ਨਵੀਂ ਦਿੱਲੀ- ਕਈ ਵਾਰ ਜ਼ਿੰਦਗੀ 'ਚ ਅਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ ਜਿਨ੍ਹਾਂ ਤੋਂ ਬਾਹਰ ਨਿਕਲਣਾ ਅਸੰਭਵ ਲੱਗਦਾ ਹੈ। ਕਈ ਵਾਰ ਘਰ 'ਚ ਵਾਸਤੂ ਦੋਸ਼ ਦੇ ਕਾਰਨ ਵੀ ਅਜਿਹਾ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਕਈ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਜੀਵਨ 'ਚ ਸੁੱਖ ਅਤੇ ਖੁਸ਼ਹਾਲੀ ਲਿਆਈ ਜਾ ਸਕਦੀ ਹੈ। ਵਾਸਤੂ 'ਚ ਘਰ ਦੇ ਹਰ ਕੋਨੇ ਅਤੇ ਘਰ 'ਚ ਰੱਖੀ ਹਰ ਇੱਕ ਚੀਜ਼ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਈ ਵਾਰ ਗਲਤ ਜਗ੍ਹਾ ਜਾਂ ਗਲਤ ਦਿਸ਼ਾ 'ਚ ਰੱਖੀ ਕੋਈ ਚੀਜ਼ ਵੀ ਘਰ ਦੇ ਮੈਂਬਰਾਂ 'ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ। ਵਾਸਤੂ 'ਚ ਅਜਿਹੀਆਂ ਕਈ ਛੋਟੀਆਂ-ਛੋਟੀਆਂ ਗੱਲਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਲਿਆ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਵਾਸਤੂ ਟਿਪਸ ਦੇ ਬਾਰੇ 'ਚ...
ਘਰ 'ਚ ਵਾਸਤੂ ਦੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਘਰ ਦੇ ਪ੍ਰਵੇਸ਼ ਦੁਆਰ 'ਤੇ ਤੁਲਸੀ ਦਾ ਪੌਦਾ ਲਗਾਉਣਾ ਵਾਸਤੂ 'ਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਲਸੀ ਦਾ ਪੌਦਾ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ। ਇਸ ਨੂੰ ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ ਪਰ ਤੁਸੀਂ ਇਸ ਨੂੰ ਉੱਤਰ ਜਾਂ ਉੱਤਰ-ਪੂਰਬ 'ਚ ਖਿੜਕੀ ਦੇ ਕੋਲ ਵੀ ਰੱਖ ਸਕਦੇ ਹੋ।
-ਵਾਸਤੂ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ 'ਤੇ ਕਦੇ ਵੀ ਸ਼ੂ ਸਟੈਂਡ ਨਹੀਂ ਰੱਖਣਾ ਚਾਹੀਦਾ। ਜੇਕਰ ਤੁਹਾਡੇ ਕੋਲ ਜਗ੍ਹਾ ਨਹੀਂ ਹੈ, ਘਰ ਦੇ ਮੁੱਖ ਦਰਵਾਜ਼ੇ 'ਤੇ ਜੁੱਤੀਆਂ ਦਾ ਸਟੈਂਡ ਰੱਖਣਾ ਇੱਕ ਮਜਬੂਰੀ ਹੈ, ਤਾਂ ਇਸ ਨੂੰ ਕਦੇ ਵੀ ਖੁੱਲ੍ਹਾ ਨਾ ਰੱਖੋ। ਇਸ ਨੂੰ ਪੱਛਮ ਜਾਂ ਦੱਖਣ-ਪੱਛਮ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
-ਵਾਸਤੂ ਅਨੁਸਾਰ ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਨਹੀਂ ਸੌਣਾ ਚਾਹੀਦਾ। ਵਾਸਤੂ ਅਨੁਸਾਰ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਸੌਣ ਨਾਲ ਚੰਗੀ ਨੀਂਦ ਨਹੀਂ ਆਉਂਦੀ ਅਤੇ ਇਸ ਦਾ ਸਿਹਤ 'ਤੇ ਅਸਰ ਪੈਂਦਾ ਹੈ।
-ਘਰ 'ਚ ਘੜੀਆਂ ਨੂੰ ਕੰਧ 'ਤੇ ਪੂਰਬ, ਪੱਛਮ ਅਤੇ ਉੱਤਰ ਦਿਸ਼ਾਵਾਂ 'ਚ ਲਗਾਉਣਾ ਚਾਹੀਦਾ ਹੈ। ਇਸ ਦਿਸ਼ਾ 'ਚ ਕੰਧ ਘੜੀ ਰੱਖਣ ਨਾਲ ਨਵੇਂ ਮੌਕੇ ਮਿਲਦੇ ਹਨ। ਧਿਆਨ ਰੱਖੋ ਕਿ ਕੰਧ 'ਤੇ ਕਦੇ ਵੀ ਬੰਦ ਘੜੀ ਨਾ ਲੱਗੀ ਰਹਿਣ ਦਿਓ। ਹਰੇ ਰੰਗ ਦੀ ਕੰਧ 'ਤੇ ਘੜੀਆਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
-ਘਰ ਦੀ ਨੇਮ ਪਲੇਟ ਹਮੇਸ਼ਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਵਾਸਤੂ ਅਨੁਸਾਰ ਚਮਕਦਾਰ ਨੇਮ ਪਲੇਟ ਲਗਾਉਣ ਨਾਲ ਵਿਅਕਤੀ ਨੂੰ ਕੰਮ ਦੇ ਨਵੇਂ ਮੌਕੇ ਮਿਲਦੇ ਰਹਿੰਦੇ ਹਨ। ਘਰ ਦੀ ਨੇਮ ਪਲੇਟ ਨਾਲ ਬਾਹਰ ਵਾਲੇ ਵਿਅਕਤੀ 'ਤੇ ਚੰਗਾ ਪ੍ਰਭਾਵ ਪੈਂਦਾ ਹੈ।
-ਵਾਸਤੂ ਦੇ ਅਨੁਸਾਰ ਦੱਖਣ ਅਤੇ ਪੱਛਮੀ ਦਿਸ਼ਾ ਦੀਆਂ ਕੰਧਾਂ ਦੇ ਨਾਲ ਭਾਰੀ ਫਰਨੀਚਰ ਰੱਖਣਾ ਚਾਹੀਦਾ ਹੈ, ਜਦੋਂ ਕਿ ਹਲਕਾ ਫਰਨੀਚਰ ਉੱਤਰੀ ਅਤੇ ਪੂਰਬੀ ਦੀਵਾਰਾਂ ਦੇ ਨਾਲ ਲਗਾਉਣਾ ਚਾਹੀਦਾ ਹੈ। ਘਰ 'ਚ ਧਾਤੂ ਦੇ ਫਰਨੀਚਰ ਰੱਖਣ ਤੋਂ ਬਚਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਉੱਤਰਾਖੰਡ ਦੇ ਦੋ ਦਿਨਾਂ ਦੌਰੇ 'ਤੇ PM ਮੋਦੀ, ਚੀਨ ਦੀ ਸਰਹੱਦ 'ਤੇ ਸਥਿਤ ਪਵਿੱਤਰ ਆਦਿ ਕੈਲਾਸ਼ ਪਰਬਤ ਦੇ...
NEXT STORY