ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਹਰ ਪੌਦੇ ਦੀ ਬਹੁਤ ਮਹੱਤਤਾ ਹੈ। ਚਾਹੇ ਤੁਲਸੀ ਦਾ ਬੂਟਾ ਹੋਵੇ ਜਾਂ ਮਨੀ ਪਲਾਂਟ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਾ ਹੋਵੇ। ਕਈ ਵਾਰ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ। ਸਫਲਤਾ ਹਾਸਲ ਕਰਨ ਲਈ ਮਿਹਨਤ ਦੇ ਨਾਲ-ਨਾਲ ਕਿਸਮਤ ਦਾ ਹੋਣਾ ਵੀ ਜ਼ਰੂਰੀ ਹੈ। ਵਾਸਤੂ ਅਨੁਸਾਰ ਬਹੁਤ ਸਾਰੇ ਪੌਦੇ ਲਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਅਤੇ ਧਨ ਦੀ ਕੋਈ ਕਮੀ ਨਹੀਂ ਹੁੰਦੀ ਹੈ।ਮੋਰ ਦਾ ਪੌਦਾ ਲਗਾਉਣ ਨਾਲ ਘਰ ਦੇ ਮੈਂਬਰਾਂ ਦੀ ਕਿਸਮਤ ਵਧਦੀ ਹੈ। ਇਸ ਪੌਦੇ ਨੂੰ ਗਿਆਨ ਦਾ ਬੂਟਾ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੇ ਕੁਝ ਵਾਸਤੂ ਟਿਪਸ...
ਇਹ ਵੀ ਪੜ੍ਹੋ : ਵਾਸਤੂ ਟਿਪਸ : ਸਖ਼ਤ ਮਿਹਨਤ ਕਰਨ ਦੇ ਬਾਅਦ ਵੀ ਸਫ਼ਲਤਾ ਨਹੀਂ ਮਿਲ ਰਹੀ ਤਾਂ ਅਪਣਾਓ ਇਹ ਉਪਾਅ
ਉੱਤਰ ਦਿਸ਼ਾ ਵਿਚ ਲਗਾਓ ਪੌਦਾ
ਦਿਸ਼ਾਵਾਂ ਦਾ ਵੀ ਘਰ ਦੇ ਵਾਸਤੂ ਉੱਤੇ ਬਹੁਤ ਪ੍ਰਭਾਵ ਹੁੰਦਾ ਹੈ। ਇਸ ਨੂੰ ਗਿਆਨ ਦਾ ਬੂਟਾ ਵੀ ਕਿਹਾ ਜਾਂਦਾ ਹੈ। ਸਰਸਵਤੀ, ਵਿੱਦਿਆ ਦੀ ਦੇਵੀ, ਨੂੰ ਦੁਰਗਾ ਦਾ ਅਵਤਾਰ ਮੰਨਿਆ ਜਾਂਦਾ ਹੈ। ਇਸ ਲਈ ਇਸ ਪੌਦੇ ਨੂੰ ਦੂਰਗਾ ਦਿਸ਼ਾ ਯਾਨੀ ਉੱਤਰ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ।
ਮੋਰ ਦਾ ਬੂਟਾ ਜੋੜਿਆਂ ਵਿੱਚ ਲਗਾਓ
ਵਾਸਤੂ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਮੋਰ ਦੇ ਬੂਟੇ ਨੂੰ ਹਮੇਸ਼ਾ ਜੋੜਿਆਂ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨਾਲ ਪਤੀ-ਪਤਨੀ ਦੇ ਰਿਸ਼ਤੇ 'ਚ ਮਿਠਾਸ ਬਣੀ ਰਹਿੰਦੀ ਹੈ। ਜਿਸ ਘਰ ਵਿੱਚ ਮੋਰ ਦਾ ਬੂਟਾ ਲਗਾਇਆ ਜਾਂਦਾ ਹੈ, ਉਸ ਘਰ ਵਿੱਚ ਕਦੇ ਵੀ ਨਕਾਰਾਤਮਕ ਊਰਜਾ ਨਹੀਂ ਵਸਦੀ।
ਇਹ ਵੀ ਪੜ੍ਹੋ : ਮਾਨਸਿਕ ਪਰੇਸ਼ਾਨੀ ਅਤੇ ਬੀਮਾਰੀਆਂ ਤੋਂ ਆਪਣੇ ਪਰਿਵਾਰ ਦੀ ਸੁਰੱਖ਼ਿਆ ਲਈ ਅਪਣਾਓ ਇਹ Vastu Tips
ਖੁਸ਼ਹਾਲੀ ਦਾ ਹੁੰਦਾ ਹੈ ਨਿਵਾਸ
ਮੋਰ ਦਾ ਰੁੱਖ ਲਗਾਉਣ ਨਾਲ ਘਰ 'ਚ ਕਦੇ ਵੀ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਦੀ ਕਮੀ ਨਹੀਂ ਰਹਿੰਦੀ। ਇਸ ਨੂੰ ਲਗਾਉਣ ਨਾਲ ਘਰ 'ਚ ਸਕਾਰਾਤਮਕਤਾ ਬਣੀ ਰਹਿੰਦੀ ਹੈ ਅਤੇ ਆਮਦਨ ਦੇ ਰਸਤੇ ਖੁੱਲ੍ਹਦੇ ਹਨ।
ਕਲੇਸ਼ ਤੋਂ ਮਿਲਦੀ ਹੈ ਮੁਕਤੀ
ਘਰ ਵਿੱਚ ਮੋਰ ਦਾ ਰੁੱਖ ਲਗਾਉਣ ਨਾਲ ਘਰ ਵਿੱਚ ਕਲੇਸ਼ ਖਤਮ ਹੁੰਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤਣਾਅ ਦੂਰ ਹੋ ਜਾਂਦਾ ਹੈ। ਝਗੜਾ ਵੀ ਖਤਮ ਹੋ ਜਾਂਦਾ ਹੈ।
ਧੁੱਪ
ਅਜਿਹੀ ਜਗ੍ਹਾ 'ਤੇ ਮੋਰ ਦਾ ਰੁੱਖ ਲਗਾਓ ਜਿੱਥੇ ਧੁੱਪ ਚੰਗੀ ਤਰ੍ਹਾਂ ਆਉਂਦੀ ਹੋਵੇ। ਇਸ ਪੌਦੇ ਨੂੰ ਕਦੇ ਵੀ ਸੁੱਕਣ ਨਾ ਦਿਓ। ਇਸ ਨਾਲ ਘਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : ਮਹਿਮਾ ‘ਬਾਬਾ ਬਾਲਕ ਨਾਥ ਜੀ’ ਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਮਵਾਰ ਨੂੰ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ
NEXT STORY