ਮੁੰਬਈ- ਘਰ 'ਚ ਰਹਿਣ ਵਾਲੇ ਮੈਂਬਰਾਂ ਦੀ ਤਰੱਕੀ, ਸੁੱਖ ਅਤੇ ਖੁਸ਼ਹਾਲੀ ਵਧਾਉਣ ਅਤੇ ਸ਼ਾਂਤੀ ਨੂੰ ਵਧਾਉਣ ਲਈ ਸਕਾਰਾਤਮਕ ਊਰਜਾ ਦਾ ਸੰਚਾਰ ਵਧਾਉਣਾ ਵੀ ਜ਼ਰੂਰੀ ਹੈ। ਤੁਸੀਂ ਘਰ ਦੇ ਵਾਤਾਵਰਣ 'ਚ ਕਿਵੇਂ ਰਹਿੰਦੇ ਹੋ ਇਸ ਦਾ ਤੁਹਾਡੇ ਜੀਵਨ 'ਤੇ ਬਹੁਤ ਹੀ ਡੂੰਘਾ ਪ੍ਰਭਾਵ ਪੈਂਦਾ ਹੈ। ਦੂਜੇ ਪਾਸੇ ਜੇਕਰ ਅਸੀਂ ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਘਰ 'ਚ ਪਈਆਂ ਚੀਜ਼ਾਂ ਦਾ ਜੀਵਨ 'ਚ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਕਈ ਵਾਰ ਘਰ 'ਚ ਬਹੁਤ ਜ਼ਿਆਦਾ ਤਣਾਅ ਅਤੇ ਕਲੇਸ਼ ਰਹਿੰਦਾ ਹੈ, ਘਰ 'ਚ ਰਹਿਣ ਵਾਲੇ ਲੋਕ ਬੀਮਾਰ ਹੋਣ ਲੱਗਦੇ ਹਨ। ਜੇਕਰ ਘਰ 'ਚ ਲਗਾਤਾਰ ਤਣਾਅ ਅਤੇ ਕਲੇਸ਼ ਰਹਿੰਦਾ ਹੈ, ਘਰ ਦੇ ਲੋਕ ਬੀਮਾਰ ਹੋ ਜਾਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੈ। ਘਰ 'ਚ ਮੌਜੂਦ ਨਕਾਰਾਤਮਕ ਊਰਜਾ ਨੂੰ ਤੁਸੀਂ ਕਿਵੇਂ ਦੂਰ ਕਰ ਸਕਦੇ ਹੋ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ, ਤਾਂ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਮੁੱਖ ਗੇਟ ਦੇ ਸਾਹਮਣੇ ਕੂੜਾਦਾਨ
ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਡਸਟਬਿਨ ਨਹੀਂ ਰੱਖਣਾ ਚਾਹੀਦਾ ਹੈ। ਘਰ ਦੇ ਸਾਹਮਣੇ ਡਸਟਬਿਨ ਰੱਖਣ ਨਾਲ ਬੀਮਾਰੀਆਂ ਫੈਲ ਸਕਦੀਆਂ ਹਨ ਅਤੇ ਨਕਾਰਾਤਮਕ ਊਰਜਾ ਵੀ ਘਰ 'ਚ ਦਾਖਲ ਹੋ ਸਕਦੀ ਹੈ।
ਗੰਦਾ ਘਰ
ਜੇਕਰ ਘਰ 'ਚ ਹਰ ਸਮੇਂ ਗੰਦਗੀ ਬਣੀ ਰਹਿੰਦੀ ਹੈ ਤਾਂ ਦੇਵੀ ਲਕਸ਼ਮੀ ਵੀ ਇਸ ਤੋਂ ਨਾਰਾਜ਼ ਰਹਿੰਦੀ ਹੈ ਅਤੇ ਘਰ 'ਚ ਨਕਾਰਾਤਮਕਤਾ ਵੀ ਵਧਣ ਲੱਗਦੀ ਹੈ। ਅਜਿਹੇ 'ਚ ਘਰ ਨੂੰ ਹਮੇਸ਼ਾ ਸਾਫ਼ ਰੱਖੋ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਵਧੇਗਾ ਅਤੇ ਨਕਾਰਾਤਮਕਤਾ ਦੂਰ ਹੋਵੇਗੀ।
ਇਹ ਵੀ ਪੜ੍ਹੋ- ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਨਕਲੀ ਪੌਦੇ
ਘਰ 'ਚ ਹਰੇ-ਭਰੇ ਪੌਦੇ ਸ਼ਾਂਤੀ ਅਤੇ ਖੁਸ਼ਹਾਲੀ ਵਧਾਉਂਦੇ ਹਨ, ਜਦੋਂ ਕਿ ਪਲਾਸਟਿਕ ਦੇ ਪੌਦੇ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵਾਹ ਵਧਾ ਸਕਦੇ ਹਨ। ਇਸ ਲਈ ਗਲਤੀ ਨਾਲ ਵੀ ਘਰ 'ਚ ਨਕਲੀ ਪੌਦੇ ਨਾ ਲਗਾਓ।
ਰਾਤ ਨੂੰ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ
ਸ਼ਾਸਤਰਾਂ ਅਨੁਸਾਰ ਰਾਤ ਨੂੰ ਕਦੇ ਵੀ ਖੁਸ਼ਬੂਦਾਰ ਇਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੇਜ਼ ਖੁਸ਼ਬੂ ਕਾਰਨ ਨਕਾਰਾਤਮਕ ਊਰਜਾ ਤੁਹਾਡੇ ਵੱਲ ਆਕਰਸ਼ਿਤ ਹੋ ਸਕਦੀ ਹੈ। ਇਸ ਲਈ ਰਾਤ ਨੂੰ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਸਵੇਰੇ-ਸ਼ਾਮ ਦੀਵਾ ਜਗਾਓ
ਘਰ 'ਚੋਂ ਨਕਾਰਾਤਮਕਤਾ ਨੂੰ ਦੂਰ ਕਰਨ ਅਤੇ ਬੁਰੀ ਨਜ਼ਰ ਤੋਂ ਬਚਾਉਣ ਲਈ ਰੋਜ਼ਾਨਾ ਸ਼ਾਮ ਨੂੰ ਘਰ 'ਚ ਘਿਓ ਦਾ ਦੀਵਾ ਜਗਾਓ। ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਮੁੱਖ ਗੇਟ 'ਤੇ ਘਿਓ ਦਾ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮੁੱਖ ਦਰਵਾਜ਼ੇ 'ਤੇ ਇਸ ਦੀ ਰੋਸ਼ਨੀ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ, ਵੱਡੀ ਤੋਂ ਵੱਡੀ ਪਰੇਸ਼ਾਨੀ ਤੋਂ ਮਿਲੇਗੀ ਮੁਕਤੀ
NEXT STORY