ ਇਹ ਕੰਮ
ਹੰਸਾਂ ਦੇ ਜੋੜੇ ਵਾਲੀ ਮੂਰਤੀ
ਜਿਨ੍ਹਾਂ ਘਰਾਂ ਵਿਚ ਅਕਸਰ ਤਣਾਅ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਘਰ ਵਿਚ ਜੋੜੀ ਹੰਸ ਦੀ ਮੂਰਤੀ ਰੱਖਣੀ ਚਾਹੀਦੀ ਹੈ। ਵਾਸਤੂ ਅਨੁਸਾਰ ਇਸ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸਦੇ ਕਾਰਨ ਘਰ ਵਿੱਚ ਸਕਾਰਾਤਮਕ ਊਰਜਾ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਤਰੀਕੇ ਨਾਲ ਪਰਿਵਾਰ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਪਿਆਰ ਬਣਿਆ ਰਹਿੰਦਾ ਹੈ। ਤੁਸੀਂ ਹੰਸ ਦੀ ਜੋੜੀ ਦੀ ਮੂਰਤੀ ਨੂੰ ਘਰ ਵਿਚ ਕਿਤੇ ਵੀ ਰੱਖ ਸਕਦੇ ਹੋ।
ਤੋਤਾ-ਮੈਨਾ ਦੀ ਮੂਰਤੀ
ਤੋਤਾ-ਮੈਨਾ ਨੂੰ ਵਾਸਤੂ ਵਿਚ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਘਰ ਵਿਚ ਉਨ੍ਹਾਂ ਦੀ ਮੂਰਤੀ ਜਾਂ ਤਸਵੀਰ ਲਗਾਉਣ ਨਾਲ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਰਿਸ਼ਤਿਆਂ ਵਿਚ ਪਿਆਰ ਵੱਧਦਾ ਅਤੇ ਮਜ਼ਬੂਤਹੁੰਦਾ ਹੈ। ਤੁਸੀਂ ਇਸ ਨੂੰ ਘਰ ਦੇ ਕਿਸੇ ਵੀ ਕਮਰੇ ਜਾਂ ਦਿਸ਼ਾ ਵਿਚ ਰੱਖ ਸਕਦੇ ਹੋ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਸੂਰਜ ਡੁੱਬਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਦਾਨ, ਹੋ ਸਕਦੈ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰਜ ਦੇਵਤਾ ਨੂੰ ਨਮਸਕਾਰ ਕਰਦੇ ਸਮੇਂ ਜ਼ਰੂਰ ਕਰੋ ਇਹ ਕੰਮ, ਹੋਵੇਗਾ ਪਾਪਾਂ ਦਾ ਨਾਸ਼
NEXT STORY